ਸਪਾਈਸਜੈੱਟ ਨੂੰ ਵੱਡਾ ਝਟਕਾ, DGCA ਨੇ 50 ਫ਼ੀਸਦੀ ਉਡਾਣਾਂ 'ਤੇ ਲਗਾਈ ਰੋਕ, ਜਾਣੋ ਪੂਰਾ ਮਾਮਲਾ
Thursday, Jul 28, 2022 - 12:21 PM (IST)
ਨਵੀਂ ਦਿੱਲੀ- ਹਵਾਈ ਯਾਤਰਾ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ। ਜੇਕਰ ਤੁਸੀਂ ਵੀ ਅਗਲੇ 8 ਹਫ਼ਤਿਆਂ ਤੱਕ ਹਵਾਈ ਯਾਤਰਾ ਕਰਨ ਵਾਲੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ। ਦਰਅਸਲ ਡੀ.ਜੀ.ਸੀ.ਏ. ਨੇ ਸਪਾਈਸਜੈੱਟ 'ਤੇ ਵੀ ਵੱਡੀ ਕਾਰਵਾਈ ਕਰਦੇ ਹੋਏ 50 ਫੀਸਦੀ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ। ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਬੁੱਧਵਾਰ ਨੂੰ ਸਪਾਈਸਜੈੱਟ ਨੂੰ 8 ਹਫ਼ਤਿਆਂ ਲਈ ਆਪਣੀਆਂ ਵੱਧ ਤੋਂ ਵੱਧ 50 ਫੀਸਦੀ ਉਡਾਣਾਂ ਹੀ ਸੰਚਾਲਿਤ ਕਰਨ ਦਾ ਆਦੇਸ਼ ਦਿੱਤਾ, ਜਿਨ੍ਹਾਂ ਨੂੰ ਗਰਮੀਆਂ ਦੇ ਪ੍ਰੋਗਰਾਮ ਲਈ ਮਨਜ਼ੂਰੀ ਦਿੱਤੀ ਗਈ ਸੀ।
ਹਾਲਾਂਕਿ ਇਸ ਤੋਂ ਪਹਿਲੇ ਸਿਵਿਲ ਐਵੀਏਸ਼ਨ ਰਾਜ ਮੰਤਰੀ ਵੀ. ਕੇ. ਸਿੰਘ ਨੇ ਸੋਮਵਾਰ ਨੂੰ ਕਿਹਾ ਸੀ ਕਿ ਡੀ.ਜੀ.ਸੀ.ਏ. ਨੇ ਸਪਾਈਸਜੈੱਟ ਏਅਰਕਰਾਫਟਸ ਦੇ ਸਪਾਟ ਚੈੱਕਸ ਦੌਰਾਨ ਸੇਫਟੀ 'ਚ ਉਲੰਘਣ ਦਾ ਕੋਈ ਵੱਡਾ ਮਾਮਲਾ ਨਹੀਂ ਪਾਇਆ ਗਿਆ ਹੈ।
ਇਹ ਵੀ ਪੜ੍ਹੋ-BCL ਟੈੱਕ ਦੀ ਰੌਸ਼ਨੀ ਨਾਡਰ ਭਾਰਤ ਦੀ ਸਭ ਤੋਂ ਅਮੀਰ ਔਰਤ
ਸਰਕਾਰ ਨੇ ਜਾਰੀ ਕੀਤਾ ਨੋਟਿਸ
ਤੁਹਾਨੂੰ ਦੱਸ ਦੇਈਏ ਕਿ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ ਇਸ ਤੋਂ ਪਹਿਲਾਂ 6 ਜੁਲਾਈ ਨੂੰ ਸਪਾਈਸਜੈੱਟ ਨੂੰ 19 ਜੂਨ ਤੋਂ ਉਸ ਦੇ ਜਹਾਜ਼ 'ਚ ਤਕਨੀਕੀ ਖਰਾਬੀ ਦੀਆਂ ਘੱਟ ਤੋਂ ਘੱਟ 8 ਘਟਨਾਵਾਂ ਦੇ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਬੁੱਧਵਾਰ ਨੂੰ DGCA ਨੇ ਆਦੇਸ਼ ਜਾਰੀ ਕੀਤਾ ਜਿਸ 'ਚ ਕਿਹਾ ਗਿਆ ਕਿ ਵੱਖ-ਵੱਖ ਸਪਾਟ ਚੈੱਕ, ਨਿਰੀਖਣ ਦੇ ਸਿੱਟਿਆਂ ਅਤੇ ਸਪਾਈਸਜੈੱਟ ਵਲੋਂ ਪੇਸ਼ ਕੀਤਾ ਕਾਰਨ ਦੱਸੋ ਨੋਟਿਸ ਦੇ ਜਵਾਬ ਦੇ ਮੱਦੇਨਜ਼ਰ, ਸੁਰੱਖਿਅਤ ਅਤੇ ਭਰੋਸੇਮੰਦ ਆਵਾਜਾਈ ਸੇਵਾ ਦਾ ਨਿਰੰਤਰ ਨਿਰਧਾਰਨ ਦੇ ਲਈ, ਸਪਾਈਸਜੈੱਟ ਦੇ ਗਰਮੀਆਂ ਦੀ ਸਮਾਂ-ਸਾਰਣੀ 2022 ਦੇ ਤਹਿਤ 8 ਹਫ਼ਤਿਆਂ ਦੀ ਮਿਆਦ ਲਈ ਸਵੀਕਾਰ ਪ੍ਰਸਥਾਨ ਦੀ ਗਿਣਤੀ ਨੂੰ 50 ਫੀਸਦੀ ਤੱਕ ਸੀਮਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-ਬੈਂਕਾਂ ’ਚ ਲਾਵਾਰਿਸ ਪਏ 48,262 ਕਰੋੜ ਰੁਪਏ, RBI ਚਲਾਏਗਾ ਦਾਅਵੇਦਾਰਾਂ ਨੂੰ ਲੱਭਣ ਲਈ ਮੁਹਿੰਮ
DGCA ਨੇ ਕਿਉਂ ਲਿਆ ਫ਼ੈਸਲਾ?
ਦਰਅਸਲ ਸਪਾਈਸਜੈੱਟ ਦੇ ਜਹਾਜ਼ਾਂ 'ਚੋਂ 19 ਜੂਨ ਤੋਂ 18 ਦਿਨਾਂ 'ਚ ਤਕਨੀਕੀ ਖਰਾਬੀ ਦੇ ਘੱਟ ਤੋਂ ਘੱਟ ਅੱਠ ਮਾਮਲੇ ਆਏ ਜਿਸ ਤੋਂ ਬਾਅਦ DGCA ਨੇ 6 ਜੁਲਾਈ ਨੂੰ ਏਅਰਲਾਈਨ ਨੂੰ ਇਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। DGCA ਵਲੋਂ ਦਿੱਤੇ ਗਏ ਨੋਟਿਸ 'ਚ ਕਿਹਾ ਗਿਆ ਸੀ ਕਿ ਖਰਾਬ ਅੰਦਰੂਨੀ ਸੁਰੱਖਿਆ ਨਿਰੀਖਣ ਅਤੇ ਰੱਖ-ਰਖਾਵ ਦੀ ਨਾਕਾਫ਼ੀ ਕਾਰਵਾਈ ਦੀ ਵਜ੍ਹਾ ਨਾਲ ਸੁਰੱਖਿਆ ਮਾਨਕਾਂ 'ਚ ਗਿਰਾਵਟ ਆਈ ਹੈ। ਇਸ ਦੇ ਬਾਅਦ ਹੁਣ DGCA ਨੇ ਇਹ ਵੱਡਾ ਫ਼ੈਸਲਾ ਲਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਦੇ ਦਿਓ।