ਪਾਸ਼ਰਵਨਾਥ ਲੈਂਡਮਾਰਕ ਦੇ ਖਿਲਾਫ ਦੀਵਾਲਾ ਪ੍ਰਕਿਰਿਆ ਬੰਦ

Friday, Feb 08, 2019 - 09:09 PM (IST)

ਨਵੀਂ ਦਿੱਲੀ- ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਪਾਸ਼ਰਵਨਾਥ ਡਿਵੈੱਲਪਰਸ ਦੀ ਸਹਿਯੋਗੀ ਇਕਾਈ ਦੇ ਖਿਲਾਫ ਦੀਵਾਲਾ ਨਿਪਟਾਰਾ ਪ੍ਰਕਿਰਿਆ ਖ਼ਤਮ ਕਰ ਦਿੱਤੀ ਹੈ। ਮਕਾਨ ਖਰੀਦਦਾਰਾਂ ਦੇ ਰੀਅਾਲਟੀ ਕੰਪਨੀ ਦੇ ਨਾਲ ਆਪਣਾ ਵਿਵਾਦ ਆਪਸੀ ਸਹਿਮਤੀ ਨਾਲ ਨਿਪਟਾਰੇ ਤੋਂ ਬਾਅਦ ਟ੍ਰਿਬਿਊਨਲ ਨੇ ਦੀਵਾਲਾ ਪ੍ਰਕਿਰਿਆ ਖ਼ਤਮ ਕੀਤੀ।

ਪਾਸ਼ਰਵਨਾਥ ਡਿਵੈੱਲਪਰਸ ਦੀ ਇਕਾਈ ਪਾਸ਼ਰਵਨਾਥ ਲੈਂਡਮਾਰਕ ਦਿੱਲੀ ਦੇ ਸਿਵਲ ਲਾਈਨਜ਼ ਵਿਚ ਰਿਹਾਇਸ਼ੀ ਪ੍ਰਾਜੈਕਟਾਂ ਦੀ ਉਸਾਰੀ ਕਰ ਰਹੀ ਹੈ। ਇਸ ਵਿਚ 500 ਇਕਾਈਆਂ ਸ਼ਾਮਲ ਹਨ। ਐੱਨ. ਸੀ. ਐੱਲ. ਟੀ. ਨੇ 11 ਜਨਵਰੀ ਨੂੰ ਦਿੱਤੇ ਹੁਕਮਾਂ ’ਚ ਪਾਸ਼ਰਵਨਾਥ ਲੈਂਡਮਾਰਕ ਦੇ ਖਿਲਾਫ ਦੀਵਾਲਾ ਪ੍ਰਕਿਰਿਆ ਸ਼ੁਰੂ ਕਰਨ ਦੀ ਆਗਿਆ ਦਿੱਤੀ ਸੀ। 3 ਮਕਾਨ ਖਰੀਦਦਾਰਾਂ ਨੇ ਟ੍ਰਿਬਿਊਨਲ ਦੇ ਸਾਹਮਣੇ ਪ੍ਰਾਜੈਕਟ ਪੂਰਾ ਹੋਣ ’ਚ ਦੇਰੀ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ।


Related News