Budget 2023: ਸਰਕਾਰੀ ਸੰਪਤੀਆਂ ਵੇਚ ਕੇ ਕੇਂਦਰ ਜੁਟਾਏਗਾ 51,000 ਕਰੋੜ ਰੁਪਏ, ਜਾਣੋ ਕੀ-ਕੀ ਵੇਚ ਸਕਦੀ ਹੈ ਸਰਕਾਰ
Thursday, Feb 02, 2023 - 11:19 AM (IST)
ਬਿਜ਼ਨੈੱਸ ਡੈਸਕ- ਕੇਂਦਰ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਲਈ ਆਪਣੇ ਵਿਨਿਵੇਸ਼ (ਸਰਕਾਰੀ ਸੰਪਤੀਆਂ ਦੇ ਰਾਹੀਂ) ਟੀਚੇ ਨੂੰ ਘਟਾ ਦਿੱਤਾ ਹੈ। ਉੱਧਰ ਵਿੱਤੀ ਸਾਲ 2023 ਦੇ ਲਈ ਸਰਕਾਰ ਨੇ ਵਿਨਿਵੇਸ਼ ਦੇ ਰਾਹੀਂ 51000 ਡਾਲਰ ਕਰੋੜ ਰੁਪਏ ਦਾ ਟਾਰਗੇਟ ਪ੍ਰਾਈਸ ਤੈਅ ਕੀਤਾ ਹੈ ਜੋ ਕਿ ਪਿਛਲੇ ਬਜਟ ਦੀ ਤੁਲਨਾ 'ਚ ਘੱਟ ਹੈ। ਟਾਰਗੇਟ ਘੱਟ ਕਰਨਾ ਸਾਫ਼ ਦਰਸਾਉਂਦਾ ਹੈ ਕਿ ਸਰਕਾਰ ਨੇ ਵਿਨਿਵੇਸ਼ ਪ੍ਰਕਿਰਿਆ 'ਚ ਨਿਵੇਸ਼ਕ ਘੱਟ ਰੂਚੀ ਦਿਖਾ ਰਹੇ ਹਨ।
ਇਹ ਵੀ ਪੜ੍ਹੋ- ਆਟੋ ਸੈਕਟਰ ਦੀਆਂ ਕੰਪਨੀਆਂ ਦੀ ਵਿਕਰੀ ’ਚ ਵਾਧਾ
ਪਹਿਲੇ ਵੀ ਟੀਚੇ ਨੂੰ ਸਰਕਾਰ ਨੇ ਘਟਾਇਆ
ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸਰਕਾਰ ਨੇ ਵਿਨਿਵੇਸ਼ ਦੇ ਟਾਰਗੇਟ ਨੂੰ ਘੱਟ ਕੀਤਾ ਹੈ। ਇਸ ਤੋਂ ਪਹਿਲੇ ਵਿੱਤੀ ਸਾਲ 2022 'ਚ ਵਿਨਿਵੇਸ਼ ਦੇ ਰਾਹੀਂ ਭਾਰਤ ਸਰਕਾਰ ਦਾ ਟੀਚਾ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਸੀ ਜਿਸ ਨੂੰ ਬਾਅਦ 'ਚ ਘਟਾ ਕੇ 78,000 ਕਰੋੜ ਰੁਪਏ ਕਰਨਾ ਪਿਆ ਸੀ। ਪਰ ਵਿੱਤੀ ਸਾਲ ਖਤਮ ਹੋਣ ਤੋਂ ਬਾਅਦ ਸਰਕਾਰ ਸਿਰਫ਼ 13,627 ਕਰੋੜ ਰੁਪਏ ਹੀ ਜੁਟਾ ਪਾਈ ਸੀ।
ਇਹ ਵੀ ਪੜ੍ਹੋ-ਆਰਥਿਕ ਵਿਕਾਸ ਨੂੰ ਰਫਤਾਰ ਦੇਣ ਅਤੇ ਗਲੋਬਲ ਮੰਦੀ ਦੇ ਪ੍ਰਭਾਵ ਨੂੰ ਘੱਟ ਕਰਨ ’ਚ ਮਦਦਗਾਰ ਹੋਵੇਗਾ ਬਜਟ : ਰੀਅਲ ਅਸਟੇਟ
ਕੀ-ਕੀ ਵੇਚ ਸਕਦੀ ਹੈ ਸਰਕਾਰ?
ਸਰਕਾਰ ਆਈ.ਡੀ.ਬੀ.ਆਈ. ਬੈਂਕ, ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ, ਬੀ.ਈ.ਐੱਮ.ਐੱਲ. ਅਤੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ 'ਚ ਆਪਣੀ ਹਿੱਸੇਦਾਰੀ ਘਟਾ ਸਕਦੀ ਹੈ। ਪਿਛਲੇ ਬਜਟ ਭਾਸ਼ਣ 'ਚ ਵਿੱਤ ਮੰਤਰਾਲੇ ਵਲੋਂ ਐੱਲ.ਆਈ.ਸੀ. ਦੇ ਆਈ.ਪੀ.ਓ. ਲਿਆਉਣ ਦਾ ਐਲਾਨ ਹੋਇਆ ਸੀ। ਇਸ ਵਾਰ ਇਸ ਤਰ੍ਹਾਂ ਦਾ ਕੋਈ ਵੱਡਾ ਐਲਾਨ ਨਹੀਂ ਕੀਤਾ ਗਿਆ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।