ਕੋਲ ਇੰਡੀਆ ਦੀ 17 ਮਾਈਨਿੰਗ ਪ੍ਰਾਜੈਕਟਾਂ ਨੂੰ ਹਰਿਤ ਮਨਜ਼ੂਰੀ ਮਿਲੀ : ਕੋਲਾ ਮੰਤਰੀ

01/29/2020 11:24:20 AM

ਨਵੀਂ ਦਿੱਲੀ—ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ (ਸੀ.ਆਈ.ਐੱਲ.) ਨੂੰ 17 ਮਾਈਨਿੰਗ ਪ੍ਰਾਜੈਕਟਾਂ ਲਈ ਹਰਿਤ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਕੰਪਨੀ ਨੂੰ ਇਕ ਅਰਬ ਟਨ ਉਤਪਾਦਨ ਟੀਚੇ ਨੂੰ ਹਾਸਲ ਕਰਨ 'ਚ ਮਦਦ ਮਿਲੇਗੀ। ਮੰਤਰੀ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸਭ ਨੂੰ ਸੱਤ ਦਿਨ 24 ਘੰਟੇ ਬਿਜਲੀ ਉਪਲੱਬਧ ਕਰਵਾਉਣ ਦੇ ਸੁਪਨੇ ਨੂੰ ਹਕੀਕਤ ਰੂਪ ਦੇਣ ਲਈ ਕੋਲਾ ਮੰਤਰਾਲੇ ਨੇ ਵਾਤਾਵਰਣ, ਜੰਗਲ ਅਤੇ ਜਲਵਾਯੂ ਪਰਿਵਰਤਨ ਦੇ ਨਾਲ ਮਿਲ ਕੇ 17 ਨਵੀਂਆਂ ਅਤੇ ਮੌਜੂਦਾ ਕੋਲਾ ਪ੍ਰਾਜੈਕਟਾਂ ਅਤੇ 3 ਵਾਸ਼ਰੀਜ ਲਈ ਵਾਤਾਵਰਣ ਮਨਜ਼ੂਰੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਨਜ਼ੂਰੀ ਨਾਲ ਕੋਲ ਇੰਡੀਆ ਦੇ ਉਤਪਾਦਨ 'ਚ ਅਗਲੇ ਪੰਜ ਸਾਲ 'ਚ 15 ਲੱਖ ਟਨ ਦਾ ਵਾਧਾ ਹੋਵੇਗਾ। ਉਧਰ ਕੰਪਨੀ ਦੀ 'ਵਾਸ਼ਿੰਗ' ਸਮਰੱਥਾ (ਕੋਲੇ ਦੀ ਅਸ਼ੁੱਧਤਾ ਦੂਰ ਕਰਨ ਦੀ ਸਮਰੱਥਾ) 2.5 ਕਰੋੜ ਟਨ ਸਾਲਾਨਾ ਹੋ ਜਾਵੇਗੀ। ਇਸ ਨਾਲ ਕੰਪਨੀ 2023-24 ਤੱਕ ਇਕ ਅਰਬ ਟਨ ਉਤਪਾਦਨ ਦੇ ਟੀਚੇ ਨੂੰ ਹਾਸਲ ਕਰਨ 'ਚ ਸਮਰੱਥ ਹੋ ਪਾਵੇਗੀ। ਇਸ ਤੋਂ ਪਹਿਲਾਂ ਕੋਲ ਮੰਤਰਾਲੇ ਨੇ ਕਿਹਾ ਸੀ ਕਿ ਜਨਤਕ ਖੇਤਰ ਦੀ ਕੰਪਨੀ ਦਾ ਉਤਪਾਦਨ ਅਗਲੇ ਵਿੱਤੀ ਸਾਲ 'ਚ 75 ਕਰੋੜ ਟਨ ਰਹੇਗਾ। ਜਨਤਕ ਖੇਤਰ ਦੀ ਕੰਪਨੀ ਨੂੰ ਫਿਲਹਾਲ 66 ਕਰੋੜ
ਟਨ ਉਤਪਾਦਨ ਦਾ ਟੀਚਾ ਹੈ। ਇਹ ਦੇਸ਼ 'ਚ ਕੁੱਲ ਕੋਲਾ ਉਤਪਾਦਨ ਦਾ 82 ਫੀਸਦੀ ਹੈ।


Aarti dhillon

Content Editor

Related News