ਚੀਨ ਦੀ ਧਮਕੀ ਨਾਲ ਬਿਟਕੁਆਈਨ ਧੜੱਮ, ਈਥੇਰੀਅਮ ’ਚ ਵੀ 8 ਫੀਸਦੀ ਗਿਰਾਵਟ

Saturday, Sep 25, 2021 - 11:58 AM (IST)

ਚੀਨ ਦੀ ਧਮਕੀ ਨਾਲ ਬਿਟਕੁਆਈਨ ਧੜੱਮ, ਈਥੇਰੀਅਮ ’ਚ ਵੀ 8 ਫੀਸਦੀ ਗਿਰਾਵਟ

ਨਵੀਂ ਦਿੱਲੀ (ਇੰਟ.) – ਕ੍ਰਿਪਟੋ ਕਰੰਸੀ ਨੂੰ ਲੈ ਕੇ ਚਾਈਨਾ ਦੇ ਵੱਡੇ ਐਲਾਨ ਤੋਂ ਬਾਅਦ ਕ੍ਰਿਪਟੋ ਕਰੰਸੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੇ ਨਾਲ ਹੀ ਚੀਨੀ ਸੈਂਟਰਲ ਬੈਂਕ ਨੇ ਕ੍ਰਿਪਟੋ ਕਰੰਸੀ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਦੁਨੀਆ ਭਰ ’ਚ ਕ੍ਰਿਪਟੋ ਕਰੰਸੀ ਮਾਰਕੀਟ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕੁਆਈਨ ਮਾਰਕੀਟ ਐਕਸਚੇਂਜ ਦੀ ਮੰਨੀਏ ਤਾਂ ਬਿਟਕੁਆਈਨ ’ਚ 2000 ਡਾਲਰ ਸਮੇਤ ਈਥੇਰੀਅਮ 17 ਫੀਸਦੀ ਤੋਂ ਵੱਧ ਡਿੱਗ ਗਿਆ। ਉੱਥੇ ਹੀ ਬਾਈਨੈਂਸ 15 ਫੀਸਦੀ ਤੋਂ ਵੱਧ ਡਿੱਗ ਗਿਆ।

ਪਬਲਿਕ ਆਫ ਚਾਈਨਾ (ਪੀ. ਬੀ. ਓ. ਸੀ.) ਨੇ ਕ੍ਰਿਪਟੋ ਕਰੰਸੀ ’ਤੇ ਪਾਬੰਦੀ ਲਗਾਉਂਦੇ ਹੋਏ ਕਿਹਾ ਕਿ ਇਸ ਨਾਲ ਜੁੜੀਆਂ ਸਾਰੀਆਂ ਸਰਗਰਮੀਆਂ ਚੀਨ ’ਚ ਗੈਰ-ਕਾਨੂੰਨੀ ਐਲਾਨੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਚੀਨ ’ਚ ਕ੍ਰਿਪਟੋ ਕਰੰਸੀ ਨਾਲ ਜੁੜੇ ਕੋਈ ਵੀ ਕੰਮ ਨਹੀਂ ਕੀਤੇ ਜਾ ਸਕਣਗੇ। ਪੀ. ਬੀ. ਓ. ਸੀ. ਨੇ ਕਿਹਾ ਕਿ ਕ੍ਰਿਪਟੋ ਕਰੰਸੀ ਨੂੰ ਰਵਾਇਤ ਮੁਦਰਾਵਾਂ ਦੇ ਰੂਪ ’ਚ ਬਾਜ਼ਾਰਾਂ ’ਚ ਪ੍ਰਸਾਰਿਤ ਨਹੀਂ ਹੋਣਾ ਚਾਹੀਦਾ ਅਤੇ ਵਿਦੇਸ਼ੀ ਐਕਸਚੇਂਜਾਂ ਨੂੰ ਇੰਟਰਨੈੱਟ ਦੇ ਮਾਧਿਅਮ ਰਾਹੀਂ ਮੁੱਖ ਕਰੰਸੀ ਦੇ ਨਿਵੇਸ਼ਕਾਂ ਨੂੰ ਸੇਵਾਵਾਂ ਦੇਣ ਤੋਂ ਰੋਕ ਦਿੱਤਾ ਗਿਆ ਹੈ।

ਚੀਨ ਦੀ ਸਟੇਟ ਕਾਊਂਸਲ ਜਾਂ ਕੈਬਨਿਟ ਨੇ ਮਈ ’ਚ ਵਿੱਤੀ ਜੋਖਮ ਨੂੰ ਦੂਰ ਕਰਨ ਦੇ ਯਤਨਾਂ ਦੇ ਤਹਿਤ ਬਿਟਕੁਆਈਨ ਮਾਈਨਿੰਗ ਅਤੇ ਟ੍ਰੇਡਿੰਗ ’ਤੇ ਨਕੇਲ ਕੱਸਣ ਦੀ ਕਸਮ ਖਾਧੀ ਸੀ। ਕੇਂਦਰੀ ਬੈਂਕ ਦੇ ਨਾਲ-ਨਾਲ ਬੈਂਕਿੰਗ, ਸਕਿਓਰਿਟੀਜ਼ ਅਤੇ ਵਿਦੇਸ਼ੀ ਮੁਦਰਾ ਰੈਗੂਲੇਟਰਾਂ ਸਮੇਤ 10 ਚੀਨੀ ਸਰਕਾਰੀ ਏਜੰਸੀਆਂ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਉਹ ਕ੍ਰਿਪਟੋ ਕਰੰਸੀ ਦੇ ਸੱਟਾ ਵਪਾਰ ’ਤੇ ‘ਉੱਚ ਦਬਾਅ’ ਦੀ ਕਾਰਵਾਈ ਨੂੰ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨਗੇ।

ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਪੀ. ਬੀ. ਓ. ਸੀ. ਨੇ ਵਿੱਤੀ ਸੰਸਥਾਨਾਂ, ਭੁਗਤਾਨ ਕੰਪਨੀਆਂ ਅਤੇ ਇੰਟਰਨੈੱਟ ਫਰਮਾਂ ਨੂੰ ਕ੍ਰਿਪਟੋ ਕਰੰਸੀ ਟ੍ਰੇਡਿੰਗ ਦੀ ਸਹੂਲਤ ਤੋਂ ਵੀ ਰੋਕ ਦਿੱਤਾ। ਪੀਪੁਲਸ ਬੈਂਕ ਆਫ ਚਾਈਨਾ ਨੇ ਆਪਣੀ ਵੈੱਬਸਾਈਟ ’ਤੇ ਇਕ ਬਿਆਨ ’ਚ ਕਿਹਾ ਕਿ ਲੋਕਾਂ ਦੀ ਜਾਇਦਾਦਾਂ ਦੀ ਸੁਰੱਖਿਆ ਅਤੇ ਆਰਥਿਕ, ਵਿੱਤੀ ਅਤੇ ਸਮਾਜਿਕ ਵਿਵਸਥਾ ਬਣਾਈ ਰੱਖਣ ਲਈ ਸਰਕਾਰ ਵਰਚੁਅਲ ਮੁਦਰਾ ਅਟਕਲਾਂ ਅਤੇ ਸਬੰਧਤ ਵਿੱਤੀ ਸਰਗਰਮੀਆਂ ਅਤੇ ਮਾੜੇ ਵਰਤਾਓ ’ਤੇ ਸਖਤੀ ਨਾਲ ਰੋਕ ਲਗਾਏਗੀ।

ਰਾਸ਼ਟਰੀ ਵਿਕਾਸ ਅਤੇ ਸੁਧਾਰ ਕਮਿਸ਼ਨ ਨੇ ਕਿਹਾ ਕਿ ਉਹ ਕ੍ਰਿਪਟੋ ਕਰੰਸੀ ਮਾਈਨਿੰਗ ’ਤੇ ਇਕ ਰਾਸ਼ਟਰ ਵਿਆਪੀ ਕਾਰਵਾਈ ਸ਼ੁਰੂ ਕਰ ਰਿਹਾ ਹੈ। ਸਾਬਕਾ ਪਾਬੰਦੀਆਂ ਸਥਾਨਕ ਸਰਕਾਰਾਂ ਵਲੋਂ ਜਾਰੀ ਕੀਤੇ ਗਏ ਹਨ। ਉੱਥੇ ਹੀ ਬਿਟਕੁਆਈਨ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ, ਪੀ. ਬੀ. ਓ. ਸੀ. ਦੇ ਐਲਾਨ ਤੋਂ ਬਾਅਦ 5 ਫੀਸਦੀ ਤੱਕ ਡਿੱਗ ਗਈ ਜੋ ਪਹਿਲਾਂ ਲਗਭਗ 1 ਫੀਸਦੀ ਹੇਠਾਂ ਸੀ। ਬਿਟਕੁਆਈਨ ਅਤੇ ਹੋਰ ਵਰਚੁਅਲ ਕਰੰਸੀਜ਼ ਦੇ ਵਪਾਰ ’ਚ ‘ਨਾਜਾਇਜ਼’ ਸਰਗਰਮੀ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਕ੍ਰਿਪਟੋ ਕਰੰਸੀ ਮਾਈਨਿੰਗ ’ਤੇ ਦੇਸ਼ ਵਿਆਪੀ ਪਾਬੰਦੀ ਜਾਰੀ ਕਰ ਦਿੱਤੀ।

ਇਹ ਵੀ ਪੜ੍ਹੋ : ਚੀਨ ’ਚ ਖਾਲੀ ਪਏ ਅਪਾਰਟਮੈਂਟਸ ’ਚ ਫਿੱਟ ਹੋ ਸਕਦੀ ਹੈ ਕੈਨੇਡਾ-ਯੂ. ਕੇ. ਸਮੇਤ ਇਨ੍ਹਾਂ ਦੇਸ਼ਾਂ ਦੀ ਪੂਰੀ ਆਬਾਦੀ

ਕਿੰਨੀ ਡਿਗੀ ਵਰਚੁਅਲ ਕਰੰਸੀ

ਬਿਟਕੁਆਈਨ : ਇਹ 11 ਫੀਸਦੀ ਡਿੱਗ ਕੇ 42498 ਡਾਲਰ ’ਤੇ ਹੈ।

ਈਥੇਰੀਅਮ : ਇਹ 18 ਫੀਸਦੀ ਡਿੱਗ ਕੇ 2884 ਡਾਲਰ ’ਤੇ ਹੈ।

ਕਾਰਡੇਨੋ : ਇਹ 9 ਫੀਸਦੀ ਡਿੱਗ ਕੇ 2.16 ਡਾਲਰ ’ਤੇ ਹੈ।

ਬਾਈਨੈਂਸ : ਇਹ 16 ਫੀਸਦੀ ਡਿੱਗ ਕੇ 349 ਡਾਲਰ ’ਤੇ ਹੈ।

ਡਾਗੀ ਕੁਆਈਨ : ਇਹ 18 ਫੀਸਦੀ ਡਿੱਗ ਕੇ 0.20 ਡਾਲਰ ’ਤੇ ਹੈ।

ਐਕਸ. ਆਰ. ਪੀ. : ਇਹ 14 ਫੀਸਦੀ ਡਿੱਗ ਕੇ 0.9152 ਡਾਲਰ ’ਤੇ ਹੈ।

ਇਹ ਵੀ ਪੜ੍ਹੋ : 10 ਕਰੋੜ 'ਚ ਵਿਕਿਆ 1 ਰੁਪਏ ਦਾ ਦੁਰਲੱਭ ਸਿੱਕਾ, ਜਾਣੋ ਖ਼ਾਸੀਅਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News