ਬਜਟ : ਕ੍ਰਾਪਲਾਈਫ ਦੀ ਖੇਤੀ ਰਸਾਇਣਾਂ ''ਤੇ GST ਦਰਾਂ ''ਚ ਕਟੌਤੀ ਦੀ ਮੰਗ
Thursday, Jan 21, 2021 - 04:41 PM (IST)
ਨਵੀਂ ਦਿੱਲੀ- ਉਦਯੋਗ ਮੰਡਲ ਕ੍ਰਾਪਲਾਈਫ ਇੰਡੀਆ ਨੇ ਅਗਾਮੀ ਕੇਂਦਰੀ ਬਜਟ ਵਿਚ ਖੇਤੀ ਰਸਾਇਣਾਂ 'ਤੇ ਜੀ. ਐੱਸ. ਟੀ. ਦੀ ਦਰ ਨੂੰ ਘਟਾ ਕੇ 12 ਫ਼ੀਸਦੀ ਕਰਨ ਦੀ ਮੰਗ ਕੀਤੀ ਹੈ।
ਉਦਯੋਗ ਮੰਡਲ ਨੇ ਵੀਰਵਾਰ ਨੂੰ ਬਿਆਨ ਵਿਚ ਕਿਹਾ ਕਿ ਜੀ. ਐੱਸ. ਟੀ. ਦੀ ਦਰ ਘੱਟ ਹੋਣ ਨਾਲ ਖੇਤੀ ਰਸਾਇਣਾਂ ਦੀਆਂ ਕੀਮਤਾਂ ਘੱਟ ਕਰਨ ਵਿਚ ਮਦਦ ਮਿਲੇਗੀ ਅਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਮੌਜੂਦਾ ਸਮੇਂ ਖੇਤੀ ਰਸਾਇਣਾਂ 'ਤੇ ਜੀ. ਐੱਸ. ਟੀ. ਦਰ 18 ਫ਼ੀਸਦੀ ਹੈ। ਕ੍ਰਾਪਲਾਈਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਸਿਤਵ ਸੇਨ ਨੇ ਕਿਹਾ, ''ਸਰਕਾਰ ਨੂੰ ਜੀ. ਐੱਸ. ਟੀ. ਤਹਿਤ ਜ਼ਰੂਰਤਾਂ ਨੂੰ ਵੀ ਸਰਲ ਕਰਨਾ ਚਾਹੀਦਾ ਹੈ ਅਤੇ ਕੰਪਨੀਆਂ ਨੂੰ ਕਿਸੇ ਸੂਬੇ ਵਿਚ ਟੈਕਸ ਦੇਣਦਾਰੀ ਦੀ ਸਥਿਤੀ ਦੇ ਬਦਲੇ ਦੂਜੇ ਸੂਬੇ ਦੇ ਇਨਪੁਟ ਕ੍ਰੈਡਿਟ ਨੂੰ ਸ਼ਾਮਲ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।'' ਕ੍ਰਾਪਲਾਈਫ ਇੰਡੀਆ ਫ਼ਸਲ ਸੁਰੱਖਿਆ ਵਿਚ ਖੋਜ ਅਤੇ ਵਿਕਾਸ ਮੈਂਬਰ ਕੰਪਨੀਆਂ ਦਾ ਇਕ ਸੰਘ ਹੈ। ਇਸ ਨੇ ਤਕਨੀਕੀ ਕੱਚੇ ਮਾਲ ਅਤੇ ਤਿਆਰ ਉਤਪਾਦਾਂ 'ਤੇ ਇਕ ਬਰਾਬਰ ਬੇਸਿਕ ਕਸਟਮ ਡਿਊਠੀ 10 ਫ਼ੀਸਦੀ ਰੱਖਣ ਦੀ ਮੰਗ ਕੀਤੀ ਹੈ।