ਚੀਨ ਨੇ ਕੇਂਦਰੀ ਬੈਂਕ ਦੇ ਗਵਰਨਰ ਦੀ ਮੁੜ ਕੀਤੀ ਨਿਯੁਕਤੀ

Sunday, Mar 12, 2023 - 04:51 PM (IST)

ਚੀਨ ਨੇ ਕੇਂਦਰੀ ਬੈਂਕ ਦੇ ਗਵਰਨਰ ਦੀ ਮੁੜ ਕੀਤੀ ਨਿਯੁਕਤੀ

ਬੀਜਿੰਗ - ਚੀਨ ਨੇ ਐਤਵਾਰ ਨੂੰ ਕੇਂਦਰੀ ਬੈਂਕ ਦਾ ਮੁਖੀ ਦੇ ਰੂਪ ਵਿਚ ਯੀ ਗੈਂਗ ਨੂੰ ਮੁੜ ਨਿਯੁਕਤ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਉੱਦਮੀਆਂ ਅਤੇ ਵਿੱਤੀ ਬਾਜ਼ਾਰਾਂ ਨੂੰ ਸਿਖਰਲੇ ਪੱਧਰ 'ਤੇ ਨੀਤੀਆਂ ਦੀ ਨਿਰੰਤਰਤਾ ਬਾਰੇ ਭਰੋਸਾ ਦਿਵਾਉਣ ਲਈ ਲਿਆ ਗਿਆ ਹੈ ਜਦੋਂ ਕਿ ਹੋਰ ਆਰਥਿਕ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਹੈ। ਯੀ ਗੈਂਗ ਪੀਪਲਜ਼ ਬੈਂਕ ਆਫ ਚਾਈਨਾ ਦੇ ਗਵਰਨਰ ਬਣੇ ਰਹਿਣਗੇ, ਹਾਲਾਂਕਿ, ਦੁਨੀਆ ਦੇ ਦੂਜੇ ਕੇਂਦਰੀ ਬੈਂਕ ਗਵਰਨਰਾਂ ਦੇ ਉਲਟ, ਮੁਦਰਾ ਨੀਤੀ ਬਣਾਉਣ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ। ਉਹਨਾਂ ਦਾ ਅਧਿਕਾਰਤ ਕੰਮ "ਮੁਦਰਾ ਨੀਤੀ ਨੂੰ ਲਾਗੂ ਕਰਨਾ" ਜਾਂ ਨੀਤੀ ਬਣਾਉਣ ਵਾਲੀ ਸੰਸਥਾ ਦੁਆਰਾ ਲਏ ਗਏ ਫੈਸਲਿਆਂ ਨੂੰ ਪੂਰਾ ਕਰਨਾ ਹੈ। ਚੀਨ ਵਿੱਚ ਕੇਂਦਰੀ ਬੈਂਕ ਦਾ ਗਵਰਨਰ ਮੁਦਰਾ ਨੀਤੀ ਦੇ ਬੁਲਾਰੇ ਵਜੋਂ ਕੰਮ ਕਰਦਾ ਹੈ।

ਇਹ ਵੀ ਪੜ੍ਹੋ : Air India ਦੇ ਚੋਣਵੇਂ ਪਾਇਲਟ ਹੁਣ ਚਲਾ ਸਕਣਗੇ ਬੋਇੰਗ ਦੇ 2 ਕਿਸਮ ਦੇ ਵੱਡੇ ਜਹਾਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News