ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਅੱਜ ਕੀ ਹੈ ਕੀਮਤ

Thursday, Sep 12, 2024 - 02:08 PM (IST)

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਅੱਜ ਕੀ ਹੈ ਕੀਮਤ

ਨਵੀਂ ਦਿੱਲੀ - ਵੀਰਵਾਰ (12 ਸਤੰਬਰ) ਨੂੰ ਸੋਨੇ ਅਤੇ ਚਾਂਦੀ ਦੇ ਵਾਇਦਾ ਭਾਅ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਖ਼ਬਰ ਲਿਖੇ ਜਾਣ ਦੇ ਸਮੇਂ ਤੱਕ ਸੋਨੇ ਦੀ ਫਿਊਚਰ ਕੀਮਤ 71,972 ਰੁਪਏ ਜਦੋਂ ਕਿ ਚਾਂਦੀ ਦਾ ਵਾਇਦਾ ਭਾਅ 84,724 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ। ਕੌਮਾਂਤਰੀ ਬਾਜ਼ਾਰ 'ਚ ਅੱਜ ਚਾਂਦੀ ਦਾ ਵਾਇਦਾ ਕਾਰੋਬਾਰ ਵਾਧੇ ਨਾਲ ਸ਼ੁਰੂ ਹੋਇਆ, ਜਦਕਿ ਸੋਨਾ ਗਿਰਾਵਟ ਨਾਲ ਖੁੱਲ੍ਹਿਆ।

ਇਹ ਵੀ ਪੜ੍ਹੋ :      ਜਿਊਲਰਜ਼ ਦੇ ਆਏ ‘ਅੱਛੇ ਦਿਨ’, ਵੱਧ ਗਈ ਵਿਕਰੀ, ਰੈਵੇਨਿਊ ’ਚ ਹੋ ਸਕਦਾ ਹੈ ਜ਼ਬਰਦਸਤ ਵਾਧਾ

ਬੁੱਧਵਾਰ ਨੂੰ ਸੋਨਾ 500 ਰੁਪਏ ਮਹਿੰਗਾ ਹੋ ਗਿਆ

ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 500 ਰੁਪਏ ਵਧ ਕੇ 74,600 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਸਥਾਨਕ ਗਹਿਣਾ ਵਿਕਰੇਤਾਵਾਂ ਦੀ ਖਰੀਦ ਵਧਣ ਅਤੇ ਵਿਸ਼ਵ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ​​ਸੰਕੇਤਾਂ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ। ਮੰਗਲਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 74,100 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ 1,000 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਬੁੱਧਵਾਰ ਨੂੰ ਚਾਂਦੀ ਦੀ ਕੀਮਤ ਵੀ 500 ਰੁਪਏ ਵਧ ਕੇ 85,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਪਿਛਲੇ ਸੈਸ਼ਨ 'ਚ ਚਾਂਦੀ 84,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਇਸ ਦੌਰਾਨ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਵੀ 500 ਰੁਪਏ ਵਧ ਕੇ 73,750 ਰੁਪਏ ਪ੍ਰਤੀ 10 ਗ੍ਰਾਮ ਤੋਂ 74,250 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। 

ਇਹ ਵੀ ਪੜ੍ਹੋ :      ਕਿਸਾਨਾਂ ਨੂੰ ਆਧਾਰ ਵਰਗਾ ਵਿਸ਼ੇਸ਼ ਪਛਾਣ ਪੱਤਰ ਦੇਵੇਗੀ ਸਰਕਾਰ, ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਕੌਮਾਂਤਰੀ ਬਾਜ਼ਾਰ 'ਚ ਚਾਂਦੀ 'ਚ ਤੇਜ਼ੀ, ਸੋਨੇ 'ਚ ਨਰਮੀ ਤੋਂ ਬਾਅਦ ਹੋਇਆ ਸੁਧਾਰ 

ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ ਦੀਆਂ ਕੀਮਤਾਂ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ। ਪਰ ਬਾਅਦ ਵਿੱਚ ਇਸ ਦੀਆਂ ਕੀਮਤਾਂ ਵਧ ਗਈਆਂ। ਚਾਂਦੀ ਦੀਆਂ ਕੀਮਤਾਂ 'ਚ ਸ਼ੁਰੂਆਤ ਵਾਧੇ ਨਾਲ ਹੋਈ ਹੈ। ਕਾਮੈਕਸ 'ਤੇ ਸੋਨਾ 2,540.60 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,542.40 ਡਾਲਰ ਪ੍ਰਤੀ ਔਂਸ ਸੀ। ਹਾਲਾਂਕਿ ਖਬਰ ਲਿਖੇ ਜਾਣ ਤੱਕ ਇਹ 0.70 ਡਾਲਰ ਦੇ ਵਾਧੇ ਨਾਲ 2,543.10 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 29.02 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 28.92 ਡਾਲਰ ਸੀ। ਲਿਖਣ ਦੇ ਸਮੇਂ ਇਹ 0.09 ਡਾਲਰ ਦੇ ਵਾਧੇ ਨਾਲ 29.02 ਡਾਲਰ ਪ੍ਰਤੀ ਔਂਸ ਦੇ ਭਾਅ ਤੇ ਕਾਰੋਬਾਰ ਕਰ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News