ਅਮਫਾਨ ਚੱਕਰਵਾਤ ਲੀਚੀ ਦੀ ਫਸਲ ਲਈ ਵਰਦਾਨ

05/22/2020 2:19:37 PM

ਨਵੀਂ ਦਿੱਲੀ (ਵਾਰਤਾ) : ਚੱਕਰਵਾਤ ਅਮਫਾਨ ਕਾਰਨ ਕੁੱਝ ਸੂਬਿਆਂ ਵਿਚ ਭਾਵੇਂ ਹੀ ਬੇਹੱਦ ਤਬਾਹੀ ਮਚੀ ਹੈ ਪਰ ਇਹ ਲੀਚੀ ਦੀ ਫਸਲ ਲਈ ਵਰਦਾਨ ਸਾਬਤ ਹੋਈ ਹੈ। ਚੱਕਰਵਾਤ ਅਮਫਾਨ ਕਾਰਨ ਪਏ ਮੀਂਹ ਨਾਲ ਨਾ ਸਿਰਫ ਲੀਚੀ ਦਾ ਆਕਾਰ ਵੱਡਾ ਹੋਵੇਗਾ, ਸਗੋਂ ਇਸ ਦੀ ਮਿਠਾਸ ਅਤੇ ਗੁੱਦੇ ਦੀ ਮਾਤਰਾ ਵਧੇਗੀ ਅਤੇ ਇਸ ਦਾ ਲਾਲ ਰੰਗ ਹੋਰ ਨਿੱਖਰ ਕੇ ਸਾਹਮਣੇ ਆਵੇਗਾ। ਮੀਂਹ ਹੋਣ ਨਾਲ ਜ਼ਮੀਨ ਵਿਚ ਆਈ ਨਮੀ ਅਤੇ ਤਾਪਮਾਨ ਵਿਚ ਆਈ ਗਿਰਾਵਟ ਕਾਰਨ ਲੀਚੀ ਦੀ ਫਸਲ ਨੂੰ ਇਹ ਫਾਇਦੇ ਹੋਣਗੇ।

ਰਾਸ਼ਟਰੀ ਲੀਚੀ ਖੋਜ ਕੇਂਦਰ ਮੁਜੱਫਰਪੁਰ ਦੇ ਨਿਦੇਸ਼ਕ ਵਿਸ਼ਾਲ ਨਾਥ ਅਨੁਸਾਰ ਬਿਹਾਰ, ਪੱਛਮੀ ਬੰਗਾਲ ਅਤੇ ਕੁੱਝ ਹੋਰ ਸਥਾਨਾਂ ਵਿਚ ਇਕ-ਦੋ ਦਿਨਾਂ ਦੌਰਾਨ ਪਿਆ ਮੀਂਹ ਲੀਚੀ ਲਈ ਵਰਦਾਨ ਬਣ ਕੇ ਉਭਰਿਆ ਹੈ। ਕੁਦਰਤੀ ਰੁਪ ਨਾਲ ਪੱਕ ਕੇ ਲੀਚੀ ਬਾਜ਼ਾਰ ਵਿਚ ਆਉਣ ਵਾਲੀ ਹੈ। ਡਾ. ਵਿਸ਼ਾਲ ਨਾਥ ਅਨੁਸਾਰ ਲੀਚੀ ਦਾ ਔਸਤ ਭਾਰ ਜੋ 17.50 ਗ੍ਰਾਮ ਸੀ ਉਹ ਹੁਣ ਵੱਧ ਕੇ 20 ਗ੍ਰਾਮ ਤੋਂ ਜ਼ਿਆਦਾ ਹੋ ਜਾਵੇਗਾ ਅਤੇ ਹਰਾ ਯੁਕਤ ਲਾਲ ਰੰਗ ਗੂੜ੍ਹਾ ਲਾਲ ਹੋ ਜਾਵੇਗਾ। ਲੀਚੀ ਦੀ ਮਿਠਾਸ 18 ਡਿੱਗਰੀ ਬ੍ਰਿਕਸ ਤੋਂ ਵੱਧ ਕੇ 19 ਤੋਂ 22 ਡਿਗਰੀ ਬ੍ਰਿਕਸ ਤੱਕ ਹੋ ਜਾਵੇਗੀ ਅਤੇ ਗੂਦਾ 10.5 ਗ੍ਰਾਮ ਤੋਂ ਵੱਧ ਕਰ 14 ਗ੍ਰਾਮ ਤੱਕ ਹੋ ਜਾਵੇਗਾ। ਇਸੇ ਤਰ੍ਹਾਂ ਬੀਜ ਦਾ ਆਕਾਰ 3.7 ਗ੍ਰਾਮ ਤੋਂ ਘੱਟ ਕੇ 2.8 ਗ੍ਰਾਮ ਤੱਕ ਰਹਿ ਜਾਵੇਗਾ  । ਡਾ. ਵਿਸ਼ਾਲ ਨਾਥ ਨੇ ਦੱਸਿਆ ਕਿ ਲੀਚੀ ਦਾ ਲਾਲ ਹੋਣਾ ਇਸ ਦੀ ਪਰਿਪੱਕਤਾ ਦਾ ਸੂਚਕ ਨਹੀਂ ਹੈ। ਪਿਛਲੇ ਦਿਨੀਂ ਤੇਜ਼ ਧੁੱਪ ਸੀ, ਜਿਸ ਕਾਰਨ ਵੀ ਕੁੱਝ ਸਥਾਨਾਂ 'ਤੇ ਲੀਚੀ ਦਾ ਰੰਗ ਲਾਲ ਹੋ ਗਿਆ ਸੀ, ਇਸ ਦਾ ਇਹ ਮਤਲੱਬ ਨਹੀਂ ਹੈ ਕਿ ਉਹ ਕੁਦਰਤੀ ਰੁਪ ਨਾਲ ਪੱਕ ਗਿਆ ਹੈ।

ਕਿਸਾਨਾਂ ਨੂੰ ਲੀਚੀ ਤੋੜਨ ਤੋਂ ਅਜੇ ਪਰਹੇਜ ਕਰਨਾ ਚਾਹੀਦਾ ਹੈ ਅਤੇ ਚੰਗੀ ਕੀਮਤ ਹਾਸਲ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਲੀਚੀ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ ਜਿਸਦਾ ਪ੍ਰਭਾਵ 10 ਦਿਨ ਵਿਚ ਖ਼ਤਮ ਹੋ ਜਾਵੇ। ਇਸ ਦੇ ਲਈ ਨਿੰਮ ਦੇ ਤੇਲ ਦੇ ਛਿੜਕਾਅ ਦੀ ਸਲਾਹ ਦਿੱਤੀ ਗਈ ਹੈ। ਲੀਚੀ ਦੀ ਚਾਇਨਾ ਕਿਸਮ ਦੇ ਆਉਣ ਵਿਚ ਕਰੀਬ 25 ਦਿਨ ਦਾ ਸਮਾਂ ਬਾਕੀ ਹੈ। ਇਸ ਹਾਲਤ ਵਿਚ ਕਿਸਾਨ ਚਾਇਨਾ ਲੀਚੀ ਦੇ ਦਰਖਤ ਵਿਚ ਪ੍ਰਤੀ ਦਰਖਤ 300 ਗ੍ਰਾਮ ਯੂਰੀਆ ਅਤੇ 200 ਗ੍ਰਾਮ ਪੁਟਾਸ਼ ਜ਼ਮੀਨ ਵਿਚ ਮਿਲਾ ਕੇ ਉਸਦੀ ਸਿੰਚਾਈ ਕਰ ਦੇਣ ਤਾਂ ਉਸ ਤੋਂ ਉਨ੍ਹਾਂ ਨੂੰ ਕਾਫ਼ੀ ਫਾਇਦਾ ਹੋ ਸਕਦਾ ਹੈ।  


cherry

Content Editor

Related News