ਮੁੜ ਹਿੰਡਨਬਰਗ ਦੀ ਰਾਡਾਰ 'ਤੇ ਆਇਆ ਬੁਚ ਜੋੜਾ, ਚੁੱਪੀ 'ਤੇ ਚੁੱਕੇ ਕਈ ਸਵਾਲ

Thursday, Sep 12, 2024 - 06:57 PM (IST)

ਮੁੜ ਹਿੰਡਨਬਰਗ ਦੀ ਰਾਡਾਰ 'ਤੇ ਆਇਆ ਬੁਚ ਜੋੜਾ, ਚੁੱਪੀ 'ਤੇ ਚੁੱਕੇ ਕਈ ਸਵਾਲ

ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਖੋਜ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਨੇ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਦੀ 'ਅਨੁਚਿਤ ਵਿਹਾਰ, ਹਿੱਤਾਂ ਦੇ ਟਕਰਾਅ ਅਤੇ ਮਾਰਕੀਟ ਰੈਗੂਲੇਟਰ ਦੇ ਮੈਂਬਰ ਵਜੋਂ ਕੰਮ ਕਰਦੇ ਹੋਏ ਕੰਪਨੀਆਂ ਤੋਂ 'ਭੁਗਤਾਨ ਸਵੀਕਾਰ ਕਰਨ' ਦੇ ਤਾਜ਼ਾ ਦੋਸ਼ਾਂ 'ਤੇ ਉਸ ਦੀ 'ਚੁੱਪ' 'ਤੇ ਸਵਾਲ ਉਠਾਏ ਹਨ।

ਹਿੰਡਨਬਰਗ ਨੇ ਜਨਵਰੀ 2023 ਵਿਚ ਅਡਾਨੀ ਸਮੂਹ 'ਤੇ ਸਥਾਨਕ ਬਾਜ਼ਾਰ ਨਿਯਮਾਂ ਤੋਂ ਬਚਣ ਲਈ ਟੈਕਸ ਹੈਵਨ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਰਿਸਰਚ-ਇਨਵੈਸਟਮੈਂਟ ਫਰਮ ਨੇ ਪਿਛਲੇ ਮਹੀਨੇ ਦੋਸ਼ ਲਗਾਇਆ ਸੀ ਕਿ ਅਡਾਨੀ ਸਮੂਹ ਦੇ ਖਿਲਾਫ ਸੁਸਤ ਜਾਂਚ ਦਾ ਕਾਰਨ ਮਾਰਕੀਟ ਰੈਗੂਲੇਟਰ ਸੇਬੀ ਦੇ ਚੇਅਰਪਰਸਨ ਬੁਚ ਦੇ ਪਿਛਲੇ ਨਿਵੇਸ਼ਾਂ ਅਤੇ ਸੌਦੇ ਹੋ ਸਕਦੇ ਹਨ। 

ਇਹ ਵੀ ਪੜ੍ਹੋ :      ਜਿਊਲਰਜ਼ ਦੇ ਆਏ ‘ਅੱਛੇ ਦਿਨ’, ਵੱਧ ਗਈ ਵਿਕਰੀ, ਰੈਵੇਨਿਊ ’ਚ ਹੋ ਸਕਦਾ ਹੈ ਜ਼ਬਰਦਸਤ ਵਾਧਾ

ਕਾਂਗਰਸ ਨੇ ਲਗਾਏ ਦੋਸ਼

ਹਾਲਾਂਕਿ ਬੁਚ ਅਤੇ ਅਡਾਨੀ ਸਮੂਹ ਨੇ ਪਿਛਲੇ ਮਹੀਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਵਿਰੋਧੀ ਕਾਂਗਰਸ ਪਾਰਟੀ ਨੇ ਹਾਲ ਹੀ ਦੇ ਦਿਨਾਂ 'ਚ ਸੇਬੀ ਮੁਖੀ 'ਤੇ ਕਈ ਦੋਸ਼ ਲਗਾਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਧਵਲ ਬੁੱਚ ਲਈ ਅਜਿਹੀ ਕੰਪਨੀ ਵਿਚ 99 ਪ੍ਰਤੀਸ਼ਤ ਸ਼ੇਅਰ ਰੱਖਣਾ ਬੇਇਨਸਾਫ਼ੀ ਹੈ ਜੋ 'ਅੱਜ ਤੱਕ ਸਰਗਰਮੀ ਨਾਲ ਸਲਾਹਕਾਰੀ/ਕਸਲਟੈਂਸੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ' ਅਤੇ ਉਨ੍ਹਾਂ ਕੰਪਨੀਆਂ ਤੋਂ ਆਮਦਨ ਕਮਾ ਰਹੀ ਹੈ ਜਿਨ੍ਹਾਂ ਦੇ ਫੈਸਲੇ ਉਸ ਦੁਆਰਾ ਲਏ ਗਏ ਸਨ। ਬੁੱਚ ਨੇ ਅਜੇ ਤੱਕ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ। ਉਸ ਨੇ ਵੀਰਵਾਰ ਨੂੰ ਮੁੰਬਈ 'ਚ 'ਐੱਨ.ਬੀ.ਐੱਫ.ਆਈ.ਡੀ. ਇਨਫਰਾਸਟ੍ਰਕਚਰ ਕਨਕਲੇਵ' 'ਚ ਸ਼ਾਮਲ ਹੋਣਾ ਸੀ ਪਰ ਬਾਅਦ 'ਚ ਉਹ ਦੌਰਾ ਰੱਦ ਕਰ ਦਿੱਤਾ। ਬੁੱਚ ਨੂੰ ਕਾਨਫਰੰਸ ਵਿਚ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ ਸੀ। 

ਇਹ ਵੀ ਪੜ੍ਹੋ :      ਕਿਸਾਨਾਂ ਨੂੰ ਆਧਾਰ ਵਰਗਾ ਵਿਸ਼ੇਸ਼ ਪਛਾਣ ਪੱਤਰ ਦੇਵੇਗੀ ਸਰਕਾਰ, ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਹਿੰਡਨਬਰਗ ਨੇ ਮੁੜ ਲਗਾਏ ਇਹ ਦੋਸ਼ 

ਹਿੰਡਨਬਰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, ''ਨਵੇਂ ਦੋਸ਼ ਸਾਹਮਣੇ ਆਏ ਹਨ ਕਿ ਨਿੱਜੀ ਸਲਾਹਕਾਰ ਕੰਪਨੀ ਜਿਸਦੀ 99 ਫ਼ੀਸਦੀ ਹਿੱਸੇਦਾਰੀ ਸੇਬੀ ਪ੍ਰਮੁੱਖ ਮਾਧਬੀ ਬੁਚ ਕੋਲ ਹੈ। ਬੁਚ ਨੇ ਸੇਬੀ ਵਲੋਂ ਪੂਰੇ ਸਮੇਂ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਸੇਬੀ ਦੁਆਰਾ ਨਿਯੰਤ੍ਰਿਤ ਕਈ ਸੂਚੀਬੱਧ ਕੰਪਨੀਆਂ ਤੋਂ ਭੁਗਤਾਨ ਸਵੀਕਾਰ ਕੀਤੇ ਗਏ। ਇਨ੍ਹਾਂ ਕੰਪਨੀਆਂ 'ਚ ਮਹਿੰਦਰਾ ਐਂਡ ਮਹਿੰਦਰਾ, ਆਈ.ਸੀ.ਆਈ.ਸੀ.ਆਈ. ਬੈਂਕ, ਡਾ. ਰੈੱਡੀਜ਼ ਅਤੇ ਪਿਡਲਾਈਟ ਸ਼ਾਮਲ ਹਨ।

ਹਿੰਡਨਬਰਗ ਨੇ ਕਿਹਾ ਕਿ ਇਸ ਵਿਚ ਕਿਹਾ ਗਿਆ ਹੈ ਕਿ ਇਹ ਦੋਸ਼ ਬੁਚ ਦੀ ਭਾਰਤੀ ਸਲਾਹਕਾਰ ਇਕਾਈ 'ਤੇ ਲਾਗੂ ਹੁੰਦੇ ਹਨ, ਜਦੋਂ ਕਿ ਬੁਚ ਦੀ ਸਿੰਗਾਪੁਰ ਸਥਿਤ ਇਕਾਈ ਬਾਰੇ ਅਜੇ ਤੱਕ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ।' ਹਿੰਡਨਬਰਗ ਨੇ ਕਿਹਾ ਕਿ 'ਬੁਚ ਨੇ ਸਾਰੇ ਉਭਰ ਰਹੇ ਮੁੱਦਿਆਂ 'ਤੇ ਹਫ਼ਤਿਆਂ ਤੱਕ ਪੂਰੀ ਤਰ੍ਹਾਂ ਚੁੱਪੀ ਬਣਾਈ ਰੱਖੀ ਹੈ।' ਹਿੰਡਨਬਰਗ ਨੇ 11 ਅਗਸਤ ਨੂੰ ਦੋਸ਼ ਲਗਾਇਆ ਸੀ ਕਿ ਬੁਚ ਨੇ ਪਹਿਲਾਂ ਵੀ ਇੱਕ ਆਫਸ਼ੋਰ ਫੰਡ ਵਿੱਚ ਨਿਵੇਸ਼ ਕੀਤਾ ਸੀ, ਜਿਸਦੀ ਵਰਤੋਂ ਅਡਾਨੀ ਸਮੂਹ ਦੁਆਰਾ ਵੀ ਕੀਤੀ ਜਾਂਦੀ ਸੀ।

ਬੁੱਚ ਅਤੇ ਉਸ ਦੇ ਪਤੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਦੋਂ ਤੋਂ ਕਾਂਗਰਸ ਅਤੇ ਜ਼ੀ ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦਰਾ ਨੇ ਉਨ੍ਹਾਂ 'ਤੇ ਦੋਸ਼ ਲਗਾਏ ਹਨ, ਪਰ ਉਨ੍ਹਾਂ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News