ਤਾਲਾਬੰਦੀ ਕਾਰਨ ਘਟੀ ਸਰਕਾਰ ਦੀ ਕਮਾਈ, 55% ਵਧਿਆ ਕਰਜ਼ਾ

Saturday, May 29, 2021 - 05:42 PM (IST)

ਤਾਲਾਬੰਦੀ ਕਾਰਨ ਘਟੀ ਸਰਕਾਰ ਦੀ ਕਮਾਈ, 55% ਵਧਿਆ ਕਰਜ਼ਾ

ਨਵੀਂ ਦਿੱਲੀ - ਦੇਸ਼ ਵਿਚ ਕੋਵਿਡ-19 ਦੀ ਦੂਜੀ ਲਹਿਰ ਕਾਰਨ ਕਈ ਸੂਬਿਆਂ ਵਿਚ ਕਰੀਬ ਦੋ ਮਹੀਨਿਆਂ ਤੋਂ ਲਾਗੂ ਤਾਲਾਬੰਦੀ ਕਾਰਨ ਭਾਰੀ ਮਾਲੀਆ ਸੰਕਟ ਦਰਮਿਆਨ ਕੇਂਦਰ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਹੁਣ ਤੱਕ 2.1 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ, ਜੋ ਕਿ ਇਕ ਸਾਲ ਪਹਿਲਾਂ ਦੇ ਮੁਕਾਬਲੇ 55 ਪ੍ਰਤੀਸ਼ਤ ਵਧੇਰੇ ਹੈ। ਕੇਅਰ ਰੇਟਿੰਗਜ਼ ਦੇ ਮੁੱਖ ਅਰਥ ਸ਼ਾਸਤਰੀ ਮਦਨ ਸਬਨਵੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੁਣੌਤੀ ਦੇ ਇਸ ਸਮੇਂ ਦੌਰਾਨ, ਆਰਬੀਆਈ ਨੇ ਬਾਂਡਾਂ 'ਤੇ ਚੰਗੀ ਵਾਪਸੀ ਕੀਤੀ, ਜਿਸ ਨਾਲ ਸਰਕਾਰ ਲਈ ਉਧਾਰ ਲੈਣ ਦੀ ਲਾਗਤ ਘੱਟ ਗਈ।

ਉਨ੍ਹਾਂ ਕਿਹਾ ਕਿ 2.1 ਲੱਖ ਕਰੋੜ ਰੁਪਏ ਦਾ ਇਹ ਕਰਜ਼ਾ ਸਰਕਾਰ ਦੁਆਰਾ ਪੂਰੇ ਸਾਲ ਲਈ ਲਏ ਗਏ 12.05 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਦਾ 17.5 ਪ੍ਰਤੀਸ਼ਤ ਹੈ ਅਤੇ ਪਹਿਲੀ ਤਿਮਾਹੀ ਵਿਚ ਜੁਟਾਏ ਜਾਣ ਵਾਲੇ 7.24 ਲੱਖ ਕਰੋੜ ਰੁਪਏ ਦਾ 30 ਪ੍ਰਤੀਸ਼ਤ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਤੀ ਵਰ੍ਹੇ ਵਿਚ ਕੇਂਦਰ ਵੱਲੋਂ ਹੁਣ ਤੱਕ ਲਿਆ ਗਿਆ ਕਰਜ਼ਾ ਪਿਛਲੇ ਸਾਲ ਦੀ ਇਸ ਮਿਆਦ ਨਾਲੋਂ 55 ਪ੍ਰਤੀਸ਼ਤ ਵਧੇਰੇ ਹੈ। ਇਸ ਦੇ ਲਈ ਜ਼ਿਆਦਾਤਰ ਸੂਬਿਆਂ ਵਿਚ ਤਾਲਾਬੰਦੀ ਦੇ ਕਾਰਨ ਮਾਲੀਏ ਵਿਚ ਕਮੀ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ : ਸਰਕਾਰੀ ਗੋਲਡ ਬਾਂਡ ਯੋਜਨਾ 'ਚ ਲੋਕਾਂ ਨੇ ਕੀਤੀ ਮੋਟੀ ਖ਼ਰੀਦਦਾਰੀ, ਮਾਰਚ 'ਚ ਜੁਟਾਏ ਗਏ 25,702 ਕਰੋੜ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News