ਮਹਾਮਾਰੀ ਕਾਰਣ ਯੂਰਪ ’ਚ ਕਾਰਾਂ ਦੀ ਵਿਕਰੀ ’ਚ ਭਾਰੀ ਗਿਰਾਵਟ

01/19/2021 5:37:27 PM

ਮਿਲਾਨ(ਭਾਸ਼ਾ)– ਕੋਰੋਨਾ ਵਾਇਰਸ ਮਹਾਮਾਰੀ ਕਾਰਣ ਯੂਰਪ ’ਚ ਬੀਤੇ ਸਾਲ ਕਾਰਾਂ ਦੀ ਵਿਕਰੀ ’ਚ ਲਗਭਗ ਇਕ ਚੌਥਾਈ ਦੀ ਗਿਰਾਵਟ ਆਈ, ਜਿਸ ਕਾਰਣ ਉਦਯੋਗ ਸਭ ਤੋਂ ਬੁਰੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਯੂਰਪੀ ਆਟੋਮੋਬਾਈਲ ਮੈਨੂਫੈਕਚਰਰਸ ਐਸੋਸੀਏਸ਼ਨ ਵਲੋਂ ਜਾਰੀ ਅੰਕੜਿਆਂ ਮੁਤਾਬਕ ਨਵੀਂ ਕਾਰਾਂ ਦਾ ਰਜਿਸਟ੍ਰੇਸ਼ਨ 23.7 ਫੀਸਦੀ ਜਾਂ 30 ਲੱਖ ਇਕਾਈ ਘਟ ਕੇ 99 ਲੱਖ ਇਕਾਈ ਰਹਿ ਗਿਆ। ਐਸੋਸੀਏਸ਼ਨ ਨੇ ਕਿਹਾ ਕਿ ਲਾਕਡਾਊਨ ਅਤੇ ਦੂਜੀਆਂ ਪਾਬੰਦੀਆਂ ਕਾਰਣ ਪੂਰੇ ਯੂਰਪ ’ਚ ਕਾਰਾਂ ਦੀ ਵਿਕਰੀ ’ਚ ਕਾਫੀ ਅਸਰ ਪਿਆ। ਸਾਰੇ ਪ੍ਰਮੁੱਖ ਬਾਜ਼ਾਰਾਂ ’ਚ ਦੋਹਰੇ ਅੰਕ ’ਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਵਿਕਰੀ ਸਪੇਨ ’ਚ 32.3 ਫੀਸਦੀ, ਇਟਲੀ ’ਚ 28 ਫੀਸਦੀ ਅਤੇ ਫਰਾਂਸ ’ਚ 25 ਫੀਸਦੀ ਘਟੀ। ਜਰਮਨੀ ਨੂੰ 19 ਫੀਸਦੀ ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਅੰਕੜਿਆਂ ਮੁਤਾਬਕ ਦਸੰਬਰ ’ਚ ਹਾਲਾਤ ’ਚ ਕੁਝ ਸੁਧਾਰ ਹੋਇਆ ਪਰ ਗਿਰਾਵਟ ਦਾ ਸਿਲਸਿਲਾ ਨਹੀਂ ਥੰਮਿਆ। ਦਸੰਬਰ ’ਚ ਵਿਕਰੀ ਇਸ ਤੋਂ ਪਿਛਲੇ ਸਾਲ ਦੀ ਤੁਲਨਾ ’ਚ 3.3 ਫੀਸਦੀ ਘੱਟ ਸੀ।


cherry

Content Editor

Related News