ਇਨ੍ਹਾਂ ਵੱਡੀਆਂ ਤਿੰਨ ਬੈਂਕਾਂ ਦੇ ਰਲੇਵੇਂ ਨੂੰ ਕੇਂਦਰੀ ਕੈਬਨਿਟ ਨੇ ਦਿੱਤੀ ਮੰਜ਼ੂਰੀ
Wednesday, Jan 02, 2019 - 06:21 PM (IST)

ਬਿਜ਼ਨੈੱਸ ਡੈਸਕ—ਕੇਂਦਰੀ ਕੈਬਨਿਟ ਨੇ ਬੈਂਕ ਆਫ ਬੜੌਦਾ 'ਚ ਵਿਜਯ ਬੈਂਕ ਅਤੇ ਦੇਨਾ ਬੈਂਕ ਦੇ ਰਲੇਵੇਂ ਨੂੰ ਮੰਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ 'ਚ ਇਸ ਦੀ ਜਾਣਕਾਰੀ ਦਿੱਤੀ। ਰਲੇਵੇਂ ਦੇ ਫਲਸਵਰੂਪ ਬਣਾਉਣ ਵਾਲੀ ਇਕਾਈ ਐੱਸ.ਬੀ.ਆਈ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਤੋਂ ਬਾਅਦ ਦੇਸ਼ ਦੀ ਤੀਸਰਾ ਸਭ ਤੋਂ ਵੱਡਾ ਬੈਂਕ ਹੋਵੇਗਾ।
ਸ਼ੇਅਰਾਂ ਦੀ ਅਦਲਾ-ਬਦਲੀ ਨੂੰ ਅੰਤਿਮ ਰੂਪ
ਦੂਜੇ ਪਾਸੇ, ਬੈਂਕ ਆਫ ਬੜੌਦਾ ਨੇ ਵਿਜਯ ਬੈਂਕ ਅਤੇ ਦੇਨਾ ਬੈਂਕ ਦਾ ਖੁਦ ਦੇ ਰਲੇਵੇਂ ਲਈ ਸ਼ੇਅਰਾਂ ਦੀ ਅਦਲਾ-ਬਦਲੀ ਅਨੁਪਾਤ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਰਲੇਵੇਂ ਦੀ ਯੋਜਨਾ ਮੁਤਾਬਕ ਵਿਜਯ ਬੈਂਕ ਦੇ ਸ਼ੇਅਰਧਾਰਕਾਂ ਨੂੰ ਹਰੇਕ 1,000 ਸ਼ੇਅਰਾਂ ਦੇ ਬਦਲੇ ਬੈਂਕ ਆਫ ਬੜੌਦਾ ਦੇ 402 ਇਕਵਟੀ ਸ਼ੇਅਰ ਮਿਲਣਗੇ।
ਉੱਥੇ ਦੇਨਾ ਬੈਂਕ ਦੇ ਮਾਮਲੇ 'ਚ, ਉਸ ਦੇ ਸ਼ੇਅਰਧਾਰਕਾਂ ਨੂੰ ਹੇਰਕ 1,000 ਸ਼ੇਅਰ ਦੇ ਬਦਲੇ ਬੈਂਕ ਆਫ ਬੜੌਦਾ ਦੇ 110 ਸ਼ੇਅਰ ਮਿਲਣਗੇ। ਸਰਕਾਰ ਨੇ ਪਿਛਲੇ ਸਾਲ ਸਤੰਬਰ 'ਚ ਵਿਜਯ ਬੈਂਕ ਅਤੇ ਦੇਨਾ ਬੈਂਕ ਦਾ ਬੈਂਕ ਆਫ ਬੜੌਦਾ ਨਾਲ ਰਲੇਵੇਂ ਦਾ ਐਲਾਨ ਕੀਤਾ ਸੀ।