CNG, PNG ਦੀਆਂ ਕੀਮਤਾਂ ’ਚ ਉਛਾਲ; ਮੰਤਰਾਲੇ ਨੂੰ ਗੈਸ ਖਪਤ ਦੇ ਅੰਕੜਿਆਂ ਦੀ ਉਡੀਕ

Monday, Apr 18, 2022 - 11:50 AM (IST)

ਨਵੀਂ ਦਿੱਲੀ (ਭਾਸ਼ਾ) - ਪੈਟ੍ਰੋਲੀਅਮ ਮੰਤਰਾਲਾ ਨੇ ਘਰੇਲੂ ਖੇਤਰਾਂ (ਫੀਲਡ) ਨਾਲ ਸ਼ਹਿਰੀ ਗੈਸ ਡਿਸਟ੍ਰੀਬਿਊਟਰਾਂ (ਸੀ. ਜੀ. ਡੀ.) ਲਈ ਕੁਦਰਤੀ ਗੈਸ ਦਾ ਨਵਾਂ ਅਲਾਟਮੈਂਟ ਬੰਦ ਕਰ ਦਿੱਤਾ ਹੈ, ਜਿਸ ਨਾਲ ਸੀ.ਐੱਨ.ਜੀ. ਤੇ ਪੀ.ਐੱਨ. ਜੀ. (ਪਾਈਪ ਨਾਲ ਘਰਾਂ ’ਚ ਸਪਲਾਈ ਕੀਤੀ ਜਾਣ ਵਾਲੀ ਰਸੋਈ ਗੈਸ) ਦੇ ਮੁੱਲ ਰਿਕਾਰਡ ਪੱਧਰ ’ਤੇ ਪਹੁੰਚ ਗਏ ਹਨ। ਹਾਲਾਂਕਿ ਮੰਤਰਾਲੇ ਨੇ ਕਿਹਾ ਹੈ ਕਿ ਅਲਾਟਮੈਂਟ ਰੋਕਿਆ ਨਹੀਂ ਗਿਆ ਹੈ ਤੇ ਖੇਤਰ ਨੂੰ ਜ਼ਿਆਦਾ ਗੈਸ ਦੇਣ ਨਾਲ ਬਿਜਲੀ ਤੇ ਖਾਦ ਵਰਗੇ ਖੇਤਰਾਂ ਲਈ ਸਪਲਾਈ ’ਚ ਕਟੌਤੀ ਕਰਨੀ ਪਵੇਗੀ।

ਪੈਟ੍ਰੋਲੀਅਮ ਮੰਤਰਾਲੇ ਦੇ ਇਸ ਕਦਮ ਨਾਲ ਖੇਤਰ ’ਚ 2 ਲੱਖ ਕਰੋਡ਼ ਰੁਪਏ ਦੀ ਨਿਵੇਸ਼ ਯੋਜਨਾ ਦੀ ਸੰਭਾਵਨਾ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 3 ਸੂਤਰਾਂ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਮੰਡਲ ਦੇ ਸ਼ਹਿਰੀ ਗੈਸ ਵੰਡ ਖੇਤਰ ਨੂੰ ‘ਬਿਨਾਂ ਕਟੌਤੀ ਦੇ ਪਹਿਲ ਦੇ ਆਧਾਰ ’ਤੇ 100 ਫ਼ੀਸਦੀ ਗੈਸ ਸਪਲਾਈ ਦੇ ਫ਼ੈਸਲਾ ਦੇ ਬਾਵਜੂਦ ਖੇਤਰ ਨੂੰ ਸਪਲਾਈ ਮਾਰਚ, 2021 ਦੀ ਮੰਗ ਦੇ ਪੱਧਰ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਇਸ ਤੋਂ ਚੱਲਦੇ ਸ਼ਹਿਰੀ ਗੈਸ ਵੰਡ ਕੰਪਨੀਆਂ ਨੂੰ ਉੱਚੀ ਕੀਮਤ ’ਤੇ ਦਰਾਮਦ ਐੱਲ. ਐੱਨ. ਜੀ. ਦੀ ਖਰੀਦ ਕਰਨੀ ਪੈ ਰਹੀ ਹੈ, ਜਿਸ ਨਾਲ ਗੈਸ ਦੀ ਕਮੀ ਹੋ ਗਈ ਹੈ ਤੇ ਕੀਮਤਾਂ ’ਚ ਉਛਾਲ ਆਇਆ ਹੈ । ਮੰਤਰਾਲੇ ਨੇ ਕਿਹਾ ਕਿ ਉਸ ਨੂੰ ਸੀ.ਜੀ.ਡੀ. ਇਕਾਈਆਂ ਤੋਂ ਅਕਤੂਬਰ, 2021 ਤੋਂ ਮਾਰਚ, 2022 ਲਈ ਅਪਡੇਟਡ ਡਾਟਾ ਮਿਲਣ ਦਾ ਇੰਤਜ਼ਾਰ ਹੈ, ਜਿਸ ਦੇ ਆਧਾਰ ’ਤੇ ਅਪ੍ਰੈਲ, 2022 ’ਚ ਅਲਾਟਮੈਂਟ ਕੀਤਾ ਜਾ ਸਕੇ। ਅਜੇ ਤੱਕ ਇਨ੍ਹਾਂ ਇਕਾਈਆਂ ਤੋਂ ਇਹ ਅੰਕੜੇ ਨਹੀਂ ਮਿਲੇ ਹਨ। ਸੂਤਰਾਂ ਨੇ ਕਿਹਾ ਕਿ ਮੰਤਰਾਲੇ ਨੂੰ ਹਰੇਕ ਛੇ ਮਹੀਨਿਆਂ ’ਚ ਯਾਨੀ ਅਪ੍ਰੈਲ ਤੇ ਅਕਤੂਬਰ ’ਚ ਪਿਛਲੇ 6 ਮਹੀਨਿਆਂ ਦੀ ਤਸਦੀਕੀ ਮੰਗ ਦੇ ਆਧਾਰ ’ਤੇ ਘਰੇਲੂ ਗੈਸ ਦਾ ਅਲਾਟਮੈਂਟ ਕਰਨਾ ਹੁੰਦਾ ਹੈ ਪਰ ਮਾਰਚ, 2021 ਤੋਂ ਇਸ ਤਰ੍ਹਾਂ ਕੋਈ ਅਲਾਟਮੈਂਟ ਨਹੀਂ ਕੀਤਾ ਗਿਆ ਹੈ।

 


Harinder Kaur

Content Editor

Related News