ਨਵੰਬਰ ''ਚ ਕੱਚੇ ਇਸਪਾਤ ਦਾ ਉਤਪਾਦਨ ਵਧਿਆ

Sunday, Dec 09, 2018 - 03:31 PM (IST)

ਨਵੰਬਰ ''ਚ ਕੱਚੇ ਇਸਪਾਤ ਦਾ ਉਤਪਾਦਨ ਵਧਿਆ

ਨਵੀਂ ਦਿੱਲੀ—ਇਸ ਸਾਲ ਸਤੰਬਰ 'ਚ ਦੇਸ਼ 'ਚ ਕੱਚੇ ਇਸਪਾਤ ਦਾ ਉਤਪਾਦਨ 3.8 ਫੀਸਦੀ ਦੇ ਵਾਧੇ ਨਾਲ 89.2 ਲੱਖ ਟਨ ਰਿਹਾ ਹੈ। ਸੰਯੁਕਤ ਪਲਾਂਟ ਕਮੇਟੀ (ਜੇ.ਪੀ.ਸੀ.) ਨੇ ਇਹ ਅੰਕੜਾ ਪੇਸ਼ ਕੀਤਾ ਹੈ। ਜੇ.ਪੀ.ਸੀ. ਨੇ ਆਪਣੀ ਹਾਲੀਆ ਰਿਪੋਰਟ 'ਚ ਕਿਹਾ ਕਿ ਇਕ ਸਾਲ ਪਹਿਲਾਂ ਇਸ ਸਮੇਂ 'ਚ ਦੇਸ਼ 'ਚ 86 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਹੋਇਆ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੰਬਰ 2018 'ਚ ਕੱਚੇ ਇਸਪਾਤ ਦਾ ਉਤਪਾਦਨ 89.2 ਲੱਖ ਟਨ ਰਿਹਾ ਜੋ ਨਵੰਬਰ 2017 ਦੇ ਮੁਕਾਬਲੇ 3.8 ਫੀਸਦੀ ਜ਼ਿਆਦਾ ਹੈ। ਇਸ ਮਹੀਨੇ ਦਾ ਅੰਕੜਾ ਅਕਤੂਬਰ 2018 ਦੀ ਤੁਲਨਾ 'ਚ 1.7 ਫੀਸਦੀ ਜ਼ਿਆਦਾ ਰਿਹਾ। ਰਿਪੋਰਟ ਮੁਤਾਬਕ ਸਰਕਾਰੀ ਅਗਵਾਈ ਵਾਲੀ ਸੇਲ, ਰਾਸ਼ਟਰੀ ਇਸਪਾਤ ਨਿਗਮ, ਟਾਟਾ ਸਟੀਲ, ਅੱਸਾਰ ਸਟੀਲ, ਜੇ.ਐੱਸ.ਡਬਲਿਊ ਸਟੀਲ ਅਤੇ ਜਿੰਦਲ ਸਟੀਲ ਐਂਡ ਪਾਵਰ ਨੇ ਕੁੱਲ 54.2 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ। ਇਹ ਅੰਕੜਾ ਪਿਛਲੇ ਸਾਲ ਨਵੰਬਰ 'ਚ ਇਨ੍ਹਾਂ ਛੇ ਕੰਪਨੀਆਂ ਦੇ ਕੁੱਲ ਉਤਪਾਦਨ ਦੀ ਤੁਲਨਾ 'ਚ ਅੱਠ ਫੀਸਦੀ ਜ਼ਿਆਦਾ ਹੈ। ਬਾਕੀ 35 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਹੋਰ ਕੰਪਨੀਆਂ ਨੇ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ 'ਚ ਕੁੱਲ ਤਿਆਰ ਇਸਪਾਤ ਦਾ ਉਤਪਾਦਨ 1.08 ਕਰੋੜ ਟਨ ਹੋਇਆ ਹੈ। ਇਹ ਨਵੰਬਰ 2017 ਦੇ 1.05 ਕਰੋੜ ਟਨ ਦੀ ਤੁਲਨਾ 'ਚ 3.6 ਫੀਸਦੀ ਜ਼ਿਆਦਾ ਰਿਹਾ। ਭਾਰਤ ਨੇ 2030 ਤੱਕ ਦਸ ਲੱਖ ਕਰੋੜ ਰੁਪਏ ਦੇ ਨਿਵੇਸ਼ ਤੋਂ 30 ਕਰੋੜ ਟਨ ਕੱਚੇ ਇਸਪਾਤ ਦੇ ਉਤਪਾਦਨ ਦਾ ਟੀਚਾ ਰੱਖਿਆ ਹੈ।


author

Aarti dhillon

Content Editor

Related News