ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 195 ਅੰਕ ਟੁੱਟਿਆ ਤੇ ਨਿਫਟੀ 25,159 ਦੇ ਪੱਧਰ 'ਤੇ ਹੋਇਆ ਬੰਦ

Thursday, Sep 05, 2024 - 04:00 PM (IST)

ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 195 ਅੰਕ ਟੁੱਟਿਆ ਤੇ ਨਿਫਟੀ 25,159 ਦੇ ਪੱਧਰ 'ਤੇ ਹੋਇਆ ਬੰਦ

ਮੁੰਬਈ - ਅੱਜ 5 ਸਤੰਬਰ ਨੂੰ ਸ਼ੇਅਰ ਬਾਜ਼ਾਰ ਨੇ ਵਾਧੇ ਨਾਲ ਸ਼ੁਰੂਆਤ ਕੀਤੀ ਹਾਲਾਂਕਿ ਇਸ ਤੋਂ ਬਾਅਦ ਇੰਡੈਕਸ ਦਿਨ ਦੇ ਹਾਈ ਤੋਂ ਫਿਸਲਦੇ ਵੀ ਨਜ਼ਰ ਆਏ। ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 151 ਅੰਕਾਂ ਦੀ ਗਿਰਾਵਟ ਨਾਲ 82,201 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 53 ਅੰਕਾਂ ਦੀ ਗਿਰਾਵਟ ਨਾਲ 25,145 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 21 ਵਿੱਚ ਗਿਰਾਵਟ ਅਤੇ 9 ਵਿੱਚ ਵਾਧਾ ਹੋਇਆ। ਨਿਫਟੀ ਦੇ 50 ਸਟਾਕਾਂ ਵਿੱਚੋਂ 33 ਵਿੱਚ ਗਿਰਾਵਟ ਅਤੇ 17 ਵਿੱਚ ਵਾਧਾ ਹੋਇਆ। ਸਿਪਲਾ ਨਿਫਟੀ 'ਚ ਟਾਪ ਹਾਰਨ ਵਾਲਾ ਰਿਹਾ।

ਟਾਪ ਗੇਨਰਜ਼

ਟਾਈਟਨ ,ਆਈਟੀਸੀ, ਐੱਚਸੀਐੱਲਟੇਕ, ਟਾਟਾ ਸਟੀਲ, ਸਟੇਟ ਬੈਂਕ ਆਫ਼ ਇੰਡੀਆ, ਐੱਚਡੀਐੱਫਸੀ ਬੈਂਕ, ਏਸ਼ੀਅਨ ਪੇਂਟਸ, ਐਕਸਿਸ ਬੈਂਕ

ਟਾਪ ਲੂਜ਼ਰਜ਼

ਰਿਲਾਇੰਸ, ਟਾਟਾ ਮੋਟਰਜ਼, ਨੈਸਲੇ ਇੰਡੀਆ, ਭਾਰਤੀ ਏਅਰਟੈੱਲ, ਲਾਰਸਨ ਐਂਡ ਟਰਬੋ, ਬਜਾਜ ਫਾਇਨਾਂਸ, ਜੇਐੱਸਡਬਲਯੂ ਸਟੀਲ, ਸਨ ਫਾਰਮਾ

ਅੱਜ ਏਸ਼ੀਆਈ ਬਾਜ਼ਾਰ 'ਚ ਮਿਲਿਆ-ਜੁਲਿਆ ਕਾਰੋਬਾਰ ਰਿਹਾ

ਏਸ਼ੀਆਈ ਬਾਜ਼ਾਰ 'ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਨਿੱਕੇਈ ਇੰਡੈਕਸ 0.35% ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.37% ਹੇਠਾਂ ਹੈ। ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ 0.05% ਵਧਿਆ ਹੈ। 4 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.09 ਫੀਸਦੀ ਦੇ ਵਾਧੇ ਨਾਲ 40,974 'ਤੇ ਬੰਦ ਹੋਇਆ ਸੀ। ਉਥੇ ਹੀ ਨੈਸਡੈਕ 0.30 ਫੀਸਦੀ ਡਿੱਗ ਕੇ 17,084 ਦੇ ਪੱਧਰ 'ਤੇ ਬੰਦ ਹੋਇਆ ਹੈ। S&P500 0.16% ਦੀ ਗਿਰਾਵਟ ਨਾਲ 5,520 'ਤੇ ਆ ਗਿਆ।

ਕੱਲ੍ਹ ਬਾਜ਼ਾਰ ਵਿੱਚ ਦਰਜ ਕੀਤੀ ਗਈ ਸੀ  ਗਿਰਾਵਟ

ਇਸ ਤੋਂ ਪਹਿਲਾਂ ਕੱਲ ਯਾਨੀ 4 ਸਤੰਬਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਸੀ। ਸੈਂਸੈਕਸ 202 ਅੰਕਾਂ ਦੀ ਗਿਰਾਵਟ ਨਾਲ 82,352 'ਤੇ ਬੰਦ ਹੋਇਆ। ਨਿਫਟੀ ਵੀ ਅੱਜ 81 ਅੰਕ ਡਿੱਗ ਗਿਆ। 25,198 ਦੇ ਪੱਧਰ 'ਤੇ ਬੰਦ ਹੋਇਆ।


author

Harinder Kaur

Content Editor

Related News