ਵਾਇਰਸ ਦਾ ਵਜ੍ਹਾ ਨਾਲ ਨਿਰਯਾਤ ਬਾਜ਼ਾਰ ''ਚ ਚੀਨ ਦੀ ਥਾਂ ਲੈ ਸਕਦਾ ਹੈ ਭਾਰਤ: ਐਸੋਚੈਮ

Sunday, Mar 01, 2020 - 01:03 PM (IST)

ਵਾਇਰਸ ਦਾ ਵਜ੍ਹਾ ਨਾਲ ਨਿਰਯਾਤ ਬਾਜ਼ਾਰ ''ਚ ਚੀਨ ਦੀ ਥਾਂ ਲੈ ਸਕਦਾ ਹੈ ਭਾਰਤ: ਐਸੋਚੈਮ

ਨਵੀਂ ਦਿੱਲੀ—ਕੋਰੋਨਾਵਾਇਰਸ ਦਾ ਵਜ੍ਹਾ ਨਾਲ ਚੀਨ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਉਦਯੋਗ ਮੰਡਲ ਐਸੋਚੈਮ ਦਾ ਮੰਨਣਾ ਹੈ ਕਿ ਵਾਇਰਸ ਦੀ ਵਜ੍ਹਾ ਨਾਲ ਸੰਸਾਰਕ ਨਿਰਯਾਤ ਬਾਜ਼ਾਰ 'ਚ ਚੀਨ ਦੇ ਖਾਲੀ ਸਥਾਨ ਦੀ ਜਗ੍ਹਾ ਭਾਰਤ ਲੈ ਸਕਦਾ ਹੈ | ਐਸੋਚੈਮ ਨੇ ਇਹ ਵੀ ਕਿਹਾ ਕਿ ਭਾਰਤ ਦੇ ਇਲੈਕਟ੍ਰੋਨਿਕਸ, ਫਾਰਮਾਸਿਊਟਿਕਲਸ, ਵਿਸ਼ੇਸ਼ ਪ੍ਰਕਾਰ ਦਾ ਰਸਾਇਣ ਅਤੇ ਵਾਹਨ ਨਿਰਯਾਤਕ ਕੱਚੇ ਮਾਲ ਲਈ ਚੀਨ 'ਤੇ ਨਿਰਭਰ ਹੈ ਅਤੇ ਉਨ੍ਹਾਂ ਨੂੰ ਸਪਲਾਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰ ਕਈ ਅਜਿਹੇ ਖੇਤਰ ਹਨ ਜਿਥੇ ਸਥਾਨਕ ਕਾਰੋਬਾਰੀਆਂ ਲਈ ਮੌਕੇ ਵਧੇ ਹਨ | ਐਸੋਚੈਮ ਦੇ ਮਹਾਸਕੱਤਰ ਦੀਪਕ ਸੂਦ ਨੇ ਕਿਹਾ ਕਿ ਕੁਝ ਖੇਤਰਾਂ ਨੂੰ ਛੱਡ ਕੇ ਭਾਰਤ ਦੇ ਵੱਡੀ ਗਿਣਤੀ 'ਚ ਇੰਜੀਨੀਅਰਿੰਗ ਨਿਰਯਾਤਕ ਚੀਨ ਵਲੋਂ ਖਾਲੀ ਕੀਤੇ ਗਏ ਬਾਜ਼ਾਰ ਨੂੰ ਹਾਸਲ ਕਰ ਸਕਦੇ ਹਨ | ਕੁਝ ਇਹ ਸਥਿਤੀ ਚਮੜਾ ਅਤੇ ਚਮੜਾ ਸਾਮਾਨ ਖੇਤਰ ਨੂੰ ਲੈ ਕੇ ਵੀ ਹੈ | ਉਨ੍ਹਾਂ ਕਿਹਾ ਕਿ ਭਾਰਤ ਖੇਤੀਬਾੜੀ ਅਤੇ ਕਾਲੀਨ ਖੇਤਰ 'ਚ ਵੀ ਮੌਕੇ ਤਲਾਸ਼ ਸਕਦਾ ਹੈ | ਸੂਦ ਨੇ ਕਿਹਾ ਕਿ ਚੀਨ ਦੇ ਨਿਰਯਾਤਕ ਜਦੋਂ ਆਪਣੀ ਸਪਲਾਈ ਨੂੰ ਆਮ ਕਰਨ ਦੀ ਸਥਿਤੀ 'ਚ ਆ ਜਾਣਗੇ, ਉਸ ਸਮੇਂ ਵੀ ਸਾਡੇ ਕਈ ਖੇਤਰਾਂ ਨੂੰ ਉਸ ਨਾਲ ਮੁਕਾਬਲਾ ਕਰਨ ਨੂੰ ਆਪਣੇ ਉਤਪਾਦਨ ਦੇ ਪੱਧਰ ਨੂੰ ਵਧੀਆ ਕਰਨਾ ਹੋਵੇਗਾ | ਸੂਦ ਨੇ ਕਿਹਾ ਕਿ ਕੋਰੋਨਾਵਾਇਰਸ ਵਰਗੀ ਆਫਤ ਅੱਜ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ | ਪਰ ਭਾਰਤ ਵਰਗੀਆਂ ਵੱਡੀਆਂ ਅਰਥਵਿਵਸਥਾ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਸ ਖਾਲੀ ਸਥਾਨ ਦੀ ਭਰਪਾਈ ਕਰਨ | ਭਾਰਤ ਵਰਗੇ ਦੇਸ਼ਾਂ ਨੂੰ ਇਸ ਮੁੱਦੇ 'ਤੇ ਸਪੱਸ਼ਟ ਰਣਨੀਤੀ ਬਣਾਉਣੀ ਚਾਹੀਦੀ | 
 


author

Aarti dhillon

Content Editor

Related News