GST ਕਲੈਕਸ਼ਨ 'ਤੇ ਵੀ ਦਿਖਿਆ ਕੋਰੋਨਾ ਦਾ ਅਸਰ, ਮਾਰਚ 'ਚ ਘਟ ਕੇ ਰਹਿ ਗਈ 97,597 ਕਰੋੜ ਰੁਪਏ

04/01/2020 6:36:28 PM

ਬਿਜ਼ਨੈੱਸ ਡੈਸਕ—ਕੋਰੋਨਾਵਾਇਰਸ ਕਾਰਣ ਦੇਸ਼ 'ਚ ਲਾਗੂ ਲਾਕਡਾਊਨ ਦਾ ਅਸਰ ਜੀ.ਐੱਸ.ਟੀ. ਕਲੈਕਸ਼ਨ 'ਤੇ ਵੀ ਪਿਆ ਹੈ। ਜੀ.ਐੱਸ.ਟੀ. ਕਲੈਕਸ਼ਨ ਮਾਰਚ 'ਚ ਘਟ ਕੇ 97,597 ਕਰੋੜ ਰੁਪਏ ਰਹਿ ਗਈ। ਫਰਵਰੀ 'ਚ ਜੀ.ਐੱਸ.ਟੀ. ਭੰਡਾਰ 1.05 ਲੱਖ ਕਰੋੜ ਰੁਪਏ ਰਿਹਾ ਸੀ। ਵਿੱਤ ਮੰਤਰਾਲਾ ਨੇ ਬੁੱਧਵਾਰ ਨੂੰ ਬਿਆਨ 'ਚ ਕਿਹਾ ਕਿ ਕੁਲ 97,597 ਕਰੋੜ ਰੁਪਏ ਦੇ ਜੀ.ਐੱਸ.ਟੀ. ਭੰਡਾਰ 'ਚੋਂ ਕੇਂਦਰੀ ਜੀ.ਐੱਸ.ਟੀ. ਦਾ ਹਿੱਸਾ 19,183 ਰੁਪਏ ਰਿਹਾ।

PunjabKesari

ਇਸ ਤਰ੍ਹਾਂ ਸੂਬਾ ਜੀ.ਐੱਸ.ਟੀ. ਭੰਡਾਰ 25,601 ਕਰੋੜ ਰੁਪਏ ਰਿਹਾ। ਇੰਟੀਗ੍ਰੇਟੇਡ ਜੀ.ਐੱਸ.ਟੀ. ਭੰਡਾਰ 44,508 ਕਰੋੜ ਰੁਪਏ ਰਿਹਾ, ਜਿਸ 'ਚੋਂ 18,506 ਕਰੋੜ ਰੁਪਏ ਆਯਾਤ 'ਤੇ ਜੁਟਾਏ ਗਏ। ਬਿਆਨ ਮੁਤਾਬਕ 31 ਮਾਰਚ ਤੱਕ ਕੁਲ 76.5 ਲੱਖ ਜੀ.ਐੱਸ.ਟੀ.ਆਰ.-3ਬੀ ਰਿਟਰਨ ਦਾਖਲ ਕੀਤੇ ਗਏ।


Karan Kumar

Content Editor

Related News