ਸਰਕਾਰ ਵਲੋਂ ਕਾਟਨ ਤੋਂ ਕਸਟਮ ਡਿਊਟੀ ਹਟਾਉਣ ’ਤੇ ਸਸਤੇ ਹੋ ਸਕਦੇ ਹਨ ਸੂਤੀ ਕੱਪੜੇ

Friday, Apr 15, 2022 - 10:07 AM (IST)

ਸਰਕਾਰ ਵਲੋਂ ਕਾਟਨ ਤੋਂ ਕਸਟਮ ਡਿਊਟੀ ਹਟਾਉਣ ’ਤੇ ਸਸਤੇ ਹੋ ਸਕਦੇ ਹਨ ਸੂਤੀ ਕੱਪੜੇ

ਨਵੀਂ ਦਿੱਲੀ (ਇੰਟ.) – ਕੇਂਦਰ ਸਰਕਾ ਨੇ ਕਪਾਹ ’ਤੇ 30 ਸਤੰਬਰ ਤੱਕ ਕਸਟਮ ਡਿਊਟੀ ਹਟਾ ਦਿੱਤੀ ਹੈ। ਹਾਲੇ ਤੱਕ ਕਪਾਹ ਦੀ ਦਰਾਮਦ ’ਤੇ 11 ਫੀਸਦੀ ਟੈਕਸ ਲਗਦਾ ਸੀ। ਇਸ ’ਚ 5 ਫੀਸਦੀ ਬੇਸਿਕ ਕਸਟਮ ਡਿਊਟੀ ਅਤੇ 5 ਫੀਸਦੀ ਐਗਰੀ ਇੰਫ੍ਰਾ ਡਿਵੈੱਲਪਮੈਂਟ ਸੈੱਸ ਸੀ। ਕਪਹਾ ’ਤੇ ਕਸਟਮ ਡਿਊਟੀ ਹਟਾ ਲੈਣ ਨਾਲ ਪੂਰੀ ਟੈਕਸਟਾਈਲ ਚੇਨ-ਯਾਰਨ, ਫੈਬ੍ਰਿਕ, ਗਾਰਮੈਂਟਸ ਅਤੇ ਮੇਡ ਅਪਸ ਨੂੰ ਫਾਇਦਾ ਹੋਵੇਗਾ। ਇਸ ਨਾਲ ਟੈਕਸਟਾਈਲ ਬਰਾਮਦ ਨੂੰ ਵੀ ਫਾਇਦਾ ਹੋਵੇਗਾ। ਸੈਂਟਰਲ ਬੋਰਡ ਆਫ ਇਨਡਾਇਰੈਕਟ ਐਂਡ ਕਸਟਮ (ਸੀ. ਬੀ. ਆਈ. ਸੀ.) ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੋਟੀਫਿਕੇਸ਼ਨ 14 ਅਪ੍ਰੈਲ 2022 ਤੋਂ ਪ੍ਰਭਾਵ ’ਚ ਆਵੇਗਾ ਅਤੇ 30 ਸਤੰਬਰ 2022 ਤੱਕ ਲਾਗੂ ਰਹੇਗਾ। ਕਾਟਨ ਤੋਂ ਕਸਟਮ ਡਿਊਟੀ ਹਟਣ ਦਾ ਪੂਰੇ ਕੱਪੜਾ ਖੇਤਰ ਨੂੰ ਫਾਇਦਾ ਹੋਵੇਗਾ। ਇਸ ਨਾਲ ਸੂਤੀ ਧਾਗਾ ਸਸਤਾ ਹੋਵੇਗਾ ਅਤੇ ਸੂਤੀ ਕੱਪੜਿਆਂ ਦੇ ਰੇਟਾਂ ’ਚ ਹੋ ਰਹੇ ਵਾਧੇ ’ਤੇ ਵੀ ਲਗਾਮ ਲੱਗੇਗੀ।

ਇਹ ਵੀ ਪੜ੍ਹੋ : ਸਰਕਾਰੀ ਤੇਲ ਕੰਪਨੀ OIL 'ਤੇ ਹੋਇਆ ਸਾਈਬਰ ਹਮਲਾ, 57 ਕਰੋੜ ਰੁਪਏ ਦੀ ਮੰਗੀ ਫਿਰੌਤੀ

ਕਪਾਹ ਦੇ ਰੇਟ ਹੋਏ ਦੁੱਗਣੇ

ਜ਼ਿਕਰਯੋਗ ਹੈ ਕਿ ਇਸ ਵਾਰ ਭਾਰਤ ’ਚ ਕਪਾਹ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਇਆ ਹੈ। ਕਪਾਹ ਦਾ ਭਾਅ ਪਿਛਲੇ ਸਾਲ 5500-6000 ਰੁਪਏ ਪ੍ਰਤੀ ਕੁਇੰਟਲ ਸਨ ਜੋ ਇਸ ਵਾਰ ਵਧ ਕੇ 12,000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਕੱਚਾ ਮਾਲ ਮਹਿੰਗਾ ਹੋਣ ਦਾ ਅਸਰ ਇਹ ਹੋਇਆ ਕਿ ਟੈਕਸਟਾਈਲ ਇੰਡਸਟਰੀ ਅਤੇ ਸਪੀਨਿੰਗ ਮਿੱਲਾਂ ਨੂੰ ਰੂੰ ਮਹਿੰਗੇ ਭਾਅ ’ਤੇ ਮਿਲਿਆ ਹੈ। ਇਸ ਨਾਲ ਸੂਤੀ ਧਾਗੇ ਅਤੇ ਕੱਪੜੇ ਦੀ ਲਾਗਤ ਵਧ ਗਈ ਹੈ। ਐੱਮ. ਸੀ. ਐਕਸ. ’ਤੇ ਹੁਣ ਕਾਟਨ ਦੀ ਇਕ ਬੇਲ ਦਾ ਰੇਟ 44,000 ਰੁਪਏ ਤੱਕ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਕੱਪੜਾ ਉਦਯੋਗ ਕਾਟਨ ਦੀਆਂ ਘਰੇਲੂ ਕੀਮਤਾਂ ’ਚ ਕਮੀ ਲਿਆਉਣ ਲਈ ਕਾਟਨ ਦਰਾਮਦ ’ਤੇ ਲੱਗਣ ਵਾਲੀ ਫੀਸ ਨੂੰ ਹਟਾਉਣ ਦੀ ਮੰਗ ਲੰਮੇ ਸਮੇਂ ਤੋਂ ਕਰ ਰਿਹਾ ਸੀ। ਕੱਪੜਾ ਉਦਯੋਗ ਦਾ ਕਹਿਣਾ ਸੀ ਕਿ ਕਾਟਨ ਦੇ ਰੇਟ ਵਧਣ ਕਾਰਨ ਉਨ੍ਹਾਂ ਲਈ ਕੰਮ ਕਰਨਾ ਕਾਫੀ ਮੁਸ਼ਕਲ ਹੋ ਗਿਆ ਹੈ ਅਤੇ ਇਸ ਨਾਲ ਭਾਰਤੀ ਟੈਕਸਟਾਈਲ ਬਰਾਮਦ ਵੀ ਪ੍ਰਭਾਵਿਤ ਹੋ ਰਹੀ ਹੈ।

ਇਹ ਵੀ ਪੜ੍ਹੋ : ਹੁਣ ਟਵਿੱਟਰ ਨੂੰ ਖਰੀਦਣਾ ਚਾਹੁੰਦੇ ਹਨ Elon Musk, 54.20 ਡਾਲਰ ਪ੍ਰਤੀ ਸ਼ੇਅਰ ਦੀ ਕੀਤੀ ਪੇਸ਼ਕਸ਼

ਕੱਪੜਿਆਂ ਦੇ ਮੁੱਲ ਵਾਧਾ ਐਕਸਪੋਰਟ ਨੂੰ ਮਿਲੇਗਾ ਬੜ੍ਹਾਵਾ : ਫੀਓ

ਕਪਾਹ ਦੀ ਦਰਾਮਦ ’ਤੇ ਕਸਟਮ ਿਡਊਟੀ ਤੋਂ ਛੋਟ ਦੇਣ ਦੇ ਸਰਕਾਰ ਦੇ ਫੈਸਲੇ ਨਾਲ ਕੱਪੜੇ ਦੇ ਮੁੱਲ ਵਾਧਾ ਉਤਪਾਦਾਂ ਦੇ ਐਕਸਪੋਰਟ ਨੂੰ ਬੜ੍ਹਾਵਾ ਮਿਲੇਗਾ। ਭਾਰਤੀ ਬਰਾਮਦ ਸੰਗਠਨਾਂ ਦੇ ਮਹਾਸੰਘ (ਫੀਓ) ਦੇ ਪ੍ਰਧਾਨ ਏ. ਸ਼ਕਤੀਵੇਲ ਨੇ ਇਹ ਕਿਹਾ। ਫੀਓ ਪ੍ਰਧਾਨ ਨੇ ਕਿਹਾ ਕਿ ਇਸ ਕਦਮ ਨਾਲ ਧਾਗਾ ਅਤੇ ਕੱਪੜੇ ਦੀਆਂ ਕੀਮਤਾਂ ’ਚ ਨਰਮੀ ਆਵੇਗੀ ਅਤੇ ਰੈਡੀਮੇਡ ਤੇ ਕੱਪੜੇ ਦੇ ਹੋਰ ਉਤਪਾਦਾਂ ਦੀ ਬਰਾਮਦ ਵਧੇਗੀ। ਸ਼ਕਤੀਵੇਲ ਨੇ ਕਿਹਾ ਕਿ ਅਮਰੀਕਾ ਅਤੇ ਕੋਈ ਹੋਰ ਦੇਸ਼ਾਂ ’ਚ ਕੱਪੜਾ ਬਰਾਮਦ ’ਚ ਭਾਰਤ ਨੇ ਆਪਣੀ ਬਾਜ਼ਾਰ ਹਿੱਸੇਦਾਰੀ ਵਧਾਈ ਹੈ ਅਤੇ ਸੰਯੁਕਤ ਅਰਬ ਅਮੀਰਾਤ ਅਤੇ ਆਸਟ੍ਰੇਲੀਆ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਹੋਣ ਨਾਲ ਇਸ ਨੂੰ ਬੜ੍ਹਾਵਾ ਮਿਲੇਗਾ। ਸਰਕਾਰ ਨੇ ਕੱਪੜਾ ਖੇਤਰ ਨੂੰ ਪੂਰਾ ਸਮਰਥਨ ਦਿੱਤਾ ਹੈ ਅਤੇ ਸਾਨੂੰ 2030 ਤੱਕ ਕੱਪੜਾ ਬਰਾਮਦ ਵਧਾ ਕੇ 100 ਅਰਬ ਡਾਲਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ : ਬੈਂਕ ਧੋਖਾਧੜੀ 'ਚ CBI ਨੂੰ ਵੱਡੀ ਸਫਲਤਾ, ਨੀਰਵ ਮੋਦੀ ਦੇ ਕਰੀਬੀ ਸੁਭਾਸ਼ ਸ਼ੰਕਰ ਨੂੰ ਲਿਆਂਦਾ ਮੁੰਬਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News