ਵਿੱਤੀ ਸਾਲ 2022-23 ਦਾ ਬਜਟ ਟਿਕਾਊ ਵਿਕਾਸ ਦੀ ਦਿਸ਼ਾ ਵੱਲ ਇਕ ਕਦਮ : ਗੋਇਲ

02/06/2022 7:43:17 PM

ਮੁੰਬਈ (ਭਾਸ਼ਾ) – ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਵਿੱਤੀ ਸਾਲ 2022-23 ਦਾ ਬਜਟ ਇਕ ਚੌਥਾਈ ਸਦੀ ਦੇ ਟਿਕਾਊ ਵਿਕਾਸ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਪੱਖ ਦੀ ਤੁਲਨਾ ’ਚ ਸਪਲਾਈ ਪੱਖ ’ਤੇ ਵਧੇਰੇ ਧਿਆਨ ਦੇਣ ਦੀ ਆਲੋਚਨਾ ’ਤੇ ਵੀ ਧਿਆਨ ਨਾ ਦੇਣ ਦੀ ਅਪੀਲ ਕਤੀ। ਸਰਕਾਰ ਨੇ ਇਕ ਫਰਵਰੀ ਨੂੰ ਬਿਨਾਂ ਟੈਕਸ ਵਾਧੇ ਦੇ ਬਜਟ ਪੇਸ਼ ਕੀਤਾ। ਇਸ ਬਜਟ ’ਚ ਕਿਸੇ ਤਰ੍ਹਾਂ ਦਾ ਕੋਈ ਨਵਾਂ ਮਾਲੀਆ ਪੈਦਾ ਕਰਨ ਦਾ ਕੋਈ ਉਪਾਅ ਨਹੀਂ ਕੀਤਾ ਗਿਆ ਹੈ। ਹਾਲਾਂਕਿ ਬਜਟ ’ਚ ਪੂੰਜੀਗਤ ਖਰਚੇ ਨੂੰ 35 ਫੀਸਦੀ ਵਧ ੇ 7.5 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।

ਉਦਯੋਗ ਅਤੇ ਵਪਾਰ ਮੰਤਰੀ ਗੋਇਲ ਨੇ ਬੀ. ਐੱਸ. ਈ. ਵਲੋਂ ਬਜਟ ਤੋਂ ਬਾਅਦ ਉਦਯੋਗ ਪ੍ਰਤੀਨਿਧੀਆਂ ਲਈ ਆਯੋਜਿਤ ਇਕ ਚਰਚਾ ’ਚ ਕਿਹਾ ਕਿ ਮੈਂ ਉਦਯੋਗ ਦੇ ਇਕ ਵਰਗ ਦੀ ਇਸ ਆਲੋਚਨਾ ਤੋਂ ਹੈਰਾਨ ਹਾਂ ਕਿ ਬਜਟ ਸਪਲਾਈ ਪੱਖ ’ਤੇ ਕੇਂਦਰਿਤ ਹੈ ਜਦ ਕਿ ਮੰਗ ਨੂੰ ਬੜ੍ਹਾਵਾ ਦੇਣਾ ਜ਼ਿਆਦਾ ਜ਼ਰੂਰੀ ਹੈ। ਤੱਥ ਇਹ ਹੈ ਕਿ ਇਹ ਇਕ ਦਿਸ਼ਾ ਨਿਰਧਾਰਤ ਕਰਨ ਵਾਲਾ ਬਜਟ ਹੈ। ਇਸ ’ਚ ਅਰਥਵਿਵਸਥਾ ਨੂੰ ਵਿਗਾੜਨ ਵਾਲੇ ਵਿਆਪਕ ਅਤੇ ਸੂਖਮ ਮੁੱਦਿਆਂ ’ਤੇ ਵੀ ਸਪੱਸ਼ਟ ਧਿਆਨ ਦਿੱਤਾ ਗਿਆ ਹੈ।

ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਗੋਇਲ ਨੇ ਕਿਹਾ ਕਿ ਬਿਹਾਰ ਦੇ ਪਟਨਾ ਤੋਂ ਗੁਹਾਟੀ ਦੇ ਪਾਂਡੂ ਤੱਕ ਅੰਦਰੂਨੀ ਜਲਮਾਰਗ ਦੇ ਮਾਧਿਅਮ ਰਾਹੀਂ ਜਹਾਜ਼ ’ਤੇ ਅਨਾਜ ਦੀ ਆਵਾਜਾ ਦੇਸ਼ ਦੇ ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਨੂੰ ਜੋੜਨ ਲਈ ਇਕ ਅਹਿਮ ਕਦਮ ਹੈ। ਗੋਇਲ ਨੇ ਪਟਨਾ ਤੋਂ ਪਾਂਡੂ ਤੱਕ ਅਨਾਜ ਲਿਜਾਣ ਵਾਲੇ ਜਹਾਜ਼ ਐੱਮ. ਵੀ. ਲਾਲ ਬਹਾਦਰ ਸ਼ਾਸਤਰੀ ਨੂੰ ਹਰੀ ਝੰਡੀ ਦਿਖਾਉਣ ਅਤੇ ਕਾਲੂਘਾਟ (ਬਿਹਾਰ) ਵਿਚ ਟਰਮੀਨਲ ਲਈ ਨੀਂਹ-ਪੱਥਰ ਰੱਖਣ ਦੌਰਾਨ ਇਹ ਗੱਲ ਕਹੀ।


Harinder Kaur

Content Editor

Related News