ਕੇਂਦਰੀ ਕਰਮਚਾਰੀਆਂ ਨੂੰ ਨਹੀਂ ਮਿਲੇਗਾ ਬਕਾਇਆ 18 ਮਹੀਨਿਆਂ ਦਾ ਮਹਿੰਗਾਈ ਭੱਤਾ, ਵਿੱਤ ਰਾਜ ਮੰਤਰੀ ਨੇ ਦੱਸੀ ਵਜ੍ਹਾ
Tuesday, Mar 14, 2023 - 10:50 AM (IST)
            
            ਨਵੀਂ ਦਿੱਲੀ : ਕੇਂਦਰੀ ਕਰਮਚਾਰੀਆਂ ਦੇ ਰੁਕੇ ਹੋਏ ਡੀਏ ਦੇ ਬਕਾਏ ਨੂੰ ਲੈ ਕੇ ਇਕ ਵੱਡਾ ਅਪਡੇਟ ਆਇਆ ਹੈ। ਦਰਅਸਲ, ਮਹਿੰਗਾਈ ਭੱਤੇ 'ਤੇ ਪਾਬੰਦੀ ਦਾ ਕਾਰਨ ਕੋਰੋਨਾ ਵਾਇਰਸ ਦੱਸਿਆ ਜਾ ਰਿਹਾ ਹੈ। ਸਰਕਾਰ ਨੇ ਸਪੱਸ਼ਟ ਕਿਹਾ ਹੈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 18 ਮਹੀਨਿਆਂ ਦਾ ਡੀਏ ਦਾ ਬਕਾਇਆ ਨਹੀਂ ਦਿੱਤਾ ਜਾਵੇਗਾ।
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਬਕਾਇਆ ਡੀਏ ਕਲੀਅਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਦੇ ਬਕਾਏ ਅਤੇ ਮਹਿੰਗਾਈ ਰਾਹਤ ਭਵਿੱਖ ਵਿੱਚ ਵੀ ਇਨ੍ਹਾਂ 18 ਮਹੀਨਿਆਂ ਲਈ ਦੇਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ।
ਇਹ ਵੀ ਪੜ੍ਹੋ : ਅਮਰੀਕਾ ਨੂੰ ਇਕ ਹੋਰ ਵੱਡਾ ਝਟਕਾ, SVB ਦੇ ਬਾਅਦ ਹੁਣ Signature Bank ਵੀ ਹੋਇਆ ਬੰਦ
DA ਏਰਿਅਰ ਨਾ ਦੇਣ ਦਾ ਕਾਰਨ
ਵਿੱਤ ਰਾਜ ਮੰਤਰੀ ਨੇ ਕਿਹਾ ਕਿ ਜਨਵਰੀ 2020 ਜੁਲਾਈ 2020 ਅਤੇ 1 ਜਨਵਰੀ 2021 ਨੂੰ ਜਾਰੀ ਮਹਿੰਗਾਈ ਭੱਤੇ ਨੂੰ ਨਾ ਦੇਣ ਦਾ ਫ਼ੈਸਲਾ ਕੋਰੋਨਾ ਮਹਾਮਾਰੀ ਕਾਰਨ ਹੋਏ ਨੁਕਸਾਨ ਦੇ ਕਾਰਨ ਲਿਆ ਗਿਆ ਹੈ। ਇਸ ਫ਼ੈਸਲੇ ਨਾਲ ਸਰਕਾਰ ਨੇ 34,402.32 ਕਰੋੜ ਰੁਪਏ ਦੀ ਸਰਕਾਰੀ ਧਨ ਰਾਸ਼ੀ ਬਚਾਈ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦਰਮਿਆਨ ਜਿਹੜਾ ਨੁਕਸਾਨ ਹੋਇਆ ਉਸ ਕਾਰਨ ਸਰਕਾਰ ਨੇ ਹੁਣ ਡੀਏ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਨਾਲ ਥੋੜ੍ਹਾ ਵਿੱਤੀ ਨੁਕਸਾਨ ਘੱਟ ਕਰਨ ਵਿਚ ਮਦਦ ਮਿਲੀ ਹੈ। ਅਜੇ ਵੀ ਸਰਕਾਰ ਦਾ ਵਿੱਤੀ ਘਾਟਾ ਐੱਫਆਰਬੀਐੱਮ ਐਕਟ(FRBM Act) ਦੇ ਤਹਿਤ ਤੈਅ ਕੀਤੇ ਗਏ ਪੱਧਰ ਤੋਂ ਦੁੱਗਣਾ ਹੈ।
ਇਹ ਵੀ ਪੜ੍ਹੋ : ਸੋਨੇ ਵਿਚ ਮਾਲਾਮਾਲ ਭਾਰਤੀ, ਪਾਕਿਸਤਾਨ ਦੀ GDP ਤੋਂ 3 ਗੁਣਾ ਜ਼ਿਆਦਾ ਸੋਨਾ ਦੇਸ਼ ਦੀਆਂ ਔਰਤਾਂ ਕੋਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 
