ਕੋਵਿਡ-19 ਟੀਕੇ ਨੂੰ ਬਾਜ਼ਾਰ 'ਚ ਉਤਾਰਨ ਲਈ ਚੀਨੀ ਕੰਪਨੀ ਵੱਲੋਂ ਅਰਜ਼ੀ ਦਾਖ਼ਲ

11/26/2020 3:14:54 PM

ਬੀਜਿੰਗ— ਵਿਸ਼ਵ ਭਰ 'ਚ ਕੋਰੋਨਾ ਟੀਕਿਆਂ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਫਾਈਜ਼ਰ, ਮੋਡੇਰਨਾ ਤੇ ਐਸਟ੍ਰਾਜ਼ੇਨੇਕਾ ਵੱਲੋਂ ਆਪਣੇ ਟੀਕਿਆਂ ਦੀ ਸਫ਼ਲਤਾ ਬਾਰੇ ਅਜੇ ਐਲਾਨ ਹੀ ਕੀਤਾ ਗਿਆ ਹੈ, ਜਦੋਂ ਕਿ ਚੀਨੀ ਕੰਪਨੀ ਬਾਜ਼ਾਰ 'ਚ ਉਤਰਨ ਨੂੰ ਤਿਆਰ ਹੈ।

ਚੀਨ ਦੀ ਪ੍ਰਮੁੱਖ ਟੀਕਾ ਨਿਰਮਾਤਾ ਸਿਨੋਫਾਰਮ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਕੋਵਿਡ-19 ਟੀਕੇ ਦੀ ਮਾਰਕੀਟਿੰਗ ਲਈ ਚੀਨ ਦੀ ਅਥਾਰਟੀ ਕੋਲ ਬਿਨੈ ਪੱਤਰ ਦੇ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਇਹ ਬਿਨੈ ਪੱਤਰ ਜਿਨ੍ਹਾਂ ਦੇਸ਼ਾਂ 'ਚ ਉਸ ਦੇ ਕਲੀਨੀਕਲ ਟ੍ਰਾਇਲ ਚੱਲ ਰਹੇ ਹਨ ਉੱਥੋਂ ਪ੍ਰਾਪਤ ਅੰਕੜਿਆਂ ਦੇ ਆਧਾਰ 'ਤੇ ਦਿੱਤਾ ਹੈ।

ਸਿਨੋਫਾਰਮ ਦੇ ਇਕ ਨੁਮਾਇੰਦੇ ਨੇ ਗਲੋਬਲ ਟਾਈਮਜ਼ ਨੂੰ ਦੱਸਿਆ ਕਿ ਕੰਪਨੀ ਨੇ ਯੂ. ਏ. ਈ. ਵਰਗੇ ਦੇਸ਼ਾਂ 'ਚ ਉਸ ਦੇ ਟੀਕੇ ਦੇ ਕਲੀਨੀਕਲ ਟ੍ਰਾਇਲਾਂ ਤੋਂ ਅੰਕੜੇ ਇਕੱਠੇ ਕੀਤੇ ਹਨ। ਨਤੀਜੇ ਚੰਗੇ ਹੋਣ ਦੀ ਉਮੀਦ ਹੈ ਪਰ ਇਸ 'ਤੇ ਫ਼ੈਸਲਾ ਲੈਣਾ ਚੀਨ ਦੀਆਂ ਅਥਾਰਟੀਜ਼ 'ਤੇ ਨਿਰਭਰ ਕਰਦਾ ਹੈ।

ਇਹ ਵੀ ਪੜ੍ਹੋ- ਦਿੱਲੀ ਤੋਂ ਉਡਾਣ ਭਰਨ ਵਾਲਿਆਂ ਲਈ ਇਸ ਸੂਬੇ ਨੇ ਲਾਜ਼ਮੀ ਕੀਤਾ ਕੋਰੋਨਾ ਟੈਸਟ

ਸਿਨੋਫਾਰਮ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਉਸ ਨੇ ਫੇਜ਼-3 ਦੇ ਕਲੀਨੀਕਲ ਡਾਟਾ ਦੀ ਰਿਪੋਰਟ ਚੀਨ ਦੇ ਖੁਰਾਕ ਅਤੇ ਦਵਾ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ ਅਤੇ ਵਧੇਰੇ ਵਿਸਥਾਰਤ ਅੰਕੜੇ ਦੇਣ ਦੀ ਪ੍ਰਕਿਰਿਆ 'ਚ ਹੈ। ਗੌਰਤਲਬ ਹੈ ਕਿ ਫਾਈਜ਼ਰ ਵਰਗੇ ਪੱਛਮੀ ਨਿਰਮਾਤਾ ਜਿੱਥੇ ਐਮਰਜੈਂਸੀ 'ਚ ਵਰਤੋਂ ਲਈ ਅਧਿਕਾਰ ਮੰਗਣ ਦੇ ਪੜਾਅ 'ਚ ਹਨ, ਉੱਥੇ ਹੀ ਚੀਨ ਨੇ ਸਿਨੋਫਾਰਮ ਨੂੰ ਇਹ ਮਨਜ਼ੂਰੀ ਜੁਲਾਈ 'ਚ ਹੀ ਦੇ ਦਿੱਤੀ ਸੀ।

ਇਹ ਵੀ ਪੜ੍ਹੋ- ਹੁਣ ਦਸੰਬਰ ਤੋਂ ਵਾਸ਼ਿੰਗ ਮਸ਼ੀਨ, ਫਰਿੱਜ, TV ਖ਼ਰੀਦਣਾ ਹੋ ਜਾਏਗਾ ਮਹਿੰਗਾ

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਪਿਛਲੇ ਹਫ਼ਤੇ ਇਕ ਮੀਡੀਆ ਬ੍ਰੀਫਿੰਗ 'ਚ ਦੱਸਿਆ ਕਿ ਪੰਜ ਚੀਨੀ ਟੀਕੇ ਯੂ. ਏ. ਈ., ਬ੍ਰਾਜ਼ੀਲ, ਪਾਕਿਸਤਾਨ ਅਤੇ ਪੇਰੂ ਸਣੇ ਹੋਰ ਦੇਸ਼ਾਂ 'ਚ ਕਲੀਨੀਕਲ ਟ੍ਰਾਇਲ ਅਧੀਨ ਹਨ। ਚੀਨ ਦੀ ਸਰਕਾਰੀ ਟੀਕਾ ਉਤਪਾਦਕ ਸਿਨੋਫਾਰਮ ਨੇ ਕਿਹਾ ਕਿ ਸਰਕਾਰ ਦੀ ਐਮਰਜੈਂਸੀ ਵਰਤੋਂ ਯੋਜਨਾ ਤਹਿਤ ਉਸ ਦਾ ਟੀਕਾ ਲਗਭਗ 10 ਲੱਖ ਲੋਕਾਂ ਨੂੰ ਲਗਾਇਆ ਗਿਆ ਹੈ ਅਤੇ ਇਸ 'ਚ ਕੋਈ ਗੰਭੀਰ ਸਮੱਸਿਆ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕੰਪਨੀ ਦੀਆਂ ਟਿਪਣੀਆਂ ਉਨ੍ਹਾਂ ਆਲੋਚਨਾਵਾਂ ਵਿਚਕਾਰ ਆਈਆਂ ਹਨ ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਚੀਨੀ ਫਰਮਾਂ ਨੇ ਟੀਕੇ ਦੇ ਅਧਿਐਨ ਦੇ ਕਲੀਨੀਕਲ ਅੰਕੜਿਆਂ ਨੂੰ ਜਨਤਕ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ- ਬ੍ਰੈਂਟ ਜਲਦ ਹੋ ਸਕਦਾ ਹੈ 60 ਡਾਲਰ ਤੋਂ ਪਾਰ, ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ


Sanjeev

Content Editor

Related News