ਸਰਾਧਾਂ ਕਾਰਨ ਦੇਸ਼ ਭਰ ’ਚ ਘਟਿਆ 10 ਫੀਸਦੀ ਕਾਰੋਬਾਰ, ਸੋਨੇ-ਚਾਂਦੀ ’ਚ ਸਭ ਤੋਂ ਜ਼ਿਆਦਾ ਗਿਰਾਵਟ

Tuesday, Sep 13, 2022 - 11:53 AM (IST)

ਸਰਾਧਾਂ ਕਾਰਨ ਦੇਸ਼ ਭਰ ’ਚ ਘਟਿਆ 10 ਫੀਸਦੀ ਕਾਰੋਬਾਰ, ਸੋਨੇ-ਚਾਂਦੀ ’ਚ ਸਭ ਤੋਂ ਜ਼ਿਆਦਾ ਗਿਰਾਵਟ

ਨਵੀਂ ਦਿੱਲੀ-ਸਰਾਦ ਸ਼ੁਰੂ ਹੁੰਦੇ ਹੀ ਕਾਰੋਬਾਰ ਘਟ ਗਿਆ ਹੈ। ਇਸ ਦਾ ਅਸਰ ਕੁਝ ਕਾਰੋਬਾਰਾਂ ’ਤੇ ਜ਼ਿਆਦਾ ਤਾਂ ਕੁਝ ’ਤੇ ਘਟ ਪਿਆ ਹੈ। ਸਭ ਤੋਂ ਜ਼ਿਆਦਾ ਗਿਰਾਵਟ ਸੋਨੇ-ਚਾਂਦੀ ਦੇ ਕਾਰੋਬਾਰ ’ਚ ਆਈ ਹੈ। ਇਸ ’ਚ ਕਰੀਬ 25 ਫੀਸਦੀ ਤਕ ਗਿਰਾਵਟ ਦਰਜ ਕੀਤੀ ਗਈ ਹੈ। ਵਪਾਰੀਆਂ ਅਨੁਸਾਰ ਲੋਕ ਅਜੇ ਬੁਕਿੰਗ ਕਰਵਾ ਕੇ ਨਵਰਾਤਰਿਆਂ ’ਚ ਡਲਿਵਰੀ ਲੈਣ ਦੀ ਗੱਲ ਕਰ ਰਹੇ ਹਨ। ਕਾਰੋਬਾਰੀਆਂ ਦਾ ਮੰਨਣਾ ਹੈ ਕਿ ਸਰਾਦਾਂ ਤੋਂ ਬਾਅਦ ਕਾਰੋਬਾਰ ’ਚ ਤੇਜ਼ੀ ਨਾਲ ਉਛਾਲ ਆਵੇਗਾ। ਸਰਾਦਾਂ ਦੌਰਾਨ ਕੁਲ ਵਪਾਰ ’ਚ 10 ਫੀਸਦੀ ਦੀ ਗਿਰਾਵਟ ਆਈ ਹੈ।
ਹਿੰਦੂ ਧਰਮ ਦੀ ਸਨਾਤਨ ਸੰਸਕ੍ਰਿਤੀ ’ਚ 16 ਦਿਨਾ ਸਰਾਦ ਪੰਦਰਵਾੜਾ ਮੰਨਿਆ ਜਾਂਦਾ ਹੈ। ਇਸ ਦੌਰਾਨ ਸਾਰੇ ਤਰ੍ਹਾਂ ਦੇ ਮਾਂਗਲਿਕ, ਵਿਵਾਹਿਕ ਅਤੇ ਹੋਰ ਸ਼ੁੱਭ ਕਾਰਜ ਨਹੀਂ ਕੀਤੇ ਜਾਂਦੇ ਹਨ। ਜ਼ਿਆਦਾਤਰ ਲੋਕ ਇਸ ਦੌਰਾਨ ਜ਼ਰੂਰੀ ਸਾਮਾਨ ਦੀ ਹੀ ਖਰੀਦਦਾਰੀ ਕਰਦੇ ਹਨ।
ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਦੇ ਮਹਾਮੰਤਰੀ ਪ੍ਰਵੀਣ ਖੰਡੇਲਵਾਲਾ ਨੇ ਦੱਸਿਆ ਕਿ ਸਰਾਦ ’ਚ ਕੁਲ ਮਿਲਾ ਕੇ 10 ਫੀਸਦੀ ਦਾ ਵਪਾਰ ਘਟ ਹੋਇਆ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਸੋਨੇ-ਚਾਂਦੀ ਦਾ ਕਾਰੋਬਾਰ ਹੋਇਆ ਹੈ ਕਿਉਂਕਿ ਸੋਨਾ-ਚਾਂਦੀ ਸ਼ੁੱਭ ਕਾਰਜ ਲਈ ਖਰੀਦਿਆ ਜਾਂਦਾ ਹੈ ਅਤੇ ਸਰਾਦਾਂ ’ਚ ਲੋਕ ਸੋਨਾ-ਚਾਂਦੀ ਨਹੀਂ ਖਰੀਦਦੇ ਹਨ। ਉਹ ਦੱਸਦੇ ਹਨ ਕਿ ਇਹ 16 ਦਿਨ ਵਪਾਰੀਆਂ ਲਈ ਬਹੁਤ ਹੀ ਮਹੱਤਵਪੂਰਨ ਦਿਨ ਹੁੰਦੇ ਹਨ, ਆਉਣ ਵਾਲੇ ਪੂਰੇ ਸਾਲ ਦੇ ਵਪਾਰ ਦੀ ਯੋਜਨਾ ਇਨ੍ਹਾਂ 15-16 ਦਿਨਾਂ ’ਚ ਕਰਨੀ ਹੁੰਦੀ ਹੈ।
ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਜ਼ ਐਸੋਸੀਏਸ਼ਨ (ਫਾਡਾ) ਦੇ ਸੀ. ਈ. ਓ. ਸਹਰਸ਼ ਦਮਾਨੀ ਦੱਸਦੇ ਹਨ ਕਿ ਸਰਾਦਾਂ ਦਾ ਅਸਰ ਉੱਤਰ ਭਾਰਤ ’ਚ ਹੁੰਦਾ ਹੈ, ਦੱਖਣੀ ਭਾਰਤ ’ਚ ਵਿੱਕਰੀ ’ਤੇ ਕੋਈ ਪ੍ਰਭਾਵ ਨਹੀਂ ਹੈ। ਉੱਤਰ ਭਾਰਤ ’ਚ ਇਸ ਦੌਰਾਨ ਲੋਕ ਬੁਕਿੰਗ ਨਹੀਂ ਕਰਵਾਉਂਦੇ ਹਨ, ਪਰ ਜਿਨ੍ਹਾਂ ਲੋਕਾਂ ਨੂੰ ਵਾਹਨ ਨਵਰਾਤਰਿਆਂ ’ਚ ਚਾਹੀਦੇ ਹੋਣ, ਉਹ ਪਹਿਲਾਂ ਹੀ ਬੁਕ ਕਰਵਾ ਚੁੱਕੇ ਹਨ। ਇਸ ਸਮੇਂ ਭਾਵੇਂ ਹੀ ਉੱਤਰ ਭਾਰਤ ’ਚ ਵਾਹਨਾਂ ਦੀ ਵਿੱਕਰੀ ’ਚ ਕਮੀ ਦੇਖੀ ਜਾ ਰਹੀ ਹੈ ਪਰ ਪੂਰੇ ਮਹੀਨੇ ਦੀ ਵਿੱਕਰੀ ’ਚ ਕੋਈ ਅਸਰ ਨਹੀਂ ਪੈਂਦਾ ਹੈ ਕਿਉਂਕਿ ਜੋ ਅਜੇ ਡਲਿਵਰੀ ਨਹੀਂ ਲੈ ਰਹੇ ਹਨ, ਉਹ ਨਵਰਾਤਰਿਆਂ ’ਚ ਲੈਣਗੇ।
ਹਰ ਸਾਲ ਆਉਂਦਾ ਹੈ ਇਹ ਟਰੈਂਡ
ਐੱਨ. ਸੀ. ਆਰ. ਦੇ ਸੰਤ ਜਿਊਲਰਜ਼ ਦੇ ਮੋਹਿਤ ਸੋਨੀ ਦੱਸਦੇ ਹਨ ਕਿ ਕਾਰੋਬਾਰ ’ਚ 50 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖੀ ਗਈ ਹੈ। ਇਸ ਦੌਰਾਨ ਲੋਕ ਨਵਾਂ ਸਾਮਾਨ ਖਰੀਦ ਨਹੀਂ ਰਹੇ ਹਨ, ਉਹ ਪਸੰਦ ਕਰ ਕੇ ਆਈਟਮ ਬੁਕਿੰਗ ਕਰਵਾ ਰਹੇ ਹਨ ਅਤੇ ਆਈਟਮ ਨਵਰਾਤਰਿਆਂ ’ਚ ਉਠਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਟਰੈਂਡ ਹਰ ਸਾਲ ਆਉਂਦਾ ਹੈ। ਨਵਰਾਤਰਿਆਂ ਤੋਂ ਬਾਜ਼ਾਰ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, ਜੋ ਅਗਲੇ 6 ਮਹੀਨਿਆਂ ਤਕ ਚਲਦਾ ਰਹਿੰਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News