Tata ਦੀਆਂ ਕਾਰਾਂ ''ਤੇ 2 ਲੱਖ ਰੁਪਏ ਤੱਕ ਦਾ ਬੰਪਰ ਡਿਸਕਾਊਂਟ, ਜਾਣੋ ਕਦੋਂ ਲੈ ਸਕਦੇ ਹੋ ਲਾਭ
Tuesday, Sep 10, 2024 - 01:29 PM (IST)
ਨਵੀਂ ਦਿੱਲੀ - ਟਾਟਾ ਮੋਟਰਜ਼ ਨੇ ਤਿਉਹਾਰੀ ਸੀਜ਼ਨ ਲਈ ਆਪਣੇ ਵਾਹਨਾਂ 'ਤੇ 2 ਲੱਖ ਰੁਪਏ ਤੱਕ ਦੀ ਛੋਟ ਦਾ ਐਲਾਨ ਕੀਤਾ ਹੈ। ਕੰਪਨੀ ਨੇ 'ਫੈਸਟੀਵਲ ਆਫ ਕਾਰਸ' ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਰਾਂ ਦੀ ਵਿਕਰੀ ਵਧਾਉਣਾ ਹੈ। ਇਹ ਛੋਟ 31 ਅਕਤੂਬਰ 2024 ਯਾਨੀ ਦੀਵਾਲੀ ਤੱਕ ਉਪਲਬਧ ਰਹੇਗੀ।
ਇਹ ਵੀ ਪੜ੍ਹੋ : ਅਗਲੇ 3 ਮਹੀਨਿਆਂ ’ਚ ਸੋਨੇ ਦੀ ਕੀਮਤ ’ਚ ਆਵੇਗਾ ਬੰਪਰ ਉਛਾਲ
ਕਿਹੜੀਆਂ ਕਾਰਾਂ 'ਤੇ ਛੋਟ ਮਿਲੀ?
ਟਾਟਾ ਮੋਟਰਜ਼ ਨੇ ਆਫਰਸ ਦੀ ਇਸ ਸੂਚੀ 'ਚ Tiago, Tigor, Altroz, Nexon, Harrier ਅਤੇ Safari ਨੂੰ ਸ਼ਾਮਲ ਕੀਤਾ ਹੈ। ਹਾਲਾਂਕਿ, ਕੰਪਨੀ ਨੇ ਆਪਣੀਆਂ ਦੋ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ - ਟਾਟਾ ਪੰਚ ਅਤੇ ਹਾਲ ਹੀ ਵਿੱਚ ਲਾਂਚ ਕੀਤੀਆਂ ਕਰਵ 'ਤੇ ਕੋਈ ਛੋਟ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : ਆਧਾਰ ਨੂੰ ਮੁਫ਼ਤ 'ਚ ਅਪਡੇਟ ਕਰਨ ਲਈ ਬਚੇ ਸਿਰਫ਼ ਕੁਝ ਦਿਨ ਬਾਕੀ, ਬਾਅਦ 'ਚ ਲੱਗੇਗੀ 50 ਰੁਪਏ ਫ਼ੀਸ
ਕਿਹੜੀ ਕਾਰ 'ਤੇ ਕਿੰਨੀ ਛੋਟ
Tiago: 65,000 ਰੁਪਏ ਤੱਕ ਦੀ ਛੋਟ
Altroz: 45,000 ਰੁਪਏ ਤੱਕ ਦੀ ਛੋਟ
ਟਿਗੋਰ: 30,000 ਰੁਪਏ ਤੱਕ ਦੀ ਛੋਟ (ਪੈਟਰੋਲ ਅਤੇ CNG ਦੋਵਾਂ 'ਤੇ)
Nexon: 80,000 ਰੁਪਏ ਤੱਕ ਦੀ ਛੋਟ
ਹੈਰੀਅਰ: 1.60 ਲੱਖ ਰੁਪਏ ਤੱਕ ਦੀ ਛੋਟ
ਸਫਾਰੀ: 1.80 ਲੱਖ ਰੁਪਏ ਤੱਕ ਦੀ ਛੋਟ
ਇੰਨੀ ਰਹਿ ਗਈ ਹੈ ਕੀਮਤ
ਟਾਟਾ ਮੋਟਰਸ ਨੇ ਡਿਸਕਾਊਂਟ ਤੋਂ ਬਾਅਦ ਆਪਣੀਆਂ ਮਸ਼ਹੂਰ ਕਾਰਾਂ ਦੀ ਨਵੀਂ ਸ਼ੁਰੂਆਤੀ ਕੀਮਤ ਜਾਰੀ ਕਰ ਦਿੱਤੀ ਹੈ। ਇਸ 'ਚ Tiago ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ ਹੁਣ 4.99 ਲੱਖ ਰੁਪਏ, ਅਲਟਰੋਜ਼ ਦੀ 6.49 ਲੱਖ ਰੁਪਏ, ਟਿਗੋਰ ਦੀ 5,99,900 ਰੁਪਏ, Nexon ਦੀ 7.99 ਲੱਖ ਰੁਪਏ, Harrier ਦੀ 14.99 ਲੱਖ ਰੁਪਏ ਅਤੇ Safari ਦੀ ਕੀਮਤ 15.49 ਲੱਖ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8