‘ਬਿੱਲ ਲਿਆਉਣ ਦੀ ਖਬਰ ਤੋਂ ਬਾਅਦ ਦੁਨੀਆ ਭਰ ਦੀ ਕ੍ਰਿਪਟੋ ਕਰੰਸੀ ਕ੍ਰੈਸ਼’

Thursday, Nov 25, 2021 - 10:23 AM (IST)

ਨਵੀਂ ਦਿੱਲੀ (ਏਜੰਸੀ) – ਭਾਰਤ ’ਚ ਸਾਰੀਆਂ ਨਿੱਜੀ ਕ੍ਰਿਪਟੋ ਕਰੰਸੀ ਨੂੰ ਬੈਨ ਕੀਤਾ ਜਾ ਸਕਦਾ ਹੈ। ਸਰਕਾਰ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਇਸ ਬਾਰੇ ਬਿੱਲ ਲੈ ਕੇ ਆ ਰਹੀ ਹੈ।

ਅਜਿਹੀਆਂ ਖਬਰਾਂ ਆਉਂਦੇ ਹੀ ਮੰਗਲਵਾਰ ਨੂੰ ਜ਼ਿਆਦਾਤਰ ਕ੍ਰਿਪਟੋ ਕਰੰਸੀਜ਼ ਕ੍ਰੈਸ਼ ਹੋ ਗਈਆਂ। ਦੇਸ਼ ’ਚ ਕ੍ਰਿਪਟੋ ਐਕਸਚੇਂਜ ਨੇ ਆਪਣੇ ਨਿਵੇਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ ’ਚ ਆ ਕੇ ਆਪਣੀਆਂ ਕ੍ਰਿਪਟੋ ਕਰੰਸੀ ਨੂੰ ਜਲਦਬਾਜ਼ੀ ’ਚ ਨਾ ਵੇਚਣ।

ਕ੍ਰਿਪਟੋ ਕਰੰਸੀ ਐਕਸਚੇਂਜ ਨੂੰ ਅਜਿਹਾ ਇਸ ਲਈ ਕਹਿਣਾ ਪਿਆ ਕਿਉਂਕਿ ਅੱਜ ਬੁੱਧਵਾਰ ਸਵੇਰ ਤੋਂ ਹੀ ਨਿਵੇਸ਼ਕ ਇਸ ’ਚ ਭਾਰੀ ਵਿਕਰੀ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਕਈ ਕ੍ਰਿਪਟੋ ਐਕਸਚੇਂਜ ਲਗਭਗ ਕ੍ਰੈਸ਼ ਹੁੰਦੇ ਨਜ਼ਰ ਆਏ।

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ : ਦੇਸ਼ ਦੇ ਕਈ ਸ਼ਹਿਰਾਂ 'ਚ ਟਮਾਟਰ ਦੀ ਕੀਮਤ ਨੇ ਕੀਤਾ 150 ਰੁਪਏ ਦਾ ਅੰਕੜਾ ਪਾਰ

ਕਿਉਂ ਆਈ ਕ੍ਰਿਪਟੋ ਕਰੰਸੀ ’ਚ ਗਿਰਾਵਟ

ਸੰਸਦ ਦੇ ਸਰਦ ਰੁੱਤ ਰੈਸ਼ਨ ’ਚ ਨਿੱਜੀ ਕ੍ਰਿਪਟੋ ਕਰੰਸੀ ਨੂੰ ਬੈਨ ਕਰਨ ਵਾਲਾ ਬਿੱਲ ਲਿਆਉਣ ਦੀ ਸਰਕਾਰ ਦੀ ਯੋਜਨਾ ਤੋਂ ਬਾਅਦ ਕ੍ਰਿਪਟੋ ਐਕਸਚੇਂਜ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਅੱਜ ਇਸ ਖਬਰ ਦੇ ਨਾਲ ਹੀ ਇਕ ਹੋਰ ਖਬਰ ਵੀ ਆਈ ਕਿ ਦੇਸ਼ ਦੀ ਆਪਣੀ ਡਿਜੀਟਲ ਕਰੰਸੀ ਆਵੇਗੀ। ਦੋਵਾਂ ਹੀ ਖਬਰਾਂ ਨਾਲ ਮੌਜੂਦਾ ਕ੍ਰਿਪਟੋ ਨਿਵੇਸ਼ਕਾਂ ਨੇ ਪੈਨਿਕ ਸੇਲਿੰਗ ਸ਼ੁਰੂ ਕਰ ਦਿੱਤੀ।

ਕਦੋਂ ਲਿਆਂਦਾ ਜਾਵੇਗਾ ਕ੍ਰਿਪਟੋ ਕਰੰਸੀ ’ਤੇ ਬਿੱਲ

ਕ੍ਰਿਪਟੋ ਕਰੰਸੀ ਐਂਡ ਰੈਗੂਲੇਸ਼ਨ ਆਫ ਆਫਿਸ਼ੀਅਲ ਡਿਜੀਟਲ ਕਰੰਸੀ ਬਿੱਲ 2021 ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਲਿਆਂਦਾ ਜਾਵੇਗਾ। ਦੱਸ ਦਈਏ ਕਿ ਇਹ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦਾ ਲੈਜਿਸਲੇਟਿਵ ਏਜੰਡਾ ਬੀਤੇ ਕੱਲ ਯਾਨੀ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਸੀ। ਇਸ ਦੇ ਅਸਰ ਨੂੰ ਦੇਖਦੇ ਹੀ ਸਾਰੀਆਂ ਵੱਡੀਆਂ ਕਰੰਸੀਜ਼ ’ਚ 15 ਫੀਸਦੀ ਤੱਕ ਦੀ ਵੱਡੀ ਗਿਰਾਵਟ ਦੇਖੀ ਗਈ। ਇਸ ਦੇ ਤਹਿਤ ਬਿਟਕੁਆਈਨ ’ਚ ਕਰੀਬ 18.53 ਫੀਸਦੀ, ਈਥੇਰੀਅਮ ’ਚ 15.58 ਫੀਸਦੀ ਅਤੇ ਟੇਥਰ ’ਚ 18.29 ਫੀਸਦੀ ਦੀ ਗਿਰਾਵਟ ਦੇਖੀ ਗਈ।

ਇਹ ਵੀ ਪੜ੍ਹੋ : Cryptocurrency : ਕ੍ਰਿਪਟੋ ਬਾਜ਼ਾਰ 'ਚ ਹਾਹਾਕਾਰ, ਰਾਤੋਂ ਰਾਤ ਕੰਗਾਲ ਹੋਏ ਨਿਵੇਸ਼ਕ

ਕੀ ਕਹਿਣਾ ਹੈ ਵਜ਼ੀਰਐਕਸ ਦੇ ਫਾਊਂਡਰ ਦਾ

ਅੱਜ ਕ੍ਰਿਪਟੋ ਐਕਸਚੇਂਜ ’ਚ ਦਿਖਾਈ ਦੇ ਰਹੀ ਭਾਰੀ ਵਿਕਰੀ ਨੂੰ ਦੇਖਦੇ ਹੋਏ ਵਜ਼ੀਰਐਕਸ ਦੇ ਫਾਊਂਡਰ ਅਤੇ ਸੀ.ਈ. ਓ. ਨਿਸ਼ਚਿਲ ਸ਼ੈੱਟੀ ਨੇ ਕਿਹਾ ਕਿ ਕੱਲ ਰਾਤ ਤੋਂ ਹੀ ਅਸੀਂ ਐਕਸਚੇਂਜ ’ਤੇ ਭਾਰੀ ਵਿਕਰੀ ਦੇਖਣ ਨੂੰ ਮਿਲ ਰਹੀ ਸੀ, ਜਿਸ ਨੂੰ ਸਾਡੇ ਵਜ਼ੀਰਐਕਸ ਦੇ ਆਈ. ਐੱਨ. ਆਰ. ਮਾਰਕੀਟ ’ਚ ਦੇਖਿਆ ਗਿਆ। ਇਹ ਮੁੱਖ ਤੌਰ ’ਤੇ ਇਸੇ ਖਬਰ ਤੋਂ ਬਾਅਦ ਆਈ, ਜਿਸ ’ਚ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਕ੍ਰਿਪਟੋ ਬਿੱਲ ਲਿਆਉਣ ਦੀ ਗੱਲ ਕਹੀ ਗਈ ਸੀ। ਉਂਝ ਵੀ ਬਿੱਲ ’ਚ ਠੀਕ ਉਸੇ ਤਰ੍ਹਾਂ ਦਾ ਜ਼ਿਕਰ ਹੈ ਜੋ ਜਨਵਰੀ 2021 ’ਚ ਸੀ। ਉਸ ਸਮੇਂ ਵੀ ਇਸ ਬਿੱਲ ਦੇ ਆਉਣ ਦੀਆਂ ਖਬਰਾਂ ਤੋਂ ਬਾਅਦ ਨਿਵੇਸ਼ਕਾਂ ਦੇ ਮਨ ’ਚ ਕਾਫੀ ਡਰ ਬੈਠ ਗਿਆ ਸੀ।

ਇਹ ਵੀ ਪੜ੍ਹੋ : ਨਹੀਂ ਲੱਗੇਗਾ ਕ੍ਰਿਪਟੋ ਕਰੰਸੀ 'ਤੇ ਬੈਨ , ਮਨੀ ਲਾਂਡਰਿੰਗ ਅਤੇ ਦਹਿਸ਼ਤੀ ਫੰਡਿੰਗ ਨੂੰ ਰੋਕਣ ਲਈ ਬਣ ਸਕਦੈ

ਯੂਨੋਕੁਆਈਨ ਦੇ ਕੋ-ਫਾਊਂਡਰ ਨੇ ਕੀ ਕਿਹਾ

ਯੂਨੋਕੁਆਈਨ ਦੇ ਕੋ-ਫਾਊਂਡਰ ਅਤੇ ਸੀ. ਈ. ਓ. ਸਾਤਵਿਕ ਵਿਸ਼ਵਨਾਥ ਨੇ ਕਿਹਾ ਕਿ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ ਅਤੇ ਦੇਖਣਾ ਹੋਵੇਗਾ ਕਿ ਬਿੱਲ ਦੀਆਂ ਕੀ-ਕੀ ਵਿਵਸਥਾਵਾਂ ਹੋਣਗੀਆਂ। ਇਹ ਨਿਰਾਸ਼ਾਜਨਕ ਹੈ ਕਿ ਬਾਜ਼ਾਰ ਇਸ ਨੂੰ ਨੈਗੇਟਿਵ ਵਿਊ ’ਚ ਲੈ ਰਿਹਾ ਹੈ। ਹਾਲੇ ਇਹ ਦੱਸਣਾ ਮੁਸ਼ਕਲ ਹੈ ਕਿ ਦੇਸ਼ ਦੇ ਕ੍ਰਿਪਟੋ ਐਕਸਚੇਂਜ ’ਤੇ ਇਸ ਦਾ ਕਿਵੇਂ ਅਸਰ ਹੋਵੇਗਾ। ਖਾਸ ਤੌਰ ’ਤੇ ਜਦੋਂ ਭਾਰਤ ਡਿਜੀਟਲਾਈਜੇਸ਼ਨ ਵੱਲ ਵਧ ਰਿਹਾ ਹੈ ਤਾਂ ਬੈਨ ਲਗਾਉਣਾ ਇਕ ਮੌਕੇ ਨੂੰ ਗੁਆਉਣ ਵਰਗਾ ਹੋਵੇਗਾ।

ਬੁੱਧਵਾਰ ਸਵੇਰੇ 10.20 ਵਜੇ ਦੇ ਲਗਭਗ ਵਜ਼ੀਰਐਕਸਡਾਟ ਕਾਮ ’ਤੇ ਬਿਟਕੁਆਈਨ ਕਰੀਬ 11 ਫੀਸਦੀ ਦੀ ਗਿਰਾਵਟ ਨਾਲ 40,40,402 ਰੁਪਏ ’ਤੇ, ਸ਼ੀਬਾ ਨਿਊ (ਐੱਸ. ਐੱਚ. ਆਈ. ਬੀ.) ਕਰੀਬ 17 ਫੀਸਦੀ ਦੀ ਗਿਰਾਵਟ ਨਾਲ 0.002900 ਰੁਪਏ ’ਤੇ, ਟੀਥਰ ਕਰੀਬ 12 ਫੀਸਦੀ ਦੀ ਗਿਰਾਵਟ ਨਾਲ 70.50 ਰੁਪਏ ’ਤੇ, ਈਥਰ ਕਰੀਬ 9 ਫੀਸਦੀ ਦੀ ਗਿਰਾਵਟ ਨਾਲ 3,03,849 ਰੁਪਏ ’ਤੇ ਅਤੇ ਡਾਜਕੁਆਈਨ ਕਰੀਬ 11 ਫੀਸਦੀ ਦੀ ਗਿਰਾਵਟ ਨਾਲ 15.83 ਰੁਪਏ ’ਤੇ ਚੱਲ ਰਿਹਾ ਸੀ।

ਇਹ ਵੀ ਪੜ੍ਹੋ : 30 ਨਵੰਬਰ ਨੂੰ ਖੁਲ੍ਹੇਗਾ ਇਸ ਸਾਲ ਦਾ ਤੀਜਾ ਸਭ ਤੋਂ ਵੱਡਾ IPO , ਜਾਣੋ ਇਸ਼ੂ ਪ੍ਰਾਈਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News