ਬਨਸਪਤੀ ਤੇਲ ਦੇ ਆਯਾਤ ’ਚ ਗਿਰਾਵਟ, ਫਰਵਰੀ ’ਚ 13 ਫ਼ੀਸਦੀ ਤੋਂ ਘੱਟ ਕੇ 9.75 ਲੱਖ ਟਨ ਹੋਇਆ

03/13/2024 5:02:13 PM

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਵਿਦੇਸ਼ ਤੋਂ ਬਨਸਪਤੀ ਤੇਲ ਦੇ ਆਯਾਤ ਅੰਕੜਿਆਂ ’ਚ ਗਿਰਾਵਟ ਆਈ ਹੈ। ਭਾਰਤ ਨੇ ਫਰਵਰੀ ’ਚ ਸਾਲਾਨਾ ਆਧਾਰ ’ਤੇ 13 ਫ਼ੀਸਦੀ ਤੋਂ ਘੱਟ ਲਗਭਗ 9.75 ਲੱਖ ਟਨ ਹੀ ਬਨਸਪਤੀ ਤੇਲ ਦਰਾਮਦ ਕੀਤਾ ਹੈ। ਉਦਯੋਗ ਦੇ ਅੰਕੜਿਆਂ ਤੋਂ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ।

ਇਹ ਵੀ ਪੜ੍ਹੋ - 'ਮੰਮੀ, ਮੈਨੂੰ ਬਚਾਓ...' ਰੋਂਦੀ ਹੋਈ ਧੀ ਦਾ ਆਇਆ ਫੋਨ, AI ਦਾ ਕਾਰਾ ਜਾਣ ਤੁਹਾਡੇ ਪੈਰਾਂ ਹੈਠੋ ਖਿਸਕ ਜਾਵੇਗੀ ਜ਼ਮੀਨ

ਦੱਸ ਦੇਈਏ ਕਿ ਸਾਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਸ.ਈ.ਏ.) ਨੇ ਕਿਹਾ ਕਿ ਫਰਵਰੀ ਦੇ ਦੌਰਾਨ ਬਨਸਪਤੀ ਤੇਲਾਂ (ਖੁਰਾਕ ਤੇਲਾਂ ਅਤੇ ਗੈਰ-ਖੁਾਕੀ ਤੇਲਾਂ ਸਮੇਤ) ਦੀ ਦਰਾਮਦ 9,74,85 ਟਨ ਰਿਹਾ, ਜਦ ਕਿ ਇਕ ਸਾਲ ਪਹਿਲਾਂ ਦੀ ਆਮ ਮਿਆਦ 'ਚ ਇਹ 11,14,481 ਟਨ ਸੀ। ਕੁਲ ਦਰਾਮਦ ’ਚ ਖੁਰਾਕੀ ਤੇਲ ਦਾ ਹਿਸਾ ਘੱਟ ਕੇ 9,67,852 ਟਨ ਰਹਿ ਗਿਆ। ਫਰਵਰੀ 2023 ’ਚ ਇਹ ਅੰਕੜਾ 10,98,475 ਟਨ ਸੀ।

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਇਕ ਸਾਲ ’ਚ ਕੁੱਲ ਦਰਾਮਦ
ਗੈਰ-ਖੁਾਕੀ ਤੇਲਾਂ ਦੀ ਦਰਾਮਦ ਵੀ ਇਕ ਸਾਲ ਪਹਿਲਾਂ ਆਮ ਮਿਆਦ ਦੇ 16,006 ਟਨ ਤੋਂ ਘੱਟ ਕੇ 7000 ਟਨ ਰਹਿ ਗਿਆ। ਨਵੰਬਰ 2023-ਫਰਵਰੀ, 2024 ਦੀ ਮਿਆਦ ਦੌਰਾਨ ਬਨਸਪਤੀ ਤੇਲਾਂ ਦੀ ਕੁੱਲ ਦਰਾਮਦ 21 ਫ਼ੀਸਦੀ ਘੱਟ ਕੇ 46,47,963 ਟਨ ਰਹਿ ਗਈ, ਜੋ ਪਿਛਲੇ ਤੇਲ ਸਾਲ ਦੀ ਮਿਆਦ ’ਚ 58,87,900 ਟਨ ਸੀ। ਤੇਲ ਮਾਰਕੀਟਿੰਗ ਸਾਲ ਨਵੰਬਰ ਤੋਂ ਅਕਤੂਬਰ ਤੱਕ ਚੱਲਦਾ ਹੈ। ਤੇਲ ਸਾਲ 2023-24 ਦੇ ਪਹਿਲੇ ਚਾਰ ਮਹੀਨੇ ਦੌਰਾਨ ਖੁਰਾਕੀ ਤੇਲਾਂ ਦੀ ਦਰਾਮਦ ਘੱਟ ਕੇ 46,15,551 ਟਨ ਰਹਿ ਗਿਆ, ਜੋ ਇਕ ਸਾਲ ਪਹਿਲਾਂ ਦੀ ਆਮ ਮਿਆਦ 58,44,765 ’ਚ ਟਨ ਸੀ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

50 ਫ਼ੀਸਦੀ ਤੋਂ ਵੱਧ ਘਰੇਲੂ ਲੋੜ ਦਰਾਮਦ ਨਾਲ ਹੁੰਦੀ ਹੈ ਪੂਰੀ
ਤੇਲ ਸਾਲ 2023-24 ਦੀ ਨਵੰਬਰ-ਫਰਵਰੀ ਮਿਆਦ ਦੌਰਾਨ ਗੈਰ-ਖੁਰਾਕੀ ਤੇਲਾਂ ਦੀ ਦਰਾਮਦ ’ਚ ਗੱਟ ਕੇ 32,412 ਟਨ ਰਹਿ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 43,135 ਟਨ ਸੀ। ਭਾਰਤ ਖੁਰਾਕੀ ਤੇਲਾਂ ਦੀ ਆਪਣੀ 50 ਫ਼ੀਸਦੀ ਤੋਂ ਵੱਧ ਘਰੇਲੂ ਲੋੜ ਨੂੰ ਦਰਾਮਦ ਨਾਲ ਪੂਰਾ ਕਰਦਾ ਹੈ। ਭਾਰਤ ਵੱਲੋਂ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਪਾਲਮ ਤੇਲ ਦੀ ਦਰਾਮਦ ਕੀਤੀ ਗਈ ਹੈ। ਇਹ ਅਰਜਨਟੀਨਾ ਤੇ ਬ੍ਰਾਜ਼ੀਲ ਤੋਂ ਸੋਇਆਬੀਨ ਤੇਲ ਦੀ ਦਰਾਮਦ ਕਰਦਾ ਹੈ। ਐੱਸ.ਈ.ਏ. ਨੇ ਕਿਹਾ ਕਿ ਫਰਵਰੀ 2024 ’ਚ ਬਨਸਪਤੀ ਤੇਲ ਦੀ ਦਰਾਮਦ ’ਚ ਗਿਰਾਵਟ ਜਾਰੀ ਰਹੀ। ਖੁਾਕੀ ਤੇਲ ਲੋੜਾਂ ਦੇ ਲਈ ਪਾਮ ਤੇਲ ਦੀ ਪ੍ਰਾਪਤੀ ’ਚ ਕਮੀ ਆਈ ਹੈ, ਕਿਉਂਕਿ ਮੁੱਖ ਦੋ ਉਤਪਾਦਕ ਦੇਸ਼ ਮਲੇਸ਼ੀਆ ਅਤੇ ਇੰਡੋਨੇਸ਼ੀਆ ਇਸ ਨੂੰ ਬਾਇਓ-ਡੀਜ਼ਲ ਦੇ ਉਤਪਾਦਨ ਲਈ ਲਗਾ ਰਹੇ ਹਨ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News