ਡੀਜ਼ਲ ਕੀਮਤਾਂ 'ਚ 6 ਮਹੀਨੇ ਪਿੱਛੋਂ ਪਹਿਲੀ ਕਟੌਤੀ, ਪੈਟਰੋਲ 10 ਰੁਪਏ ਮਹਿੰਗਾ!

Thursday, Sep 03, 2020 - 05:54 PM (IST)

ਡੀਜ਼ਲ ਕੀਮਤਾਂ 'ਚ 6 ਮਹੀਨੇ ਪਿੱਛੋਂ ਪਹਿਲੀ ਕਟੌਤੀ, ਪੈਟਰੋਲ 10 ਰੁਪਏ ਮਹਿੰਗਾ!

ਨਵੀਂ ਦਿੱਲੀ— ਡੀਜ਼ਲ ਕੀਮਤਾਂ 'ਚ ਤਕਰੀਬਨ 6 ਮਹੀਨਿਆਂ 'ਚ ਪਹਿਲੀ ਵਾਰ ਵੀਰਵਾਰ ਨੂੰ ਕਟੌਤੀ ਕੀਤੀ ਗਈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਇਸ 'ਚ 16 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ। ਦਿੱਲੀ 'ਚ ਡੀਜ਼ਲ ਦੀ ਕੀਮਤ 73.40 ਰੁਪਏ ਪ੍ਰਤੀ ਲਿਟਰ ਹੋ ਗਈ। ਪਹਿਲਾਂ ਇਹ 73.56 ਰੁਪਏ ਪ੍ਰਤੀ ਲਿਟਰ ਸੀ।

ਪੈਟਰੋਲ ਦੀ ਕੀਮਤ ਪਿਛਲੇ ਦਿਨ ਦੇ 82.08 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੀ। ਡੀਜ਼ਲ ਕੀਮਤਾਂ 'ਚ ਮੱਧ ਮਾਰਚ ਤੋਂ ਬਾਅਦ ਇਹ ਪਹਿਲੀ ਕਟੌਤੀ ਹੈ। ਉਸ ਸਮੇਂ ਲਾਕਡਾਊਨ ਦੇ ਮੱਦੇਨਜ਼ਰ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਨੇ 82 ਦਿਨਾਂ ਲਈ ਇਸ ਦੀਆਂ ਕੀਮਤਾਂ 'ਚ ਬਦਲਾਅ ਨੂੰ ਰੋਕ ਦਿੱਤਾ ਸੀ। ਇਸ ਤੋਂ ਬਾਅਦ 7 ਜੂਨ ਨੂੰ ਜਦੋਂ ਤੇਲ ਕੰਪਨੀਆਂ ਨੇ ਦੁਬਾਰਾ ਕੀਮਤਾਂ 'ਚ ਬਦਲਾਅ ਸ਼ੁਰੂ ਕੀਤਾ ਤਾਂ 25 ਜੁਲਾਈ ਤੱਕ ਡੀਜ਼ਲ ਕੀਮਤਾਂ 'ਚ 12.55 ਰੁਪਏ ਪ੍ਰਤੀ ਲਿਟਰ ਤੱਕ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਸੀ।

ਉੱਥੇ ਹੀ, 7 ਜੂਨ ਤੋਂ 29 ਜੂਨ ਵਿਚਕਾਰ ਪੈਟਰੋਲ ਕੀਮਤਾਂ 'ਚ 9.17 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ। ਉਸ ਤੋਂ ਬਾਅਦ ਇਸ 'ਚ ਵਿਰਾਮ ਲੱਗ ਗਿਆ ਅਤੇ ਫਿਰ 16 ਅਗਸਤ ਨੂੰ ਇਸ ਦੀ ਕੀਮਤ 'ਚ ਫਿਰ ਬਦਲਾਅ ਹੋਇਆ, ਉਦੋਂ ਤੋਂ ਪੈਟਰੋਲ 'ਚ 1.51 ਰੁਪਏ ਪ੍ਰਤੀ ਲਿਟਰ ਦਾ ਹੋਰ ਵਾਧਾ ਹੋ ਚੁੱਕਾ ਹੈ। ਇਸ ਤਰ੍ਹਾਂ 7 ਜੂਨ ਤੋਂ ਹੁਣ ਤੱਕ ਪੈਟਰੋਲ 10.68 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।


author

Sanjeev

Content Editor

Related News