ਹੁਣ ਆਧਾਰ ਕਾਰਡ 'ਚ ਆਸਾਨੀ ਨਾਲ ਬਦਲ ਸਕੋਗੇ ਘਰ ਦਾ ਪਤਾ, ਜਾਣੋ ਕਿਵੇਂ

Friday, Jan 06, 2023 - 03:56 PM (IST)

ਹੁਣ ਆਧਾਰ ਕਾਰਡ 'ਚ ਆਸਾਨੀ ਨਾਲ ਬਦਲ ਸਕੋਗੇ ਘਰ ਦਾ ਪਤਾ, ਜਾਣੋ ਕਿਵੇਂ

ਨਵੀਂ ਦਿੱਲੀ :  ਭਾਰਤ ਦੇ ਹਰ ਨਾਗਰਿਕ ਲਈ ਬਹੁਤ ਸਾਰੇ ਸਰਕਾਰੀ ਅਤੇ ਨਿੱਜੀ ਕੰਮਾਂ ਲਈ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਇਸ ਕਾਰਨ ਇਸ  'ਚ ਸਮੇਂ-ਸਮੇਂ 'ਤੇ ਕਈ ਚੀਜ਼ਾਂ ਨੂੰ ਲੈ ਕੇ ਬਦਲਾਅ ਕਰਵਾਉਣਾ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਸਰਕਾਰ ਆਪਣੇ ਨਾਗਰਿਕਾਂ ਦੀ ਸਹੂਲਤ ਲਈ ਇਸ ਦੇ ਨਿਯਮਾਂ 'ਚ ਸਮੇਂ-ਸਮੇਂ 'ਤੇ ਬਦਲਾਅ ਕਰਦੀ ਰਹਿੰਦੀ ਹੈ ਤਾਂ ਜੋ ਇਹ ਲੋਕਾਂ ਲਈ ਆਧਾਰ ਕਾਰਡ ਦੀ ਵਰਤੋਂ ਵਧੇਰੇ ਸੁਵਿਧਾਜਨਕ ਹੋ ਸਕੇ। ਇਸ ਵਾਰ ਵੀ ਸਰਕਾਰ ਨੇ ਇਸ ਦੇ ਨਿਯਮਾਂ ਵਿਚ ਮਹੱਤਵਪੂਰਣ ਬਦਲਾਅ ਕੀਤਾ ਹੈ।  ਜੇਕਰ ਤੁਸੀਂ ਆਪਣੇ ਆਧਾਰ ਕਾਰਡ ਵਿਚ ਆਪਣੇ ਘਰ ਦਾ ਪਤਾ ਬਦਲਾਉਣਾ ਚਾਹੁੰਦੇ ਹੋ ਤਾਂ ਪਰਿਵਾਰ ਦੇ ਮੁਖੀਆ ਦੀ ਸਹਿਮਤੀ ਨਾਲ ਆਨਲਾਈਨ ਅਪਡੇਟ ਕਰ ਸਕਦੇ ਹਨ।  ਇਸ ਪ੍ਰਕਿਰਿਆ ਲਈ 50 ਰੁਪਏ ਦੀ ਫੀਸ ਦੇਣੀ ਹੋਵੇਗੀ। ਇਸ ਦੇ ਲਈ ਬਿਨੈਕਾਰ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।

ਇਸ ਦੇ ਲਈ ਤੁਹਾਨੂੰ ਪਰਿਵਾਰ ਦੇ ਮੁਖੀ ਦੀ ਇਜਾਜ਼ਤ ਦੀ ਲੋੜ ਹੋਵੇਗੀ। ਆਧਾਰ ਕਾਰਡ ਦਾ ਪਤਾ ਬਦਲਣ ਲਈ ਪਾਸਪੋਰਟ, ਵੋਟਰ ਕਾਰਡ, ਰਾਸ਼ਨ ਕਾਰਡ, ਮੈਰਿਜ ਸਰਟੀਫਿਕੇਟ ਆਦਿ ਦਸਤਾਵੇਜ਼ਾਂ ਦੀ ਜ਼ਰੂਰਤ ਹੈ। ਤਾਂ ਜੋ ਬਿਨੈਕਾਰ ਅਤੇ ਪਰਿਵਾਰ ਦੇ ਮੁਖੀ ਦੋਵਾਂ ਦੇ ਨਾਵਾਂ ਅਤੇ ਉਨ੍ਹਾਂ ਵਿਚਕਾਰ ਸਬੰਧਾਂ ਦਾ ਪਤਾ ਲੱਗ ਸਕੇ। ਇਸ ਪ੍ਰਕਿਰਿਆ OTP ਆਧਾਰਿਤ ਪ੍ਰਮਾਣਿਕਤਾ ਨਾਲ ਹੀ ਪੂਰੀ ਹੋ ਸਕੇਗੀ। 

ਇਹ ਵੀ ਪੜ੍ਹੋ : ਦੌਲਤ ਦੇ ਮਾਮਲੇ 'ਚ Gautam Adani ਮਾਰਨਗੇ ਵੱਡੀ ਛਾਲ ,ਇਸ ਸ਼ਖ਼ਸ ਨੂੰ ਛੱਡ ਦੇਣਗੇ ਪਿੱਛੇ

ਜੇ ਦਸਤਾਵੇਜ਼ 'ਚ ਬਿਨੈਕਾਰ ਅਤੇ ਪਰਿਵਾਰ ਦੇ ਮੁਖੀ ਦੋਵਾਂ ਦਰਮਿਆਨ ਸਬੰਧ ਸਪੱਸ਼ਟ ਨਹੀਂ ਹੋ ਰਿਹਾ, ਤਾਂ ਇਸ ਲਈ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਦੁਆਰਾ ਨਿਰਧਾਰਤ ਫਾਰਮੈਟ ਵਿਚ ਮੁਖੀ ਦੁਆਰਾ ਸਵੈ-ਘੋਸ਼ਣਾ ਪੱਤਰ ਦੇਣਾ ਹੋਵੇਗਾ। 

ਪਤਾ ਅਪਡੇਟ ਕਰਨ ਲਈ ਤੁਹਾਨੂੰ  https://myaadhaar.uidai.gov.in/ ‘ਤੇ ਜਾਣਾ ਪਵੇਗਾ। ਇਥੇ ਤੁਸੀਂ ਪਤੇ ਨੂੰ ਆਨਲਾਈਨ ਅਪਡੇਟ ਕਰਨ ਦਾ ਵਿਕਲਪ ਚੁਣ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਪਰਿਵਾਰ ਦੇ ਮੁਖੀ ਦਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ। ਆਧਾਰ ਦੀ ਤਸਦੀਕ ਤੋਂ ਬਾਅਦ ਬਿਨੈਕਾਰ ਨੂੰ ਪਰਿਵਾਰ ਦੇ ਮੁਖੀ ਨਾਲ ਸਬੰਧਾਂ ਨੂੰ ਦਰਸਾਉਣ ਵਾਲਾ ਦਸਤਾਵੇਜ਼ ਜਮ੍ਹਾ ਕਰਨਾ ਹੋਵੇਗਾ।

ਅਰਜ਼ੀ ਦੇਣ ਤੋਂ ਬਾਅਦ 30 ਦਿਨਾਂ ਦੇ ਅੰਦਰ ਪਰਿਵਾਰ ਦੇ ਮੁਖੀ ਨੂੰ ਆਧਾਰ ਪੋਰਟਲ ‘ਤੇ ਲੌਗਇਨ ਕਰਨਾ ਹੋਵੇਗਾ ਅਤੇ ਅਰਜ਼ੀ ਵਿਚ ਪਤੇ ਨੂੰ ਮਨਜ਼ੂਰੀ ਦੇਣੀ ਹੋਵੇਗੀ। ਜੇ ਪਰਿਵਾਰ ਦਾ ਮੁਖੀ 30 ਦਿਨਾਂ ਦਰਮਿਆਨ  ਸਹਿਮਤੀ ਨਹੀਂ ਦਿੰਦਾ, ਤਾਂ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ।

ਪਤਾ ਆਨਲਾਈਨ ਅਪਡੇਟ ਕਰਨ ਲਈ 50 ਰੁਪਏ ਦੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਭੁਗਤਾਨ ਕਰਨ ਤੋਂ ਬਾਅਦ OTP ਨੰਬਰ ਜਾਰੀ ਕੀਤਾ ਜਾਵੇਗਾ। ਇਹ ਨੰਬਰ ਰਜਿਸਟਰਡ ਮੋਬਾਈਲ ਨੰਬਰ 'ਤੇ SMS ਰਾਹੀਂ ਜਾਰੀ ਹੋਵੇਗਾ, ਜੇ ਪਰਿਵਾਰ ਦਾ ਮੁਖੀ 30 ਦਿਨਾਂ ਦੇ ਅੰਦਰ ਬੇਨਤੀ ਨੂੰ ਰੱਦ ਕਰਦਾ ਹੈ, ਤਾਂ ਪੈਸੇ ਵਾਪਸ ਕਰ ਦਿੱਤੇ ਜਾਣਗੇ।

ਜਿਹੜੇ ਲੋਕ ਰੁਜ਼ਗਾਰ ਲਈ ਇਕ ਸੂਬੇ ਤੋਂ ਦੂਜੇ ਸੂਬਿਆ 'ਚ ਰਹਿਣ ਲਈ ਜਾਂਦੇ ਹਨ, ਅਜਿਹੇ ਨਾਗਰਿਕ ਆਸਾਨੀ ਨਾਲ ਆਧਾਰ ‘ਚ ਆਪਣਾ ਪਤਾ ਅਪਡੇਟ ਕਰ ਸਕਣਗੇ। 

ਇਹ ਵੀ ਪੜ੍ਹੋ : PM ਮੋਦੀ ਬਣਨਗੇ ਪਾਕਿਸਤਾਨੀ ਹਿੰਦੂਆਂ ਦੇ ਮੁਕਤੀਦਾਤਾ! ਸੈਂਕੜੇ ਪਰਿਵਾਰ ਪਹਿਲੀ ਵਾਰ ਗੰਗਾ 'ਚ ਅਸਥੀਆਂ ਦਾ ਕਰਨਗੇ ਵਿਸਰਜਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News