ਅਪ੍ਰੈਲ ਤੋਂ ਬਾਅਦ ਕਾਰ ਉਦਯੋਗ ਦੀ ਮੰਦੀ ’ਚ ਸੁਧਾਰ ਦੀ ਸੰਭਾਵਨਾ : ਟਾਟਾ ਮੋਟਰਸ

01/25/2020 6:29:36 AM

ਅਹਿਮਦਾਬਾਦ– ਦੇਸ਼ ਦੇ ਵਾਹਨ ਉਦਯੋਗ ਵਿਸ਼ੇਸ਼ ਤੌਰ ’ਤੇ ਕਾਰਾਂ ਦੀ ਵਿਕਰੀ ’ਚ ਲਗਾਤਾਰ ਮੰਦੀ ਦਰਮਿਆਨ ਮੋਹਰੀ ਵਾਹਨ ਨਿਰਮਾਤਾ ਅਤੇ ਦੇਸ਼ ਦੀ ਤੀਜੀ ਸਭ ਤੋਂ ਵੱਡੀ ਕਾਰ ਵਿਕ੍ਰੇਤਾ ਕੰਪਨੀ ਟਾਟਾ ਮੋਟਰਸ ਨੇ ਕਿਹਾ ਕਿ ਚਾਲੂ ਕੈਲੰਡਰ ਸਾਲ ਦੀ ਪਹਿਲੀ ਤਿਮਾਹੀ ਅਤੇ 1 ਅਪ੍ਰੈਲ ਤੋਂ ਬਾਅਦ ਇਸ ’ਚ ਸੁਧਾਰ ਹੋ ਸਕਦਾ ਹੈ।
ਕੰਪਨੀ ਦੀ ਨਵੇਂ ਪ੍ਰੀਮੀਅਮ ਹੈਚਬੈਕ ਕਾਰ ਅਲਟ੍ਰੋਜ਼ ਦੇ ਇੱਥੇ ਲਾਂਚਿੰਗ ਦੇ ਮੌਕੇ ’ਤੇ ਟਾਟਾ ਮੋਟਰਸ ਦੀ ਯਾਤਰੀ ਵਾਹਨ ਕਾਰੋਬਾਰ ਇਕਾਈ ਦੇ ਪ੍ਰਧਾਨ ਮਯੰਕ ਪਰੀਕ ਨੇ ਕਿਹਾ ਕਿ ਵਾਹਨ ਉਦਯੋਗ ਦੀ ਵਿਕਰੀ ’ਚ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ 16 ਫੀਸਦੀ ਦੀ ਗਿਰਾਵਟ ਆਈ ਹੈ। ਕਾਰਾਂ ਦੀ ਵਿਕਰੀ ’ਚ ਮੰਦੀ ਦੇ ਕਈ ਕਾਰਣ ਹਨ। ਇਨ੍ਹਾਂ ’ਚੋਂ ਪ੍ਰਮੁੱਖ ਇਹ ਵੀ ਹੈ ਕਿ ਸਾਰੇ ਕਾਰ ਉਤਪਾਦਕ ਬੀ. ਐੱਸ.-4 ਕਾਰਾਂ ਦਾ ਸਟਾਕ, ਸਰਕਾਰ ਵੱਲੋਂ ਇਨ੍ਹਾਂ ਨੂੰ ਹਟਾਉਣ ਲਈ ਤੈਅ ਕੀਤੀ ਗਈ 1 ਅਪ੍ਰੈਲ ਦੀ ਸਮਾਂ ਹੱਦ ਤੋਂ ਪਹਿਲਾਂ ਖਤਮ ਕਰਨ ’ਚ ਲੱਗੇ ਹਨ। ਪਰੀਕ ਨੇ ਕਿਹਾ ਕਿ 1 ਅਪ੍ਰੈਲ ਤੋਂ ਬਾਅਦ ਬੀ. ਐੱਸ.-4 ਮਾਪਦੰਡ ਵਾਲੀਆਂ ਕਾਰਾਂ ਦਾ ਮਾਮਲਾ ਖਤਮ ਹੋ ਜਾਵੇਗਾ ਤਾਂ ਕਾਰਾਂ ਦੀ ਵਿਕਰੀ ’ਚ ਉਛਾਲ ਆਵੇਗਾ।


Related News