ਕੋਵਿਡ-19 ਦੇ ਸੰਕਟ ਦੇ ਬਾਵਜੂਦ ਅਲਫਾਬੈੱਟ ਨੇ ਕੀਤੀ 41.2 ਅਰਬ ਡਾਲਰ ਦੀ ਕਮਾਈ

04/29/2020 8:58:53 PM

ਗੈਜੇਟ ਡੈਸਕ—ਕੋਰੋਨਾ ਵਾਇਰਸ ਮਹਾਮਾਰੀ ਦੇ ਡੂੰਘੇ ਸੰਕਟ ਦੌਰਾਨ ਗੂਗਲ ਦੀ ਪੈਰੰਟ ਕੰਪਨੀ ਅਲਫਾਬੈੱਟ ਨੇ ਆਪਣੀ ਪਹਿਲੀ ਤਿਮਾਹੀ (ਜਨਵਰੀ ਤੋਂ ਮਾਰਚ ਦੀ ਮਿਆਦ) 'ਚ ਵਾਲ ਸਟ੍ਰੀਟ ਦੀਆਂ ਉਮੀਦਾਂ ਤੋਂ ਉਲਟ 41.2 ਅਰਬ ਅਮਰੀਕੀ ਡਾਲਰ ਦੀ ਕਮਾਈ ਕਰ 6.1 ਅਰਬ ਡਾਲਰ ਦਾ ਲਾਭ ਹਾਸਲ ਕੀਤਾ। ਵਾਲ ਸਟ੍ਰੀਟ ਨੇ ਕੰਪਨੀ ਦੇ 40.3 ਅਰਬ ਅਮਰੀਕੀ ਡਾਲਰ ਦੀ ਵਿਕਰੀ ਦੀ ਗੱਲ ਕੀਤੀ ਸੀ।

ਵਿਗਿਆਪਨ ਦੀ ਵਿਕਰੀ ਨੇ ਅਲਫਾਬੈੱਟ ਦੇ ਕੁਲ ਮਾਲੀਆ ਨੂੰ 82 ਫੀਸਦੀ 33.8 ਅਰਬ (ਬਿਲੀਅਨ) ਅਮਰੀਕੀ ਡਾਲਰ ਕਰ ਦਿੱਤਾ ਹੈ, ਜਦਕਿ ਪਿਛਲੇ ਸਾਲ ਇਹ 30.6 ਫੀਸਦੀ ਸੀ। ਕੰਪਨੀ ਦੀ ਪਹਿਲੀ ਤਿਮਾਹੀ ਦੀ ਕਮਾਈ ਦੀ ਰਿਪੋਰਟ ਤੋਂ ਬਾਅਦ ਅਲਫਾਬੈੱਟ ਦੇ ਸ਼ੇਅਰਸ 'ਚ 4 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਅਲਫਾਬੈੱਟ ਅਤੇ ਗੂਗਲ ਦੇ ਚੀਫ ਐਗਜੀਕਿਊਟੀਵ ਸੁੰਦਰ ਪਿਚਾਈ ਨੇ ਇਕ ਬਿਆਨ 'ਚ ਕਿਹਾ ਕਿ ਚੁਣੌਤੀਆਂ ਗੰਭੀਰ ਹਨ, ਜਿਨ੍ਹਾਂ ਦਾ ਸਖਤੀ ਨਾਲ ਸਾਹਮਣਾ ਕਰਨਾ ਪਿਆ ਹੈ, ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਜਿਹੇ ਸਮੇਂ 'ਚ ਮਦਦ ਕਰਨਾ ਬਹੁਤ ਵੀ ਖੁਸ਼ਕਿਸਮਤੀ ਦੀ ਗੱਲ ਹੈ।

ਪਿਚਾਈ ਨੇ ਅਗੇ ਕਿਹਾ ਕਿ ਲੋਕ ਪਹਿਲਾਂ ਤੋਂ ਕਿਤੇ ਜ਼ਿਆਦਾ ਗੂਗਲ ਦੀ ਸਰਵਿਸ 'ਤੇ ਭਰੋਸਾ ਕਰ ਰਹੇ ਹਨ ਅਤੇ ਇਸ ਜ਼ਰੂਰੀ ਸਮੇਂ 'ਚ ਅਸੀਂ ਆਪਣੇ ਰਿਸੋਰਸੇਜ ਅਤੇ ਪ੍ਰੋਡਕਟ ਡਿਵੈੱਲਪਮੈਂਟ ਨੂੰ ਬਦਲ ਦਿੱਤਾ ਹੈ। ਗੂਗਲ ਦੇ ਹੋਰ ਮਾਲੀਆ ਸੈਗਮੈਂਟ ਨੇ ਇਕ ਸਾਲ ਪਹਿਲਾਂ 3.6 ਅਰਬ ਅਮਰੀਕੀ ਡਾਲਰ ਦੀ ਤੁਲਨਾ 'ਚ 4.4 ਅਰਬ ਦਾ ਮਾਲੀਆ ਹਾਸਲ ਕੀਤਾ ਹੈ, ਜਦਕਿ ਯੂਟਿਊਬ ਦਾ ਮਾਲੀਆ 33 ਫੀਸਦੀ ਤੋਂ ਵਧ ਕੇ 4 ਅਰਬ ਅਮਰੀਕੀ ਡਾਲਰ ਹੋ ਗਿਆ ਹੈ। ਗੂਗਲ ਕਲਾਊਡ ਨੇ ਤਿਮਾਹੀ ਦੇ ਮਾਲੀਆ 'ਚ 55 ਫੀਸਦੀ ਤੋਂ ਜ਼ਿਆਦਾ 2.8 ਅਰਬ ਡਾਲਰ ਦਾ ਉਛਾਲ ਦੇਖਿਆ ਗਿਆ ਹੈ। ਅਲਫਾਬੈੱਟ ਅਤੇ ਗੂਗਲ ਦੇ ਚੀਫ ਫਾਈਨੈਂਸ਼ੀਅਲ ਆਸਿਫਰ ਰੂਥ ਪੋਰਾਟ ਨੇ ਕਿਹਾ ਕਿ ਸਰਚ, ਯੂਟਿਊਬ ਅਤੇ ਕਲਾਊਡ ਦੀ ਅਗਵਾਈ 'ਚ ਸਾਡੇ 41.2 ਅਰਬ ਅਮਰੀਕੀ ਡਾਲਰ ਦੇ ਕਾਰੋਬਾਰ ਨੇ ਅਲਫਾਬੈੱਟ ਦੇ ਮਾਲੀਆ ਨੂੰ ਪਿਛਲੇ ਸਾਲ 13 ਫੀਸਦੀ ਦੇ ਮੁਕਾਬਲੇ ਇਸ ਸਾਲ 15 ਫੀਸਦੀ ਤਕ ਵਧਾ ਦਿੱਤਾ ਹੈ।


Karan Kumar

Content Editor

Related News