ਕੋਰੋਨਾਵਇਰਸ ਨਾਲ ਜੁੜੇ ਘਟਨਾਕ੍ਰਮ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ: ਵਿਸ਼ਲੇਸ਼ਕ

Sunday, Mar 01, 2020 - 12:42 PM (IST)

ਕੋਰੋਨਾਵਇਰਸ ਨਾਲ ਜੁੜੇ ਘਟਨਾਕ੍ਰਮ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ: ਵਿਸ਼ਲੇਸ਼ਕ

ਨਵੀਂ ਦਿੱਲੀ—ਅਗਲੇ ਹਫਤੇ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਕੋਰੋਨਾਵਾਇਰਸ ਨਾਲ ਸੰਬੰਧਤ ਘਟਨਾਕ੍ਰਮ ਨਾਲ ਤੈਅ ਹੋਵੇਗੀ | 2008 ਦੇ ਸੰਸਾਰਕ ਵਿੱਤੀ ਸੰਕਟ ਦੇ ਬਾਅਦ ਬੀਤਿਆ ਹਫਤਾ ਸ਼ੇਅਰ ਬਾਜ਼ਾਰਾਂ ਲਈ ਸਭ ਤੋਂ ਖਰਾਬ ਰਿਹਾ ਹੈ | ਵਿਸ਼ਲੇਸ਼ਕਾਂ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਅਸਰ ਦਾ ਆਕਲਨ ਕਰਨ 'ਚ ਜੁਟੇ ਹਨ | ਸ਼ੁੱਕਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦੇ ਸੈਂਸੈਕਸ ਨੇ ਆਪਣੇ ਇਤਿਹਾਸ ਦੀ ਦੂਜੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਸੀ | ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦਾ ਸੰਸਾਰਕ ਅਰਥਵਿਵਸਥਾ 'ਤੇ ਪ੍ਰਭਾਵ ਪਹਿਲਾਂ ਲਗਾਏ ਗਏ ਅਨੁਮਾਨ ਤੋਂ ਕਿਤੇ ਜ਼ਿਆਦਾ ਰਹੇਗਾ | ਦੁਨੀਆ ਦੇ 50 ਦੇਸ਼ਾਂ ਦੇ 85,000 ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਇੰਫੈਕਟਡ ਹੋਏ ਹਨ | ਹੁਣ ਤੱਕ ਇਹ ਵਾਇਰਸ 2,900 ਲੋਕਾਂ ਦੀ ਜਾਨ ਲੈ ਚੁੱਕਾ ਹੈ |  
ਜਿਯੋਜਿਤ ਫਾਈਨਾਂਸ਼ੀਅਲ ਸਰਵਿਸੇਜ਼ ਦੇ ਖੋਜੀ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ ਕਿ ਜੇਕਰ ਇਹ ਇੰਫੈਕਸ਼ਨ ਵਧਦਾ ਹੈ ਅਤੇ ਜ਼ਿਆਦਾ ਸਮੇਂ ਬਣਿਆ ਰਹਿੰਦਾ ਹੈ ਅਤੇ ਤੇਜ਼ੀ ਨਾਲ ਫੈਲਦਾ ਹੈ ਤਾਂ ਬਾਜ਼ਾਰਾਂ ਲਈ ਖਤਰਾ ਵਧੇਗਾ | ਉਨ੍ਹਾਂ ਨੇ ਕਿਹਾ ਕਿ ਇਹ ਇੰਫੈਕਸ਼ਨ ਕਿੰਨੀ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਨੂੰ ਕਿਥੇ ਰੋਕਿਆ ਜਾ ਸਕਦਾ ਹੈ, ਦੇ ਆਧਾਰ 'ਤੇ ਅਗਲੇ ਹਫਤੇ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਤੈਅ ਹੋਵੇਗੀ | ਚੀਨ ਦੀ ਸਰਕਾਰ ਨੇ ਆਪਣੀ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਕਈ ਉਪਾਵਾਂ ਦੀ ਘੋਸ਼ਣਾ ਕੀਤੀ ਹੈ | ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਹੋਰ ਸਰਕਾਰਾਂ ਆਪਣੀਆਂ ਅਰਥਵਿਵਸਥਾਵਾਂ ਲਈ ਕੀ ਕਦਮ ਉਠਾਉਂਦੀਆਂ ਹਨ | ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ 2019 ਦੀ ਤੀਜੀ ਤਿਮਾਹੀ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਦੇ ਅੰਕੜੇ ਸ਼ੁੱਕਰਵਾਰ ਨੂੰ ਆਏ ਹਨ | ਤੀਜੀ ਤਿਮਾਹੀ ਦੀ ਵਾਧਾ ਦਰ ਘੱਟ ਕੇ 4.7 ਫੀਸਦੀ 'ਤੇ ਆ ਗਈ ਹੈ ਜੋ ਇਸ ਦਾ ਕਰੀਬ ਸੱਤ ਸਾਲ ਦਾ ਹੇਠਲਾ ਪੱਧਰ ਹੈ | ਅਗਲੇ ਹਫਤੇ ਸ਼ੇਅਰ ਬਾਜ਼ਾਰ ਜੀ.ਡੀ.ਪੀ. ਦੇ ਅੰਕੜਿਆਂ 'ਤੇ ਵੀ ਪ੍ਰਕਿਰਿਆ ਦੇਣਗੇ | ਸੈਮਕੋ ਸਕਿਓਰਿਟੀਜ਼ ਐਾਡ ਸਟਾਕਨੋਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਿਮੀਤ ਮੋਦੀ ਨੇ ਕਿਹਾ ਕਿ ਅਗਲੇ ਹਫਤੇ ਨਿਵੇਸ਼ਕਾਂ ਦੀਆਂ ਨਜ਼ਰਾਂ ਐੱਸ.ਬੀ.ਆਈ. ਕਾਰਡਸ ਦੇ ਆਈ.ਪੀ.ਓ. ਅਤੇ ਰਾਈਟਸ ਦੀ ਵਿਕਰੀ ਪੇਸ਼ਕਸ਼ (ਓ.ਐੱਫ.ਐੱਸ.) 'ਤੇ ਰਹਿਣਗੀਆਂ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਨਤੀਜਾ ਕੁਝ ਵੀ ਰਹਿਣ, ਬਾਜ਼ਾਰ ਦੀ ਦਿਸ਼ਾ ਮੁੱਖ ਰੂਪ ਨਾਲ ਵਾਇਰਸ ਅਤੇ ਸੰਸਾਰਕ ਧਾਰਨਾ ਦੇ ਆਧਾਰ 'ਤੇ ਤੈਅ ਹੋਵੇਗੀ | ਸ਼ੁੱਕਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,448.37 ਅੰਕ ਜਾਂ 3.64 ਫੀਸਦੀ ਟੁੱਟ ਕੇ 38,297.29 ਅੰਕ 'ਤੇ ਆ ਗਿਆ | ਬੀਤੇ ਹਫਤੇ ਸੈਂਸੈਕਸ 2,872.83 ਅੰਕ ਜਾਂ 6.97 ਫੀਸਦੀ ਹੇਠਾਂ ਆ ਗਿਆ | ਬੀਤੇ ਹਫਤੇ ਸੈਂਸੈਕਸ 2,872.83 ਅੰਕ ਜਾਂ 6.97 ਫੀਸਦੀ ਹੇਠਾਂ ਆਇਆ | ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 879.10 ਅੰਕ ਜਾਂ 7.27 ਫੀਸਦੀ ਦੇ ਘਾਟੇ 'ਚ ਰਿਹਾ | 


author

Aarti dhillon

Content Editor

Related News