ਮੂਡੀਜ਼ ਦਾ ਅਨੁਮਾਨ, 2024 ਤੱਕ 70 ਡਾਲਰ ’ਤੇ ਆ ਸਕਦਾ ਹੈ ਕੱਚਾ ਤੇਲ
Wednesday, Aug 17, 2022 - 06:05 PM (IST)
ਨਵੀਂ ਦਿੱਲੀ–ਦੁਨੀਆ ’ਚ ਤੇਲ ਦੀਆਂ ਕੀਮਤਾਂ 2024 ਤੱਕ 70 ਡਾਲਰ ਪ੍ਰਤੀ ਬੈਰਲ ’ਤੇ ਆਉਣ ਦਾ ਅਨੁਮਾਨ ਹੈ। ਮੂਡੀਜ਼ ਐਨਾਲਿਟਿਕਸ ਨੇ ਏਸ਼ੀਆ ਪੈਸੀਫਿਕ (ਏ. ਪੀ. ਏ. ਸੀ.) ਰੀਜ਼ਨ ’ਤੇ ਹਾਲ ਹੀ ’ਚ ਜਾਰੀ ਆਪਣੀ ਰਿਪੋਰਟ ’ਚ ਇਹ ਗੱਲ ਕਹੀ ਹੈ। ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਜੂਨ ’ਚ ਤੇਲ ਦੀਆਂ ਕੀਮਤਾਂ ਵਧ ਕੇ 120 ਡਾਲਰ ਤੱਕ ਪਹੁੰਚਣ ਅਤੇ ਮੁੜ ਅਗਸਤ ’ਚ ਡਿਗ ਕੇ 100 ਡਾਲਰ ’ਤੇ ਆਉਣ ਦਾ ਜ਼ਿਕਰ ਕਰਦੇ ਹੋਏ ਮੂਡੀਜ਼ ਨੇ ਕਿਹਾ ਕਿ ਇਹ ਟ੍ਰੈਂਡ ਜਾਰੀ ਰਹੇਗਾ। ਅਸੀਂ ਅਗਲੇ ਸਾਲ ਦੇ ਅਖੀਰ ਤੱਕ ਕਰੂਡ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰਲ ਤੱਕ ਡਿਗਣ ਦੀ ਉਮੀਦ ਕਰਦੇ ਹਾਂ।
ਸਿੰਗਾਪੁਰ-ਹਾਂਗਕਾਂਗ ’ਤੇ ਘਟੇਗਾ ਕੀਮਤਾਂ ਦਾ ਦਬਾਅ
ਮੂਡੀਜ਼ ਐਨਾਲਿਟਿਕਸ ਨੇ ਕਿਹਾ ਕਿ ਇਸ ਨਾਲ ਏ. ਪੀ. ਏ. ਸੀ. ਰੀਜਨ ਦੇ ਵੱਡੇ ਤੇਲ ਦਰਾਮਦਕਾਰ ਦੇਸ਼ ਵਿਸ਼ੇਸ਼ ਤੌਰ ’ਤੇ ਸਿੰਗਾਪੁਰ ਅਤੇ ਹਾਂਗਕਾਂਗ ’ਤੇ ਕੀਮਤਾਂ ਦਾ ਦਬਾਅ ਘੱਟ ਹੋਵੇਗਾ। ਮੂਡੀਜ਼ ਮੁਤਾਬਕ ਤੇਲ ਦੀਆਂ ਕੀਮਤਾਂ ’ਚ ਵਾਧੇ ਦਾ ਅਸਰ ਏ. ਪੀ. ਏ. ਸੀ. ਰੀਜ਼ਨ ’ਤੇ ਵੱਖ-ਵੱਖ ਰਿਹਾ ਹੈ।
ਰਿਪੋਰਟ ਮੁਤਾਬਕ ਥਾਈਲੈਂਡ, ਜਾਪਾਨ, ਦੱਖਣੀ ਕੋਰੀਆ ਅਤੇ ਸਿੰਗਾਪੁਰ ਵਰਗੇ ਐਨਰਜੀ ਇੰਪੋਰਟਰਸ ਲਈ ਘਰਾਂ ਦਾ ਊਰਜਾ ਬਿੱਲ ਕਾਫੀ ਵਧ ਗਿਆ ਹੈ ਪਰ ਇੰਡੋਨੇਸ਼ੀਆ, ਮਲੇਸ਼ੀਆ ਅਤੇ ਆਸਟ੍ਰੇਲੀਆ ਵਰਗੇ ਖੇਤਰਾਂ ਦੇ ਪ੍ਰਮੁੱਖ ਐਨਰਜੀ ਐਕਸਪੋਰਟਰਸ ਦੇਸ਼ਾਂ ’ਚ ਘਰਾਂ ਨੂੰ ਮਦਦ ਮਿਲੀ ਹੈ। ਹਾਲਾਂਕਿ ਕੋਲਾ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਕਾਫੀ ਜ਼ਿਆਦਾ ਬਣੀਆਂ ਰਹੀਆਂ ਹਨ।
ਭਾਰਤ ’ਤੇ ਕੀਮਤਾਂ ਵਧਣ ਦਾ ਹੋਇਆ ਅਸਰ
ਜਾਪਾਨ, ਦੱਖਣੀ ਕੋਰੀਆ, ਤਾਈਵਾਨ ਅਤੇ ਚੀਨ ਸਮੇਤ ਏ. ਪੀ. ਏ. ਸੀ. ਰੀਜ਼ਨ ਦੇ ਵੱਡੇ ਤਰਲ ਕੁਦਰਤੀ ਗੈਸ ਇੰਪੋਰਟਰਸ ਵਿਸ਼ੇਸ਼ ਤੌਰ ’ਤੇ ਕੀਮਤਾਂ ਨੂੰ ਲੈ ਕੇ ਜ਼ਿਆਦਾ ਸੰਵੇਦਨਸ਼ੀਲ ਰਹੇ ਹਨ। ਇਸ ਤਰ੍ਹਾਂ ਭਾਰਤ, ਪਾਕਿਸਤਾਨ ਅਤੇ ਵੀਅਤਨਾਮ ਵਰਗੇ ਵੱਡੇ ਇੰਪੋਰਟਰਸ ਕੋਲੇ ਦੀਆਂ ਕੀਮਤਾਂ ਵਧਣ ਕਾਰਨ ਜ਼ਿਆਦਾ ਭੁਗਤਾਨ ਕਰ ਰਹੇ ਹਨ।
ਘਰਾਂ ’ਤੇ ਵਧ ਰਿਹਾ ਹੈ ਦਬਾਅ
ਉੱਥੇ ਹੀ ਕਮੋਡਿਟੀ ਦੀਆਂ ਉੱਚੀਆਂ ਕੀਮਤਾਂ ਕਾਰਨ ਘਰਾਂ ’ਤੇ ਦਬਾਅ ਵਧ ਰਿਹਾ ਹੈ ਅਤੇ ਗਲੋਬਲ ਪੱਧਰ ’ਤੇ ਮਹਿੰਗਾਈ ਵਧ ਰਹੀ ਹੈ। ਹਾਲਾਂਕਿ ਇਸ ਨਾਲ ਕੁੱਝ ਏ. ਪੀ. ਏ. ਸੀ. ਐਕਸਪੋਰਟਰਾਂ ਨੂੰ ਕੀਮਤਾਂ ਵਧਣ ਨਾਲ ਫਾਇਦਾ ਹੋ ਰਿਹਾ ਹੈ। ਇੰਡੋਨੇਸ਼ੀਆ ਅਤੇ ਮਲੇਸ਼ੀਆ ਇਸ ਰੀਜ਼ਨ ’ਚ ਵੱਡੇ ਐਕਸਪੋਰਟਰ ਹਨ। ਕਰੂਡ ਦੀਆਂ ਉੱਚੀਆਂ ਕੀਮਤਾਂ ਕਾਰਨ ਐਕਸਪੋਰਟ ਪਾਈਸ ਨੂੰ ਮਜ਼ਬੂਤੀ ਮਿਲੀ ਹੈ।