ਚੀਨ ਦੀ ਅਰਥਵਿਵਸਥਾ ਦਾ ਬਰਬਾਦੀ ਵੱਲ ਇਕ ਹੋਰ ਕਦਮ, ਹੁਣ ਇੱਕੋ ਸਮੇਂ ਲੱਗੇ ਦੋ ਝਟਕਿਆਂ ਨਾਲ ਹਿੱਲਿਆ ਡ੍ਰੈਗਨ

Friday, Sep 08, 2023 - 12:34 PM (IST)

ਹਾਂਗਕਾਂਗ (ਭਾਸ਼ਾ) – ਚੀਨ ਦੀ ਅਰਥਵਿਵਸਥਾ ਲਗਾਤਾਰ ਡੂੰਘੀ ਮੰਦੀ ਦੀ ਲਪੇਟ ’ਚ ਆਉਂਦੀ ਜਾ ਰਹੀ ਹੈ। ਦਰਾਮਦ ਅਤੇ ਬਰਾਮਦ ਦੇ ਅੰਕੜਿਆਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤੋਂ ਇਹ ਸੰਕੇਤ ਮਿਲਣ ਲੱਗੇ ਹਨ ਕਿ ਚੀਨ ਦੀ ਅਰਥਵਿਵਸਥਾ ਬਰਬਾਦੀ ਵੱਲ ਇਕ ਕਦਮ ਹੋਰ ਵਧ ਗਈ ਹੈ। ਦਰਅਸਲ ਚੀਨ ਦੀ ਬਰਾਮਦ ਅਤੇ ਦਰਾਮਦ ਦੋਹਾਂ ’ਚ ਅਗਸਤ ’ਚ ਸਾਲਾਨਾ ਆਧਾਰ ’ਤੇ ਗਿਰਾਵਟ ਆਈ ਹੈ। ਇਹ ਕਮਜ਼ੋਰ ਗਲੋਬਲ ਮੰਗ ਨੂੰ ਦਰਸਾਉਂਦਾ ਹੈ, ਜਿਸ ਨਾਲ ਪਹਿਲਾਂ ਤੋਂ ਹੀ ਹੌਲੀ ਪਈ ਉਸ ਦੀ ਅਰਥਵਿਵਸਥਾ ’ਤੇ ਦਬਾਅ ਵਧ ਰਿਹਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਦੀਵਾਲੀਆ ਘੋਸ਼ਿਤ, ਜਾਣੋ ਕਿਵੇਂ ਵਿਗੜੀ ਆਰਥਿਕ ਸਿਹਤ

ਵੀਰਵਾਰ ਨੂੰ ਜਾਰੀ ਕਸਟਮ ਦੇ ਅੰਕੜਿਆਂ ਮੁਤਾਬਕ ਅਗਸਤ ’ਚ ਬਰਾਮਦ ਸਾਲਾਨਾ ਆਧਾਰ ’ਤੇ 8.8 ਫੀਸਦੀ ਘਟ ਕੇ 284.87 ਅਰਬ ਡਾਲਰ ਰਹੀ। ਦਰਾਮਦ ਇਕ ਸਾਲ ਪਹਿਲਾਂ ਦੀ ਤੁਲਨਾ ’ਚ 7.3 ਫੀਸਦੀ ਘਟ ਕੇ 216.51 ਅਰਬ ਡਾਲਰ ਰਹੀ। ਚੀਨ ਦਾ ਵਪਾਰ ਸਰਪਲੱਸ 68.36 ਅਰਬ ਡਾਲਰ ਰਿਹਾ ਜੋ ਜੁਲਾਈ ’ਚ 80.6 ਅਰਬ ਡਾਲਰ ਸੀ।

ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਨਿਯਮਾਂ ’ਚ ਸਖ਼ਤੀ, 10 ਫ਼ੀਸਦੀ ਹਿੱਸੇਦਾਰੀ ’ਤੇ ਵੀ ਰੱਖੀ ਜਾਵੇਗੀ ਨਜ਼ਰ

ਆਰਥਿਕਤਾ ਨੂੰ ਦਿੱਤੀ ਗਈ ਬੂਸਟਰ ਡੋਜ਼ ਨਾਲ ਵੀ ਨਹੀਂ ਬਣੀ ਗੱਲ

ਚੀਨ ਦੇ ਨੇਤਾਵਾਂ ਨੇ ਹਾਲ ਹੀ ਦੇ ਮਹੀਨਿਆਂ ’ਚ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਕਈ ਨੀਤੀਗਤ ਉਪਾਅ ਕੀਤੇ ਕਿਉਂਕਿ ਕੋਵਿਡ-19 ਸੰਸਾਰਿਕ ਮਹਾਮਾਰੀ ਤੋਂ ਬਾਅਦ ਅਰਥਵਿਵਸਥਾ ਉਮੀਦ ਨਾਲੋਂ ਕਾਫੀ ਪਹਿਲਾਂ ਹੀ ਕਮਜ਼ੋਰ ਪੈ ਗਈ ਹੈ। ਅਧਿਕਾਰੀਆਂ ਨੇ ਹਾਲੇ ਤੱਕ ਵੱਡੇ ਪੈਮਾਨੇ ’ਤੇ ਪ੍ਰੋਤਸਾਹਨ ਖਰਚਾ ਜਾਂ ਵਿਆਪਕ ਟੈਕਸ ਕਟੌਤੀ ਤੋਂ ਪਰਹੇਜ਼ ਕੀਤਾ ਹੈ। ਕੈਪੀਟਲ ਇਕਨੌਮਿਕਸ ਦੇ ਜੂਲੀੀਅਨ ਇਵਾਂਸ-ਪ੍ਰੀਚਰਡ ਨੇ ਇਕ ਰਿਪੋਰਟ ’ਚ ਕਿਹਾ ਕਿ ਭਵਿੱਖ ਦੀ ਗੱਲ ਕਰਨ ’ਤੇ ਲਗਦਾ ਹੈ ਕਿ ਸਾਲ ਦੇ ਅਖੀਰ ਤੱਕ ਬਰਾਮਦ ਦੇ ਬਿਹਤਰ ਹੋਣ ਤੋਂ ਪਹਿਲਾਂ ਇਸ ’ਚ ਗਿਰਾਵਟ ਆਵੇਗੀ। ਚੀਨ ਦੇ ਵਪਾਰ ਵਿਚ ਪਿਛਲੇ ਦੋ ਸਾਲਾਂ ਤੋਂ ਹੌਲੀ-ਹੌਲੀ ਗਿਰਾਵਟ ਆਈ ਹੈ। ਹਾਲਾਂਕਿ ਅਗਸਤ ’ਚ ਬਰਾਮਦ ਅਤੇ ਦਰਾਮਦ ’ਚ ਗਿਰਾਵਟ ਜੁਲਾਈ ਦੀ ਤੁਲਨਾ ’ਚ ਘੱਟ ਸੀ।

ਇਹ ਵੀ ਪੜ੍ਹੋ :  ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆਏ ਲੋਕ, ਕਿਹਾ 'ਸਾਨੂੰ ਭਾਰਤ ਜਾਣ ਦਿਓ'

ਅਮਰੀਕਾ ਤੋਂ ਬਰਾਮਦ ਅਤੇ ਦਰਾਮਦ ਦੋਵੇਂ ਘਟੇ

ਅਗਸਤ ’ਚ ਬਰਾਮਦ ਸਾਲਾਨਾ ਆਧਾਰ ’ਤੇ 14.5 ਫੀਸਦੀ ਜਦ ਕਿ ਦਰਾਮਦ 12.4 ਫੀਸਦੀ ਘਟ ਰਹੀ। ਕਸਟਮ ਦੇ ਅੰਕੜਿਆਂ ਮੁਤਾਬਕ ਅਮਰੀਕਾ ’ਚ ਬਰਾਮਦ ਇਕ ਸਾਲ ਪਹਿਲਾਂ ਦੀ ਤੁਲਨਾ ’ਚ 17.4 ਫੀਸਦੀ ਡਿਗ ਕੇ 45 ਅਰਬ ਡਾਲਰ ਹੋ ਗਈ ਜਦ ਕਿ ਅਮਰੀਕੀ ਵਸਤਾਂ ਦੀ ਦਰਾਮਦ 4.9 ਫੀਸਦੀ ਘਟ ਕੇ ਕਰੀਬ 12 ਅਰਬ ਅਮਰੀਕੀ ਡਾਲਰ ਰਹੀ। ਰੂਸ ਤੋਂ ਚੀਨ ਦੀ ਦਰਾਮਦ (ਜ਼ਿਆਦਾਤਰ ਤੇਲ ਅਤੇ ਗੈਸ) ਇਕ ਸਾਲ ਪਹਿਲਾਂ ਤੋਂ 13.3 ਫੀਸਦੀ ਵਧ ਕੇ 11.52 ਅਰਬ ਅਮਰੀਕੀ ਡਾਲਰ ਹੋ ਗਈ।

ਇਹ ਵੀ ਪੜ੍ਹੋ :  Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News