ਲਾਪਰਵਾਹੀ ਵਰਤਣ ਵਾਲੀ ਹਵਾਈ ਉਡਾਣ ''ਤੇ ਲੱਗੇਗਾ ਇਕ ਕਰੋੜ ਰੁਪਏ ਤੱਕ ਦਾ ਜੁਰਮਾਨਾ

12/12/2019 11:19:32 AM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਬੁੱਧਵਾਰ ਨੂੰ ਕੈਬਨਿਟ ਦੀ ਬੈਠਕ 'ਚ ਹੋਈ, ਜਿਸ ਵਿਚ ਹਵਾਈ ਜਹਾਜ਼ ਸੋਧ ਬਿੱਲ 2019 ਨੂੰ ਮਨਜ਼ੂਰੀ ਦਿੱਤੀ ਗਈ। ਜੇਕਰ ਇਹ ਬਿੱਲ ਸੰਸਦ 'ਚ ਪਾਸ ਹੋ ਜਾਂਦਾ ਹੈ ਤਾਂ ਇਹ ਸਾਲ 1934 ਦੇ ਕਾਨੂੰਨ ਦੀ ਥਾਂ ਲਵੇਗਾ। ਨਵੇਂ ਬਿੱਲ ਵਿਚ ਹਵਾਈ ਉਡਾਣ ਦੇ ਦੌਰਾਨ ਲਾਪਰਵਾਹੀ ਵਰਤਣ ਵਾਲੇ ਹਵਾਈ ਜਹਾਜ਼ 'ਤੇ ਇਕ ਕਰੋੜ ਰੁਪਏ ਜੁਰਮਾਨਾ ਲਗਾਇਆ ਜਾਵੇਗਾ ਜਿਹੜਾ ਕਿ ਮੌਜੂਦਾ ਸਮੇਂ 'ਚ 10 ਲੱਖ ਰੁਪਏ ਤੱਕ ਹੈ। ਇਹ ਜੁਰਮਾਨਾ ਸਾਰੇ ਖੇਤਰਾਂ ਦੀਆਂ ਹਵਾਈ ਉਡਾਣਾਂ 'ਤੇ ਲਾਗੂ ਹੋਵੇਗਾ।

ਹਵਾਈ ਉਡਾਣਾਂ ਦੀ ਵਧੇਗੀ ਸੁਰੱਖਿਆ 

ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਸੋਧ ਹਵਾਬਾਜ਼ੀ ਖੇਤਰ ਦੇ ਨਿਯਮ ਨੂੰ ਹੋਰ ਪ੍ਰਭਾਵਸ਼ਾਲੀ ਲਈ ਕੀਤੀ ਜਾ ਰਹੀ ਹੈ। ਇਹ ਸੋਧ ਅੰਤਰਰਾਸ਼ਟਰੀ ਸਿਵਲ ਹਵਾਬਾਜ਼ੀ ਸੰਗਠਨ (ਆਈਸੀਏਓ) ਦੀਆਂ ਵਿਵਸਥਾਵਾਂ ਨੂੰ ਪੂਰਾ ਕਰਨ ਦਾ ਵੀ ਕੰਮ ਕਰੇਗੀ। ਇਸ ਦੇ ਨਾਲ ਹੀ ਦੇਸ਼ ਦੇ ਨਾਗਰਿਕ ਹਵਾਬਾਜ਼ੀ ਖੇਤਰ ਦੀਆਂ ਤਿੰਨ ਨਿਯਮਤ ਸੰਸਥਾਵਾਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ, ਬਿਊਰੋ ਆਫ ਸਿਵਲ ਹਵਾਬਾਜ਼ੀ ਸੁਰੱਖਿਆ ਅਤੇ ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ 'ਚ ਸਹਾਇਤਾ ਕਰੇਗੀ। ਇਹ ਦੇਸ਼ ਦੀ ਹਵਾਈ ਉਡਾਣਾਂ ਦੀ ਸੁਰੱਖਿਆ ਵਧਾਉਣ ਵਿਚ ਸਹਾਇਤਾ ਕਰੇਗਾ।


Related News