ਮੌਜੂਦਾ ਮਾਰਕੀਟਿੰਗ ਸੀਜ਼ਨ 'ਚ ਖੰਡ ਦਾ ਉਤਪਾਦਨ ਮਾਮੂਲੀ ਗਿਰਾਵਟ ਨਾਲ 280.79 ਲੱਖ ਟਨ 'ਤੇ ਪੁੱਜਾ

Tuesday, Mar 19, 2024 - 04:05 PM (IST)

ਮੌਜੂਦਾ ਮਾਰਕੀਟਿੰਗ ਸੀਜ਼ਨ 'ਚ ਖੰਡ ਦਾ ਉਤਪਾਦਨ ਮਾਮੂਲੀ ਗਿਰਾਵਟ ਨਾਲ 280.79 ਲੱਖ ਟਨ 'ਤੇ ਪੁੱਜਾ

ਨਵੀਂ ਦਿੱਲੀ - ਭਾਰਤ ਦਾ ਸ਼ੁੱਧ ਖੰਡ ਉਤਪਾਦਨ ਅਕਤੂਬਰ, 2023 ਵਿਚ ਸ਼ੁਰੂ ਹੋ ਰਹੇ ਮੌਜੂਦਾ ਮਾਰਕੀਟਿੰਗ ਸਾਲ ਵਿਚ 15 ਮਾਰਚ ਤੱਕ ਮਾਮੂਲੀ ਗਿਰਾਵਟ ਦੇ ਨਾਲ 280.79 ਲੱਖ ਟਨ ਰਹਿ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸੋਮਵਾਰ ਨੂੰ ਜਾਰੀ ਕੀਤੇ ਗਏ ਵਪਾਰਕ ਅੰਕੜਿਆਂ ਤੋਂ ਮਿਲੀ ਹੈ। ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ (ISMA)ਨੇ ਇਕ ਬਿਆਨ ਵਿਚ ਕਿਹਾ ਕਿ ਮੌਜੂਦਾ ਸਾਲ 2023-24 ਸੀਜ਼ਨ ਵਿਚ ਖੰਡ ਦਾ ਉਤਪਾਦਨ 15 ਮਾਰਚ, 2024 ਤੱਕ 280.79 ਲੱਖ ਟਨ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ

ਪਿਛਲੇ ਸਾਲ ਇਸੇ ਤਰੀਕ ਨੂੰ ਇਹ ਅੰਕੜਾ 282.60 ਲੱਖ ਟਨ ਸੀ। ਇਸ ਸਾਲ 15 ਮਾਰਚ ਨੂੰ ਚਾਲੂ ਫੈਕਟਰੀਆਂ ਦੀ ਗਿਣਤੀ 371 ਸੀ, ਜਦੋਂ ਕਿ ਪਿਛਲੇ ਸਾਲ ਇਸੇ ਦਿਨ 325 ਮਿੱਲਾਂ ਚੱਲ ਰਹੀਆਂ ਸਨ। ਉੱਤਰ ਪ੍ਰਦੇਸ਼ ਵਿੱਚ ਸਮੀਖਿਆ ਅਧੀਨ ਮਿਆਦ ਦੌਰਾਨ ਖੰਡ ਦਾ ਉਤਪਾਦਨ 88.40 ਲੱਖ ਟਨ ਰਿਹਾ, ਜੋ ਪਹਿਲਾਂ 79.63 ਲੱਖ ਟਨ ਸੀ। ਮਹਾਰਾਸ਼ਟਰ ਵਿੱਚ ਖੰਡ ਦਾ ਉਤਪਾਦਨ 101.92 ਲੱਖ ਟਨ ਤੋਂ ਮਾਮੂਲੀ ਘਟ ਕੇ 100.50 ਲੱਖ ਟਨ ਹੋ ਗਿਆ, ਜਦਕਿ ਕਰਨਾਟਕ ਵਿੱਚ ਇਹ 53.50 ਲੱਖ ਟਨ ਤੋਂ ਘਟ ਕੇ 47.55 ਲੱਖ ਟਨ ਰਹਿ ਗਿਆ। 

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ISMA ਨੇ ਗੰਨੇ ਦੇ ਰਸ ਅਤੇ ਬੀ-ਹੈਵੀ ਗੁੜ ਦੁਆਰਾ ਈਥਾਨੌਲ ਨਿਰਮਾਣ ਲਈ 17 ਲੱਖ ਟਨ ਦੇ 'ਡਾਇਵਰਸ਼ਨ' ਤੋਂ ਬਾਅਦ ਮਾਰਕੀਟਿੰਗ ਸਾਲ 2023-24 ਲਈ ਲਗਭਗ 323 ਲੱਖ ਟਨ ਖੰਡ ਉਤਪਾਦਨ ਦਾ ਅਨੁਮਾਨ ਲਗਾਇਆ ਹੈ। ਗੰਨੇ ਦੇ ਰਸ ਅਤੇ ਬੀ-ਹੈਵੀ ਗੁੜ ਤੋਂ ਈਥਾਨੌਲ ਬਣਾਉਣ ਲਈ 38 ਲੱਖ ਟਨ ਖੰਡ ਦੀ ਵਰਤੋਂ ਨਾਲ ਮਾਰਕੀਟਿੰਗ ਸਾਲ 2022-23 ਦੌਰਾਨ ਖੰਡ ਦਾ ਸ਼ੁੱਧ ਉਤਪਾਦਨ 328.2 ਲੱਖ ਟਨ ਰਿਹਾ। ਪਿਛਲੇ ਹਫ਼ਤੇ, ISMA ਨੇ ਸਤੰਬਰ ਵਿੱਚ ਖ਼ਤਮ ਹੋਏ ਮਾਰਕੀਟਿੰਗ ਸਾਲ ਵਿੱਚ ਕੁੱਲ ਖੰਡ ਉਤਪਾਦਨ ਦਾ ਅਨੁਮਾਨ 9.5 ਲੱਖ ਟਨ ਵਧਾ ਕੇ 340 ਲੱਖ ਟਨ ਕੀਤਾ ਸੀ। 

ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ

ਪਿਛਲੇ ਸਾਲ ਕੁੱਲ ਖੰਡ ਦਾ ਉਤਪਾਦਨ 366.2 ਲੱਖ ਟਨ ਸੀ। ਜਨਵਰੀ ਵਿੱਚ, ਐਸੋਸੀਏਸ਼ਨ ਨੇ ਮਾਰਕੀਟਿੰਗ ਸਾਲ 2023-24 ਵਿੱਚ ਬਿਨਾਂ ਕਿਸੇ ਈਥਾਨੋਲ ਵਿੱਚ ਤਬਦੀਲੀ ਕੀਤੇ ਕੁੱਲ ਖੰਡ ਉਤਪਾਦਨ 330.5 ਲੱਖ ਟਨ ਹੋਣ ਦਾ ਅਨੁਮਾਨ ਲਗਾਇਆ ਸੀ। ਪਿਛਲੇ ਮਹੀਨੇ, ਕੇਂਦਰ ਸਰਕਾਰ ਨੇ ਅਕਤੂਬਰ 2024 ਤੋਂ ਸ਼ੁਰੂ ਹੋਣ ਵਾਲੇ 2024-25 ਸੀਜ਼ਨ ਲਈ ਗੰਨਾ ਉਤਪਾਦਕਾਂ ਨੂੰ ਮਿੱਲਾਂ ਦੁਆਰਾ ਪੇਸ਼ ਕੀਤੀ ਜਾਣ ਵਾਲੀ ਘੱਟੋ-ਘੱਟ ਕੀਮਤ - ਨੂੰ 25 ਰੁਪਏ ਤੋਂ 340 ਰੁਪਏ ਪ੍ਰਤੀ ਕੁਇੰਟਲ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਸੀ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News