Bank of Baroda ਦੀ FD ''ਤੇ ਮਿਲ ਰਿਹਾ ਬੰਪਰ ਵਿਆਜ ! 2 ਲੱਖ ਜਮ੍ਹਾ ਕਰਨ ''ਤੇ ਮਿਲੇਗਾ ਮੋਟਾ ਮੁਨਾਫਾ
Monday, Apr 13, 2026 - 08:27 PM (IST)
ਬਿਜਨੈੱਸ ਡੈਸਕ : ਜੇਕਰ ਤੁਸੀਂ ਆਪਣੀ ਬਚਤ 'ਤੇ ਸੁਰੱਖਿਅਤ ਤੇ ਵਧੀਆ ਰਿਟਰਨ ਚਾਹੁੰਦੇ ਹੋ, ਤਾਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਬੈਂਕ ਆਫ਼ ਬੜੌਦਾ (BoB) ਨੇ ਗਾਹਕਾਂ ਲਈ ਖਾਸ ਪੇਸ਼ਕਸ਼ ਕੀਤੀ ਹੈ। ਬੈਂਕ ਵੱਲੋਂ ਆਪਣੇ ਸਾਵਧੀ ਜਮ੍ਹਾ ਖਾਤਿਆਂ (FD) 'ਤੇ 3.50 ਫੀਸਦੀ ਤੋਂ ਲੈ ਕੇ 7.05 ਫੀਸਦੀ ਤੱਕ ਵਿਆਜ ਦਿੱਤਾ ਜਾ ਰਿਹਾ ਹੈ। ਇਸ ਬੈਂਕ ਵਿੱਚ ਤੁਸੀਂ 7 ਦਿਨਾਂ ਦੀ ਛੋਟੀ ਮਿਆਦ ਤੋਂ ਲੈ ਕੇ 10 ਸਾਲ ਤੱਕ ਦੀ ਲੰਬੀ ਮਿਆਦ ਲਈ ਨਿਵੇਸ਼ ਕਰ ਸਕਦੇ ਹੋ।
60 ਮਹੀਨਿਆਂ ਦੀ ਐੱਫ.ਡੀ. 'ਤੇ ਕਿੰਨਾ ਹੋਵੇਗਾ ਫਾਇਦਾ?
ਸਰੋਤਾਂ ਅਨੁਸਾਰ ਬੈਂਕ 60 ਮਹੀਨਿਆਂ (5 ਸਾਲ) ਦੀ ਮਿਆਦ ਵਾਲੀ ਐੱਫ.ਡੀ. 'ਤੇ ਆਮ ਨਾਗਰਿਕਾਂ ਨੂੰ 6.30 ਫੀਸਦੀ, ਸੀਨੀਅਰ ਸਿਟੀਜ਼ਨਾਂ ਨੂੰ 6.90 ਫੀਸਦੀ ਅਤੇ ਅਤਿ-ਸੀਨੀਅਰ ਸਿਟੀਜ਼ਨਾਂ ਨੂੰ 7.00 ਫੀਸਦੀ ਵਿਆਜ ਦੇ ਰਿਹਾ ਹੈ।
ਜੇਕਰ ਤੁਸੀਂ ਇਸ ਸਕੀਮ ਵਿੱਚ 2 ਲੱਖ ਰੁਪਏ ਨਿਵੇਸ਼ ਕਰਦੇ ਹੋ, ਤਾਂ 5 ਸਾਲਾਂ ਬਾਅਦ ਮੈਚਿਓਰਿਟੀ 'ਤੇ ਮਿਲਣ ਵਾਲੀ ਰਕਮ ਇਸ ਤਰ੍ਹਾਂ ਹੋਵੇਗੀ:
•ਆਮ ਨਾਗਰਿਕ: 73,380 ਰੁਪਏ ਵਿਆਜ ਸਮੇਤ ਕੁੱਲ 2,73,380 ਰੁਪਏ।
•ਸੀਨੀਅਰ ਸਿਟੀਜ਼ਨ: 81,568 ਰੁਪਏ ਵਿਆਜ ਸਮੇਤ ਕੁੱਲ 2,81,568 ਰੁਪਏ।
•ਅਤਿ-ਸੀਨੀਅਰ ਸਿਟੀਜ਼ਨ: 82,956 ਰੁਪਏ ਵਿਆਜ ਸਮੇਤ ਕੁੱਲ 2,82,956 ਰੁਪਏ।
ਹੋਰ ਸਮਾਂ ਮਿਆਦਾਂ ਲਈ ਵਿਆਜ ਦਰਾਂ
ਬੈਂਕ ਵੱਖ-ਵੱਖ ਮਿਆਦਾਂ ਲਈ ਆਕਰਸ਼ਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ:
•444 ਦਿਨ: 6.45% ਤੋਂ 7.05% ਤੱਕ ਵਿਆਜ।
•400 ਦਿਨ: 6.25% ਤੋਂ 6.85% ਤੱਕ ਵਿਆਜ।
•91 ਦਿਨ: 5.00% ਤੋਂ 5.50% ਤੱਕ ਵਿਆਜ।
•7 ਦਿਨ: 3.50% ਤੋਂ 4.00% ਤੱਕ ਵਿਆਜ।
ਬੈਂਕ ਦੀਆਂ ਇਹ ਸਕੀਮਾਂ ਨਿਵੇਸ਼ਕਾਂ ਲਈ ਅੱਜ ਦੇ ਸਮੇਂ ਵਿੱਚ ਇੱਕ ਭਰੋਸੇਮੰਦ ਵਿਕਲਪ ਸਾਬਤ ਹੋ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
