ਸੋਨੇ-ਚਾਂਦੀ ’ਚ ਗਿਰਾਵਟ ’ਤੇ ਖਰੀਦ ਦੀ ਰਣਨੀਤੀ ਬਿਹਤਰ
Monday, Aug 17, 2026 - 06:21 PM (IST)
ਬਿਜ਼ਨੈੱਸ ਡੈਸਕ - ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨਾ ਅਤੇ ਚਾਂਦੀ ਇਕ ਵਾਰ ਫਿਰ ਮਜ਼ਬੂਤ ਤਕਨੀਕੀ ਜ਼ੋਨ ਦੇ ਕਰੀਬ ਪਹੁੰਚ ਗਏ ਹਨ। ਇਸ ਦੌਰਾਨ ਅਗਲੇ ਹਫਤੇ ਐੱਫ. ਓ. ਐੱਮ. ਸੀ. ਮਿੰਟਸ ਆਫ ਮੀਟਿੰਗ, ਅਮਰੀਕਾ ਦਾ ਜਾਬਲੈੱਸ ਕਲੇਮ ਵਰਗੇ ਮਹੱਤਵਪੂਰਨ ਅੰਕੜੇ ਡਾਲਰ ਅਤੇ ਬਾਂਡ ਯੀਲਡ ਜ਼ਰੀਏ ਬੁਲੀਅਨ ਬਾਜ਼ਾਰ ’ਚ ਤੇਜ਼ ਉਤਰਾਅ-ਚੜ੍ਹਾਅ ਲਿਆ ਸਕਦੇ ਹਨ।
ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਤਕਨੀਕੀ ਤੌਰ ’ਤੇ ਐੱਮ. ਸੀ. ਐਕਸ. ਗੋਲਡ ’ਚ 1,50,600 ਰੁਪਏ ਦਾ ਪਹਿਲਾ ਮਹੱਤਵਪੂਰਨ ਸਪੋਰਟ ਹੈ, ਜਦੋਂਦਿ 1,47,800 ਰੁਪਏ ਅਤੇ 1,46,900 ਰੁਪਏ ਮਜ਼ਬੂਤ ਮੰਗ ਖੇਤਰ ਬਣਿਆ ਹੋਇਆ ਹੈ। ਉੱਪਰ 1,54,600 ਰੁਪਏ ਅਤੇ 1,55,800 ਰੁਪਏ ਦਾ ਰੈਸਿਸਟੈਂਸ ਫੈਸਲਾਕੁੰਨ ਹੈ। ਇਸ ਦੇ ਉੱਪਰ ਟਿਕਾਅ ਮਿਲਣ ’ਤੇ 1,58,700 ਰੁਪਏ ਅਤੇ ਅੱਗੇ 1,63,000 ਰੁਪਏ ਅਤੇ 1,66,800 ਰੁਪਏ ਦੀ ਦਿਸ਼ਾ ਖੁੱਲ੍ਹ ਸਕਦੀ ਹੈ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
ਇਸੇ ਤਰ੍ਹਾਂ ਐੱਮ. ਸੀ. ਐਕਸ. ਸਿਲਵਰ ’ਚ ਕਰੀਬ 2,10,000 ਰੁਪਏ ਦੇ ਪੱਧਰ ਤੋਂ ਮਜ਼ਬੂਤ ਰਿਕਵਰੀ ਆਈ ਹੈ ਅਤੇ ਭਾਅ ਹੁਣ ਲੱਗਭਗ 2,35,900 ਰੁਪਏ ਦੇ ਆਲੇ-ਦੁਆਲੇ ਹੈ। ਰੋਜ਼ਾਨਾ ਦੇ ਚਾਰਟ ’ਤੇ ਡਿੱਗਦੀ ਟ੍ਰੈਂਡਲਾਈਨ ਦਾ ਬ੍ਰੇਕਆਊਟ ਅਤੇ ਮੋਮੈਂਟਮ ਇੰਡੀਕੇਟਰਜ਼ ’ਚ ਸੁਧਾਰ ਹਾਂ-ਪੱਖੀ ਸੰਕੇਤ ਹਨ ਪਰ ਹਫਤਾਵਾਰੀ ਚਾਰਟ ’ਤੇ 2,39,000 ਰੁਪਏ ਅਤੇ 2,42,000 ਰੁਪਏ ਦਾ ਖੇਤਰ ਵੱਡੀ ਰੁਕਾਵਟ ਹੈ। ਇਸ ਦੇ ਉੱਪਰ ਟਿਕਾਅ ਮਿਲਣ ’ਤੇ 2,50,000 ਰੁਪਏ ਅਤੇ 2,55,500 ਰੁਪਏ ਅਤੇ ਉਸ ਤੋਂ ਬਾਅਦ 2,62,500 ਰੁਪਏ ਅਤੇ 2,75,000 ਰੁਪਏ ਤੱਕ ਦੀ ਸੰਭਾਵਨਾ ਬਣ ਸਕਦੀ ਹੈ। ਹੇਠਾਂ 2,28,000 ਰੁਪਏ ਅਤੇ 2,25,000 ਰੁਪਏ ਮਹੱਤਵਪੂਰਨ ਸਪੋਰਟ ਖੇਤਰ ਹੈ, ਜਦੋਂਕਿ 2,20,000 ਰੁਪਏ ਅਤੇ 2,10,000 ਰੁਪਏ ਦਾ ਖੇਤਰ ਵੱਡੀ ਹਫਤਾਵਾਰੀ ਸੁਰੱਖਿਆ ਰੇਖਾ ਰਹੇਗਾ।
ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹੈ ਕੋਈ Startup Idea? PM ਮੋਦੀ ਨੇ ਭਾਰਤ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ
ਫਿਲਹਾਲ ਸੋਨੇ ਅਤੇ ਚਾਂਦੀ ਦੋਵਾਂ ’ਚ ‘ਗਿਰਾਵਟ ਆਉਣ ’ਤੇ ਕਨਫਰਮੇਸ਼ਨ ਤੋਂ ਬਾਅਦ ਖਰੀਦ’ ਦੀ ਰਣਨੀਤੀ ਬਿਹਤਰ ਦਿਸ ਰਹੀ ਹੈ। ਉੱਚੇ ਪੱਧਰਾਂ ’ਤੇ ਬਿਨਾਂ ਪੁਸ਼ਟੀ ਦੇ ਤੇਜ਼ੀ ਦਾ ਪਿੱਛਾ ਕਰਨ ਤੋਂ ਬਚੋ। ਸੋਨੇ ’ਚ 1,50,600 ਰੁਪਏ ਤੋਂ 1,47,800 ਰੁਪਏ ਦੇ ਵਿਚਾਲੇ ਅਤੇ ਚਾਂਦੀ ’ਚ 2,28,000 ਰੁਪਏ ਤੋਂ 2,25,000 ਰੁਪਏ ਦੇ ਆਲੇ-ਦੁਆਲੇ ਰਿਵਰਸਲ ਦੇ ਸੰਕੇਤ ਮਿਲਣ ’ਤੇ ਖਰੀਦਦਾਰੀ ਦੇ ਮੌਕੇ ਦੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ : Credit Card ਤੋਂ ਭਰਦੇ ਹੋ ਕਿਰਾਇਆ...ਤਾਂ ਇਨ੍ਹਾਂ ਗਲਤੀਆਂ ਤੋਂ ਬਚੋ, ਨਹੀਂ ਤਾਂ ਵਧ ਸਕਦਾ ਹੈ ਖ਼ਰਚਾ
ਇਹ ਵੀ ਪੜ੍ਹੋ : ਧੜੰਮ ਡਿੱਗੀ ਚਾਂਦੀ ਤੇ ਸੋਨੇ ਦੀਆਂ ਕੀਮਤਾਂ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
