15,000 ਰੁ: ਤੱਕ ਦੀ ਤਨਖ਼ਾਹ ਵਾਲੇ ਕਾਮਿਆਂ ਦਾ PF ਖੁਦ ਭਰੇਗੀ ਸਰਕਾਰ

Wednesday, Jul 08, 2020 - 05:58 PM (IST)

15,000 ਰੁ: ਤੱਕ ਦੀ ਤਨਖ਼ਾਹ ਵਾਲੇ ਕਾਮਿਆਂ ਦਾ PF ਖੁਦ ਭਰੇਗੀ ਸਰਕਾਰ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਬੁੱਧਵਾਰ ਨੂੰ ਹੋਈ ਕੈਬਨਿਟ ਦੀ ਬੈਠਕ ਵਿਚ ਈ. ਪੀ. ਐੱਫ. ਦੀ 24 ਫੀਸਦੀ ਸਹਾਇਤਾ ਹੋਰ ਅੱਗੇ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਇਹ ਸਹਾਇਤਾ ਅਗਸਤ ਤੱਕ ਮਿਲੇਗੀ।

ਬੁੱਧਵਾਰ ਨੂੰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੰਤਰੀ ਮੰਡਲ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਸਿੱਧਾ ਲਾਭ 72 ਲੱਖ ਕਾਮਿਆਂ ਨੂੰ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ, ਜਿਹੜੀਆਂ ਕੰਪਨੀਆਂ ਵਿਚ 100 ਤੱਕ ਕਾਮੇ ਹਨ ਅਤੇ ਇਨ੍ਹਾਂ ਵਿੱਚੋਂ 90 ਫ਼ੀਸਦੀ ਕਾਮੇ ਪ੍ਰਤੀ ਮਹੀਨਾ 15,000 ਰੁਪਏ ਤੋਂ ਵੀ ਘੱਟ ਕਮਾਉਂਦੇ ਹਨ, ਸਰਕਾਰ ਅਜਿਹੀਆਂ ਕੰਪਨੀਆਂ ਅਤੇ ਉਨ੍ਹਾਂ ਦੇ ਕਾਮਿਆਂ ਲਈ ਅਗਸਤ ਤੱਕ ਈ. ਪੀ. ਐੱਫ. ਵਿਚ ਯੋਗਦਾਨ ਦੇਵੇਗੀ। ਇਸ 'ਤੇ ਸਰਕਾਰ ਕੁੱਲ 4,860 ਕਰੋੜ ਰੁਪਏ ਖਰਚ ਕਰੇਗੀ।


author

Sanjeev

Content Editor

Related News