ਸੋਨੇ ਦੀਆਂ ਕੀਮਤਾਂ ''ਚ ਵਾਧਾ ਜਾਰੀ, ਚੈੱਕ ਕਰੋ ਦੇਸ਼ ਦੇ 12 ਵੱਡੇ ਸ਼ਹਿਰਾਂ ''ਚ ਸੋਨੇ ਦੇ ਰੇਟ

Saturday, Aug 03, 2024 - 03:30 PM (IST)

ਸੋਨੇ ਦੀਆਂ ਕੀਮਤਾਂ ''ਚ ਵਾਧਾ ਜਾਰੀ, ਚੈੱਕ ਕਰੋ ਦੇਸ਼ ਦੇ 12 ਵੱਡੇ ਸ਼ਹਿਰਾਂ ''ਚ ਸੋਨੇ ਦੇ ਰੇਟ

ਨਵੀਂ ਦਿੱਲੀ - ਦੇਸ਼ 'ਚ ਸੋਨੇ ਦੀ ਕੀਮਤ ਸ਼ਨੀਵਾਰ 3 ਅਗਸਤ ਨੂੰ ਵਧੀ ਹੈ। ਰਾਜਧਾਨੀ ਦਿੱਲੀ 'ਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 70,850 ਰੁਪਏ ਹੋ ਗਈ ਹੈ। ਮੁੰਬਈ ਅਤੇ ਕੋਲਕਾਤਾ 'ਚ 24 ਕੈਰੇਟ ਸੋਨੇ ਦੀ ਕੀਮਤ 70,700 ਰੁਪਏ ਪ੍ਰਤੀ 10 ਗ੍ਰਾਮ ਅਤੇ ਚੇਨਈ 'ਚ 70,480 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਵੀ ਵਧ ਕੇ 87,300 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

MCX 'ਤੇ ਭਾਅ

ਮਲਟੀ ਕਮੋਡਿਟੀ ਐਕਸਚੇਂਜ (MCX) ਹਰ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿੰਦਾ ਹੈ। 2 ਅਗਸਤ ਨੂੰ MCX ਸੋਨਾ ਵਾਇਦਾ 69,792 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 82,549 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਇਆ।

ਦਿੱਲੀ ਵਿੱਚ ਸੋਨੇ ਦੀ ਕੀਮਤ

ਦਿੱਲੀ 'ਚ 22 ਕੈਰੇਟ ਸੋਨੇ ਦੀ ਕੀਮਤ ਲਗਭਗ 64,960 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ ਲਗਭਗ 70,850 ਰੁਪਏ ਪ੍ਰਤੀ 10 ਗ੍ਰਾਮ ਹੈ। ਫਿਲਹਾਲ ਮੁੰਬਈ 'ਚ 22 ਕੈਰੇਟ ਸੋਨੇ ਦੀ ਕੀਮਤ 64,810 ਰੁਪਏ ਪ੍ਰਤੀ 10 ਗ੍ਰਾਮ ਹੈ, ਜਦਕਿ 24 ਕੈਰੇਟ ਸੋਨੇ ਦੀ ਕੀਮਤ 70,700 ਰੁਪਏ ਪ੍ਰਤੀ 10 ਗ੍ਰਾਮ ਹੈ। ਅਹਿਮਦਾਬਾਦ ਵਿੱਚ 22 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 64,860 ਰੁਪਏ ਪ੍ਰਤੀ 10 ਗ੍ਰਾਮ ਹੈ। 24 ਕੈਰੇਟ ਸੋਨੇ ਦੀ ਕੀਮਤ 70,750 ਰੁਪਏ ਪ੍ਰਤੀ 10 ਗ੍ਰਾਮ ਹੈ।

ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ

ਸਿਟੀ                      22 ਕੈਰੇਟ ਗੋਲਡ ਰੇਟ                24 ਕੈਰੇਟ ਗੋਲਡ ਰੇਟ

ਚੇਨਈ                       64,610                                 70,480
ਕੋਲਕਾਤਾ                   64,810                                  70,700
ਗੁਰੂਗ੍ਰਾਮ                   64,960                                  70,850
ਲਖਨਊ                    64,960                                  70,850
ਬੈਂਗਲੁਰੂ                    64,810                                  70,700
ਜੈਪੁਰ                        64,960                                  70,850
ਪਟਨਾ                       64,860                                  70,750
ਭੁਵਨੇਸ਼ਵਰ                 64,810                                  70,700
ਹੈਦਰਾਬਾਦ                 64,810                                   70,700

ਸਰਾਫਾ ਬਾਜ਼ਾਰ 'ਚ ਸੋਨਾ-ਚਾਂਦੀ

ਸਥਾਨਕ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 350 ਰੁਪਏ ਵਧ ਕੇ 72,850 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 72,500 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਅਖਿਲ ਭਾਰਤੀ ਸਰਾਫਾ ਸੰਘ ਨੇ ਕਿਹਾ ਕਿ ਇਸ ਦੇ ਉਲਟ ਚਾਂਦੀ 200 ਰੁਪਏ ਡਿੱਗ ਕੇ 86,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਇਸਦੀ ਪਿਛਲੀ ਬੰਦ ਕੀਮਤ 86,200 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੌਰਾਨ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 350 ਰੁਪਏ ਵਧ ਕੇ 72,500 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸਦੀ ਪਿਛਲੀ ਬੰਦ ਕੀਮਤ 72,150 ਰੁਪਏ ਸੀ।

ਕੋਟਕ ਸਿਕਿਓਰਿਟੀਜ਼ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ (ਵਸਤੂ ਖੋਜ) ਕਾਇਨਾਤ ਚੈਨਵਾਲਾ ਨੇ ਕਿਹਾ, "ਇਸ ਸਾਲ ਕਈ ਦਰਾਂ ਵਿੱਚ ਕਟੌਤੀ ਦੀਆਂ ਵਧਦੀਆਂ ਉਮੀਦਾਂ ਵਿਚਕਾਰ ਕਾਮੈਕਸ ਸੋਨਾ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਰਿਹਾ ਹੈ।" ਕੌਮਾਂਤਰੀ ਬਾਜ਼ਾਰਾਂ 'ਚ ਕੋਮੈਕਸ ਚਾਂਦੀ 2.01 ਫੀਸਦੀ ਚੜ੍ਹ ਕੇ 29.05 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


author

Harinder Kaur

Content Editor

Related News