2025 ਤੱਕ ਭਾਰਤ, ਦੱਖਣੀ ਅਫਰੀਕਾ ’ਚ ਮੈਗਾਵਾਟ ਦੇ ਪ੍ਰੋਜੈਕਟ ਸਥਾਪਤ ਕਰੇਗਾ ਕੈਂਡੀ ਸੋਲਰ

Wednesday, Aug 28, 2024 - 01:54 PM (IST)

ਨਵੀਂ ਦਿੱਲੀ - ਅਕਸ਼ੈ  ਉਰਜਾ ਖੇਤਰ ਦੀ ਪ੍ਰਮੁੱਖ ਕੰਪਨੀ ਕੈਂਡੀ ਸੋਲਰ ਇੰਡੀਆ ਦਾ ਟੀਚਾ ਹੈ ਕਿ ਜੂਨ 2025 ਤੱਕ ਭਾਰਤ ਅਤੇ ਦੱਖਣੀ ਅਫ਼ਰੀਕਾ ’ਚ 200 ਮੈਗਾਵਾਟ ਦੇ ਪ੍ਰਾਜੈਕਟ ਸਥਾਪਿਤ ਕੀਤੇ ਜਾਣ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਨਿਸ਼ਾਂਤ ਸੂਦ ਨੇ ਕਿਹਾ ਕਿ ਘਰੇਲੂ ਬਜ਼ਾਰ ’ਚ ਪ੍ਰੋਜੈਕਟ ਵਪਾਰਕ ਅਤੇ ਉਦਯੋਗਿਕ (ਸੀ.ਐਂਡ.ਆਈ.) ਖੇਤਰ ਦੇ ਗਾਹਕਾਂ ਲਈ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈ.ਪੀ.ਸੀ.) ਅਧਾਰ 'ਤੇ ਸਥਾਪਿਤ ਕੀਤੇ ਜਾਣਗੇ, ਜਦਕਿ ਦੱਖਣੀ ਅਫ਼ਰੀਕਾ ’ਚ ਗਾਹਕ ਖਾਦ ਉਦਯੋਗ ਅਤੇ ਕਿਸਾਨੀ ਤੋਂ ਹੋਣਗੇ। ਸੂਦ ਨੇ 'ਪੀ.ਟੀ.ਆਈ.-ਭਾਸ਼ਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕੈਲੰਡਰ ਸਾਲ 2025 ਦੀ ਦੂਜੀ ਤਿਮਾਹੀ ਤੱਕ ਲਗਭਗ 200 ਮੈਗਾਵਾਟ ਦੀਆਂ ਸੋਲਰ ਪ੍ਰਾਜੈਕਟਾਂ ਨੂੰ ਪੂਰਾ ਕਰ ਲਵਾਂਗੇ....'' ਉਨ੍ਹਾਂ ਨੇ ਕਿਹਾ ਕਿ ਕੈਂਡੀ ਸੋਲਰ 45 ਮੈਗਾਵਾਟ ਦੀ ਸਮਰੱਥਾ ਲਈ ਸਹਿਮਤੀ 'ਤੇ ਸਾਈਨ ਕਰਨ ਦੀ ਪ੍ਰਕਿਰਿਆ ’ਚ ਹੈ।

ਸੂਦ ਨੇ ਕਿਹਾ ਕਿ ਭਾਰਤ ’ਚ ਇਹ ਪ੍ਰਾਜੈਕਟ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਪੱਛਮੀ ਬੰਗਾਲ, ਓਡੀਸ਼ਾ, ਪੰਜਾਬ ਅਤੇ ਹਰਿਆਣਾ ’ਚ ਫੈਲੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕੰਪਨੀ 'ਓਪਨ ਅਕਸੈੱਸ' ਅਤੇ 'ਰੂਫਟਾਪ' ਪ੍ਰਾਜੈਕਟਾਂ ਵੀ ਸਥਾਪਿਤ ਕਰੇਗੀ। ਐੱਮ.ਡੀ. ਨੇ ਕਿਹਾ ਕਿ 200 ਮੈਗਾਵਾਟ ਸਮਰੱਥਾ ’ਚੋਂ ਲਗਭਗ ਦੋ ਤਿਹਾਈ ਭਾਰਤ ’ਚ ਅਤੇ ਬਾਕੀ ਦੱਖਣੀ ਅਫ਼ਰੀਕਾ ’ਚ ਸਥਾਪਤ ਕੀਤੀ ਜਾਵੇਗੀ। ਭਾਰਤ ’ਚ ਸੌਰ ਡੈਲਵਰ ਦੇ ਸਾਹਮਣੇ ਪੇਸ਼  ਹੋਣ ਵਾਲੀਆਂ ਸਮੱਸਿਆਵਾਂ ਬਾਰੇ ਪੁੱਛੇ ਪੁੱਛਣ ’ਤੇ  ਸੂਦ ਨੇ ਕਿਹਾ ਕਿ ਭਾਰਤੀ ਬਜ਼ਾਰ ’ਚ ਸਭ ਤੋਂ ਵੱਡੀ ਚੁਣੌਤੀ ਨੀਤੀਆਂ ’ਚ ਆਉਣ ਵਾਲੇ ਉਤਾਰ-ਚੜਾਵ ਹਨ। ਕਈ ਨੀਤੀਵਾਦ ’ਚ ਬਦਲਾਅ ਵੱਖ-ਵੱਖ ਨੋਡਲ ਏਜੰਸੀਆਂ ਵਿਚਾਲੇ ਅਨੁਕੂਲ ਨਹੀਂ ਹਨ। ਕਰਜ਼ਾ ਜਾਂ ਵਿੱਤਪੋਸ਼ਣ ਬਦਲ,  ਖਾਸ ਕਰਕੇ ਐੱਮ.ਐੱਸ.ਐਮ.ਈ. ਖੇਤਰ ’ਚ ਅਜੇ ਵੀ ਸੀਮਤ ਹਨ। ਹਾਲਾਂਕਿ, ਸੂਰਜੀ ਉਰਜਾ ਲਈ ਵੱਡੀ ਕਹਾਣੀ ਚੰਗੀ ਰਹੀ ਹੈ, ਜਿਸ ’ਚ ਅੰਤਿਮ ਖਪਤ  ਲਈ ਸਪੱਸ਼ਟ ਵਿੱਤੀਆ ਉਤਸ਼ਾਹ,  ਆਮ ਬਜ਼ਾਰ ਸਮਰੱਥਾ ਅਤੇ ਸੂਰਜੀ ਉਰਜਾ ਲਈ ਸਰਕਾਰ ਦਾ ਆਮ ਜ਼ੋਰ ਸ਼ਾਮਲ ਹੈ।’’

  


Sunaina

Content Editor

Related News