ਚੀਨ ਅਜੇ ਵਪਾਰ ਸਮਝੌਤੇ ਲਈ ਤਿਆਰ ਨਹੀਂ : ਟਰੰਪ

Sunday, Oct 14, 2018 - 12:03 PM (IST)

ਚੀਨ ਅਜੇ ਵਪਾਰ ਸਮਝੌਤੇ ਲਈ ਤਿਆਰ ਨਹੀਂ : ਟਰੰਪ

ਵਾਸ਼ਿੰਗਟਨ — ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਚੀਨ ਅਮਰੀਕਾ ਨਾਲ ਵਪਾਰ ਸਮਝੌਤਾ ਕਰਨ ਦੇ ਦਬਾਅ 'ਚ ਹੈ, ਪਰ ਉਨ੍ਹਾਂ ਨੇ ਚੀਨ ਨੂੰ ਇਕ ਹਫਤਾ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਅਜੇ ਤੱਕ ਇਸ ਲਈ ਤਿਆਰ ਨਹੀਂ ਹਨ। ਟਰੰਪ ਨੇ ਕਿਹਾ ਕਿ ਚੀਨ ਉਨ੍ਹਾਂ ਦੀਆਂ ਨੀਤੀਆਂ ਕਾਰਨ ਦਬਾਅ 'ਚ ਹੈ। ਟਰੰਪ ਨੇ   ੍ਵਹਾਈਟ ਹਾਊਸ ਵਿਚ ਕਿਹਾ,'ਮੈਂ ਉਨ੍ਹਾਂ ਨੂੰ ਇਕ ਹਫਤਾ ਪਹਿਲਾਂ ਕਿਹਾ ਸੀ ਕਿ ਉਹ ਆਉਣਾ ਚਾਹੁੰਦੇ ਹਨ, ਉਹ ਇਕ ਸਮਝੌਤਾ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਕਿਹਾ ਕਿ ਉਹ ਸਮਝੌਤੇ ਲਈ ਤਿਆਰ ਨਹੀਂ ਹਨ।'
ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਚੀਨ ਅਜੇ ਵਪਾਰ ਸਮਝੌਤਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, 'ਚੀਨ ਇਕ ਕਰਾਰ ਕਰਨਾ ਚਾਹੁੰਦਾ ਹੈ। ਚੀਨ ਸਮਝੌਤਾ ਕਰਨਾ ਪਸੰਦ ਕਰੇਗਾ। ਮੈਨੂੰ ਨਹੀਂ ਲੱਗਦਾ ਕਿ ਉਹ ਹੁਣ ਤੱਕ ਤਿਆਰ ਹੋਏ ਹਨ। ਉਨ੍ਹਾਂ ਨੇ ਕਾਫੀ ਲੰਮੇ ਸਮੇਂ ਤੋਂ ਬਹੁਤ ਸਾਰਾ ਪੈਸਾ ਕਮਾਇਆ ਹੈ। ਉਹ ਲੋਕ ਸਾਡੇ ਦੇਸ਼ ਵਿਚੋਂ 300 ਡਾਲਰ ਤੋਂ 500 ਡਾਲਰ ਹਰ ਸਾਲ ਲੈ ਜਾਂਦੇ ਸਨ। ਮੈਂ ਚੀਨ ਦਾ ਬਹੁਤ ਸਨਮਾਨ ਕਰਦਾ ਹਾਂ। ਖਾਸ ਕਰਕੇ ਰਾਸ਼ਟਰਪਤੀ ਸ਼ੀ ਦਾ। ਅਸੀਂ ਸਮਝੌਤਾ ਕਰ ਲਵਾਂਗੇ, ਪਰ ਉਹ ਅਜੇ ਤੱਕ ਇਸ ਲਈ ਤਿਆਰ ਨਹੀਂ ਹਨ।'
ਜ਼ਿਕਰਯੋਗ ਹੈ ਕਿ ਪਿਛਲੇ 6 ਮਹੀਨਿਆਂ ਤੋਂ ਜ਼ਿਆਦਾ ਸਮੇਂ 'ਚ ਅਮਰੀਕਾ ਨੇ 250 ਅਰਬ ਅਮਰੀਕੀ ਡਾਲਰ ਤੋਂ ਜ਼ਿਆਦਾ ਦੇ ਉਤਪਾਦਾਂ ਦੇ ਆਯਾਤ 'ਤੇ ਵਾਧੂ ਡਿਊਟੀ ਲਗਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਆਦਾ ਡਿਊਟੀ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਦੁਵੱਲਾ ਵਪਾਰ ਨਿਰਪੱਖ ਅਤੇ ਸੰਤੁਲਿਤ ਨਹੀਂ ਹੈ। ਉਨ੍ਹਾਂ ਨੇ ਚੀਨ 'ਤੇ ਬੌਧਿਕ ਸੰਪਤੀ ਚੋਰੀ ਕਰਨ ਦਾ ਵੀ ਦੋਸ਼ ਲਗਾਇਆ ਹੈ।


Related News