ਸ਼ੇਅਰ ਬਾਜ਼ਾਰ ''ਚ ਹਰੇ ਨਿਸ਼ਾਨ ''ਤੇ ਸ਼ੁਰੂ ਹੋਇਆ ਕਾਰੋਬਾਰ, ਸੈਂਸੈਕਸ ''ਚ 156 ਅੰਕਾਂ ਦੀ ਹੋਈ ਤੇਜ਼ੀ
Wednesday, May 10, 2023 - 10:24 AM (IST)

ਨਵੀਂ ਦਿੱਲੀ- ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 156.57 (0.25%) ਅੰਕਾਂ ਦੀ ਤੇਜ਼ੀ ਨਾਲ 61,917.90 'ਤੇ ਹੈ, ਜਦੋਂ ਕਿ ਨਿਫਟੀ 41.85 (0.23%) ਅੰਕਾਂ ਦੇ ਵਾਧੇ ਦੇ ਨਾਲ 18,307.80 ਅੰਕਾਂ 'ਤੇ ਪੱਧਰ 'ਤੇ ਕਾਰੋਬਾਰ ਕਰਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਸ਼ੁਰੂਆਤੀ ਵਾਧੇ ਤੋਂ ਬਾਅਦ ਬਾਜ਼ਾਰ 'ਚ ਬਿਕਵਾਲੀ ਦਿਖਾਈ ਦੇ ਰਹੀ ਹੈ। ਸੈਂਸੈਕਸ ਅਤੇ ਨਿਫਟੀ ਨੇ ਪਹਿਲੇ ਘੰਟੇ ਵਿੱਚ ਹੀ ਆਪਣੀ ਸ਼ੁਰੂਆਤੀ ਲਾਭ ਗੁਆ ਦਿੱਤੀ ਹੈ। ਮੈਟਲ ਅਤੇ PSU ਬੈਂਕ ਸੈਕਟਰ 'ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ।