Budget 2024 Live : ਆਮਦਨ ਟੈਕਸ- ਰੁਜ਼ਗਾਰ ਤੇ ਆਰਥਿਕ ਢਾਂਚੇ ਨੂੰ ਲੈ ਕੇ ਬਜਟ 'ਚ ਹੋਏ ਕਈ ਵੱਡੇ ਐਲਾਨ

Tuesday, Jul 23, 2024 - 03:56 PM (IST)

Budget 2024 Live :  ਆਮਦਨ ਟੈਕਸ- ਰੁਜ਼ਗਾਰ ਤੇ ਆਰਥਿਕ ਢਾਂਚੇ ਨੂੰ ਲੈ ਕੇ ਬਜਟ 'ਚ ਹੋਏ ਕਈ ਵੱਡੇ ਐਲਾਨ

ਨਵੀਂ ਦਿੱਲੀ -  ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਸੰਸਦ 'ਚ ਬਜਟ ਪੇਸ਼ ਕਰਨ ਜਾ ਰਹੇ ਹਨ। ਵਿੱਤ ਮੰਤਰੀ ਦਾ ਇਹ ਲਗਾਤਾਰ 7ਵਾਂ ਬਜਟ ਹੈ। ਇਸ ਵਾਰ ਬਜਟ 'ਚ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ 'ਤੇ ਫੋਕਸ ਦੇਖਿਆ ਜਾ ਸਕਦਾ ਹੈ। ਮੱਧ ਵਰਗ ਨੂੰ ਵੀ ਟੈਕਸ ਰਾਹਤ ਮਿਲ ਸਕਦੀ ਹੈ। ਇਹ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਹੋਣ ਜਾ ਰਿਹਾ ਹੈ। ਆਮ ਆਦਮੀ ਨੂੰ ਇਸ ਬਜਟ ਤੋਂ ਕਈ ਵੱਡੀਆਂ ਉਮੀਦਾਂ ਹਨ। ਬਜਟ ਨੂੰ ਲੈ ਕੇ ਪਹਿਲਾਂ ਹੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। 

ਇਹ ਬਜਟ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦਾ ਰੋਡ ਮੈਪ ਦੇਵੇਗਾ। ਜੋ ਕਿ ਭਾਰਤ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਬਲੂਪ੍ਰਿੰਟ ਵੀ ਤਿਆਰ ਕਰੇਗਾ। ਅੱਜ ਦਾ ਬਜਟ ਵਿਕਸਤ ਭਵਿੱਖ ਦੀ ਨੀਂਹ ਰੱਖ ਸਕਦਾ ਹੈ। ਇਹ ਸੰਕੇਤ ਕੱਲ੍ਹ ਰਾਸ਼ਟਰਪਤੀ ਦੇ ਸੰਬੋਧਨ ਵਿੱਚ ਦਿੱਤਾ ਗਿਆ ਸੀ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਬਜਟ ਸਰਕਾਰ ਦੀਆਂ ਦੂਰਗਾਮੀ ਨੀਤੀਆਂ ਅਤੇ ਭਵਿੱਖੀ ਵਿਜ਼ਨ ਦਾ ਪ੍ਰਭਾਵਸ਼ਾਲੀ ਦਸਤਾਵੇਜ਼ ਹੋਵੇਗਾ।

Budget 2024 Live:

ਬਜਟ ਭਾਸ਼ਣ ਦੀਆਂ ਮੁੱਖ ਗੱਲਾਂ

ਵਿੱਤ ਮੰਤਰੀ ਕਿਹਾ ਕਿ ਭਾਰਤੀ ਅਰਥਵਿਵਸਥਾ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਦੂਜੇ ਪਾਸੇ ਗਲੋਬਲ ਅਰਥਵਿਵਸਥਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਮਹਿੰਗਾਈ ਘੱਟ ਰਹੀ ਹੈ ਅਤੇ ਚਾਰ ਫੀਸਦੀ ਦੇ ਟੀਚੇ ਵੱਲ ਵਧ ਰਹੀ ਹੈ। ਵਿਕਸਿਤ ਭਾਰਤ ਲਈ ਕਿਸਾਨ ਦੀ ਤਰੱਕੀ, ਊਰਜਾ ਸੈਕਟਰ, ਨਿਰਮਾਣ ਖੇਤਰ ਵਿਚ ਵਾਧਾ ਜ਼ਰੂਰੀ। 5 ਸਾਲਾਂ ਵਿਚ 4 ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ। ਖ਼ੁਰਾਕੀ ਤੇਲ ਅਤੇ ਦਾਲਾਂ ਦੇ ਮਾਮਲੇ ਵਿਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਦਿੱਤਾ ਜਾਵੇਗਾ ਜ਼ੋਰ। ਸਟਾਰਟਅੱਪ ਨੂੰ ਕੀਤਾ ਜਾਵੇਗਾ ਉਤਸ਼ਾਹਿਤ । ਜ਼ਿਆਦਾ ਉਤਪਾਦਨ ਵਾਲੇ ਖ਼ੇਤਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ 3 ਸਕੀਮਾਂ ਬਣਾਈਆਂ ਜਾਣਗੀਆਂ। ਖੇਤੀਬਾੜੀ ਖੇਤਰ ਲਈ 1.52 ਲੱਖ ਕਰੋੜ ਜਾਰੀ ਕੀਤੇ ਜਾਣਗੇ। 

ਇਹ ਵੀ ਪੜ੍ਹੋ : Budget 2024: ਟੈਕਸ ਸਲੈਬ 'ਚ ਹੋਏ ਵੱਡੇ ਬਦਲਾਅ

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਪੰਜ ਸਾਲਾਂ ਲਈ ਵਧਾਇਆ ਗਿਆ, ਜਿਸ ਨਾਲ 80 ਕਰੋੜ ਲੋਕਾਂ ਨੂੰ ਲਾਭ ਹੋਵੇਗਾ। ਬਜਟ ਰੁਜ਼ਗਾਰ, ਹੁਨਰ, MSME ਅਤੇ ਮੱਧ ਵਰਗ 'ਤੇ ਕੇਂਦਰਿਤ ਹੋਵੇਗਾ।

ਪੰਜ ਸਾਲਾਂ ਵਿੱਚ 2 ਲੱਖ ਕਰੋੜ ਰੁਪਏ ਦੀ ਵੰਡ ਨਾਲ 4.1 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉਨ੍ਹਾਂ ਦੇ ਹੁਨਰ ਵਿੱਚ ਵਾਧਾ ਹੋਵੇਗਾ

ਵਿੱਤੀ ਸਾਲ 2024-25 ਦੇ ਬਜਟ ਵਿੱਚ ਸਿੱਖਿਆ, ਰੁਜ਼ਗਾਰ ਅਤੇ ਹੁਨਰ ਲਈ 1.48 ਲੱਖ ਕਰੋੜ ਰੁਪਏ ਦਾ ਪ੍ਰਬੰਧ।

ਅਗਲੇ ਦੋ ਸਾਲਾਂ ਵਿੱਚ, ਦੇਸ਼ ਭਰ ਵਿੱਚ ਇੱਕ ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ

ਇਹ ਵੀ ਪੜ੍ਹੋ : Budget 2024: ਹੁਣ ਮੁਦਰਾ ਲੋਨ ਤਹਿਤ ਮਿਲੇਗਾ 20 ਲੱਖ ਰੁਪਏ ਤਕ ਦਾ ਕਰਜ਼ਾ

ਵਿਦਿਆਰਥੀਆਂ ਨੂੰ ਲੋਨ 'ਤੇ 3 ਫ਼ੀਸਦੀ ਦੀ ਮਿਲੇਗੀ ਛੋਟ ਤੇ ਮਿਲੇਗਾ ਈ-ਵਾਊਚਰ

ਰੁਜ਼ਗਾਰ-ਹੁਨਰ ਵਿਕਾਸ ਲਈ 5 ਯੋਜਨਾਵਾਂ ਦੇ ਪੈਕੇਜ ਦਾ ਐਲਾਨ, ਸਰਕਾਰ ਖਰਚੇਗੀ 2 ਲੱਖ ਕਰੋੜ

ਆਂਧਰਾ ਪ੍ਰਦੇਸ਼ ਨੂੰ 15,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ

ਮੁਦਰਾ ਲੋਨ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ

ਪਹਿਲੀ ਵਾਰ ਨੌਕਰੀ ਵਾਲਿਆਂ ਲਈ: ਪਹਿਲੀ ਵਾਰ EPFO ​​ਨਾਲ ਰਜਿਸਟਰ ਕਰਨ ਵਾਲੇ ਲੋਕ, ਜਿਨ੍ਹਾਂ ਦੀ ਤਨਖਾਹ 1 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ  15,000 ਰੁਪਏ ਦੀ ਸਹਾਇਤਾ ਤਿੰਨ ਕਿਸ਼ਤਾਂ ਵਿੱਚ ਮਿਲੇਗੀ।

ਸਿੱਖਿਆ ਲੋਨ- ਜਿਨ੍ਹਾਂ ਨੂੰ ਸਰਕਾਰੀ ਸਕੀਮਾਂ ਤਹਿਤ ਕੋਈ ਲਾਭ ਨਹੀਂ ਮਿਲ ਰਿਹਾ, ਉਨ੍ਹਾਂ ਨੂੰ ਦੇਸ਼ ਭਰ ਦੀਆਂ ਸੰਸਥਾਵਾਂ ਵਿੱਚ ਦਾਖ਼ਲੇ ਲਈ ਕਰਜ਼ਾ ਮਿਲੇਗਾ। ਕਰਜ਼ੇ ਦੀ ਰਕਮ ਦਾ 3 ਫੀਸਦੀ ਤੱਕ ਦੀ ਰਕਮ ਸਰਕਾਰ ਦੇਵੇਗੀ। ਇਸਦੇ ਲਈ ਈ-ਵਾਉਚਰ ਪੇਸ਼ ਕੀਤੇ ਜਾਣਗੇ, ਜੋ ਹਰ ਸਾਲ ਇੱਕ ਲੱਖ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ।

ਇਹ ਵੀ ਪੜ੍ਹੋ : Budget 2024: ਸਰਕਾਰ ਨੇ ਬਜਟ ਵਿਚ ਇਨ੍ਹਾਂ 9 ਨੁਕਤਿਆਂ ਨੂੰ ਦਿੱਤੀ ਤਰਜੀਹ

ਵਾਧੂ ਕਰਜ਼ਾ ਵਸੂਲੀ ਟ੍ਰਿਬਿਊਨਲ ਬਣਾਏ ਜਾਣ

ਸਰਕਾਰ ਕ੍ਰੈਡਿਟ, MSME ਸੇਵਾ ਪ੍ਰਦਾਨ ਕਰਨ ਸਮੇਤ ਸੱਤ ਖੇਤਰਾਂ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਐਪਲੀਕੇਸ਼ਨ ਵਿਕਸਿਤ ਕਰੇਗੀ

ਸਰਕਾਰ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਦੇ ਵਿਕਾਸ ਲਈ ਮੌਜੂਦਾ ਵਿੱਤੀ ਸਾਲ ਅਤੇ ਆਉਣ ਵਾਲੇ ਸਾਲਾਂ ਵਿੱਚ 15,000 ਕਰੋੜ ਰੁਪਏ ਮੁਹੱਈਆ ਕਰਵਾਏਗੀ

ਸਰਕਾਰ ਸ਼ਹਿਰੀ ਘਰਾਂ ਲਈ ਸਸਤੀਆਂ ਦਰਾਂ 'ਤੇ ਕਰਜ਼ਿਆਂ ਲਈ ਵਿਆਜ ਸਬਸਿਡੀ ਸਕੀਮ ਲਿਆਵੇਗੀ

MSMEs, ਕਾਰੀਗਰਾਂ ਨੂੰ ਗਲੋਬਲ ਬਾਜ਼ਾਰਾਂ ਵਿੱਚ ਆਪਣੇ ਉਤਪਾਦ ਵੇਚਣ ਵਿੱਚ ਮਦਦ ਕਰਨ ਲਈ PPP ਮਾਡਲ ਦੇ ਤਹਿਤ ਈ-ਕਾਮਰਸ ਨਿਰਯਾਤ ਕੇਂਦਰ ਸਥਾਪਤ ਕੀਤੇ ਜਾਣਗੇ

ਪ੍ਰਧਾਨ ਮੰਤਰੀ ਆਵਾਸ ਯੋਜਨਾ - ਸ਼ਹਿਰੀ 2.0 ਦੇ ਤਹਿਤ, 10 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਕਰੋੜ ਪਰਿਵਾਰਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ।

ਇਹ ਵੀ ਪੜ੍ਹੋ :  Union Budget 2024: ਵਿੱਤ ਮੰਤਰੀ ਨੇ ਖੋਲ੍ਹ 'ਤਾ ਕਿਸਾਨਾਂ ਲਈ ਖਜ਼ਾਨੇ ਦਾ ਮੂੰਹ, ਕਿਹਾ-ਖੇਤੀ ਸੈਕਟਰ

ਪੂੰਜੀ ਖਰਚ ਲਈ 11.11 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ

NCLT ਦੇ ਆਗਮਨ ਨੇ ਰਿਣਦਾਤਿਆਂ ਨੂੰ 3.3 ਲੱਖ ਕਰੋੜ ਰੁਪਏ ਵਾਪਸ ਕਰਨ ਵਿੱਚ ਮਦਦ ਕੀਤੀ, ਦਿਵਾਲੀਆ ਹੱਲ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਨਵੇਂ ਟ੍ਰਿਬਿਊਨਲ ਬਣਾਏ ਜਾਣਗੇ

ਸੋਨਾ-ਚਾਂਦੀ,ਮੋਬਾਈਲ ਫ਼ੋਨ, ਸੋਲਰ ਸਿਸਟਮ ਤੇ ਕੈਂਸਰ ਦੀਆਂ 3 ਦਵਾਈਆਂ ਹੋਣਗੇ ਸਸਤੇ

ਵਿੱਤ ਮੰਤਰੀ ਨੇ 30 ਲੱਖ ਤੋਂ ਵੱਧ ਆਬਾਦੀ ਵਾਲੇ ਵੱਡੇ ਸ਼ਹਿਰਾਂ ਲਈ 'ਟਰਾਂਜ਼ਿਟ' ਆਧਾਰਿਤ ਵਿਕਾਸ ਯੋਜਨਾਵਾਂ ਦਾ ਪ੍ਰਸਤਾਵ ਕੀਤਾ

ਇਹ ਵੀ ਪੜ੍ਹੋ :  Budget 2024: ਸਿੱਖਿਆ, ਰੋਜ਼ਗਾਰ ਤੇ Skill Development ਲਈ ਹੋਏ ਵੱਡੇ ਐਲਾਨ

ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਗਰੀਬਾਂ ਦੇ ਵਿਕਾਸ ਲਈ ਵੱਖ-ਵੱਖ ਸਕੀਮਾਂ ਰਾਹੀਂ ਲਾਭ ਪਹੁੰਚਾਇਆ ਜਾਵੇਗਾ।

6 ਕਰੋੜ ਕਿਸਾਨਾਂ ਦੀ ਜਾਣਕਾਰੀ ਜ਼ਮੀਨ ਦੀ ਰਜਿਸਟਰੀ ਤੱਕ ਪਹੁੰਚਾਈ ਜਾਵੇਗੀ।

5 ਰਾਜਾਂ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ।

ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾ।

ਸਰਕਾਰ 5 ਕਰੋੜ ਨੌਜਵਾਨਾਂ ਨੂੰ 500 ਪ੍ਰਮੁੱਖ ਕੰਪਨੀਆਂ ਵਿੱਚ ਇੰਟਰਨਸ਼ਿਪ ਦੇਣ ਦਾ ਪ੍ਰਬੰਧ ਕਰੇਗੀ

ਇਹ ਵੀ ਪੜ੍ਹੋ : Union Budget 2024: ਵਿੱਤ ਮੰਤਰੀ ਨੇ ਖੋਲ੍ਹ 'ਤਾ ਕਿਸਾਨਾਂ ਲਈ ਖਜ਼ਾਨੇ ਦਾ ਮੂੰਹ, ਕਿਹਾ-ਖੇਤੀ ਸੈਕਟਰ

ਪੇਂਡੂ ਵਿਕਾਸ ਲਈ 2.66 ਲੱਖ ਕਰੋੜ ਰੁਪਏ ਦੀ ਵਿਵਸਥਾ

ਇੰਡੀਆ ਪੋਸਟ ਪੇਮੈਂਟਸ ਬੈਂਕ ਦੀਆਂ 100 ਤੋਂ ਵੱਧ ਸ਼ਾਖਾਵਾਂ ਉੱਤਰ-ਪੂਰਬੀ ਰਾਜਾਂ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ

ਮੈਨੂਫੈਕਚਰਿੰਗ ਸੈਕਟਰ ਵਿੱਚ MSME ਲਈ ਲੋਨ ਗਾਰੰਟੀ ਸਕੀਮ ਸ਼ੁਰੂ ਕੀਤੀ ਜਾਵੇਗੀ, 100 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਲਈ ਕੋਈ ਗਰੰਟੀ ਦੀ ਲੋੜ ਨਹੀਂ ਹੈ।

ਜਨ ਸਮਰਥ ਆਧਾਰਿਤ ਕਿਸਾਨ ਕ੍ਰੈਡਿਟ ਕਾਰਡ ਪੰਜ ਰਾਜਾਂ ਵਿੱਚ ਸ਼ੁਰੂ ਕੀਤਾ ਜਾਵੇਗਾ

ਕਰਮਚਾਰੀਆਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਕੰਮਕਾਜੀ ਔਰਤਾਂ ਲਈ ਹੋਸਟਲ ਬਣਾਏਗੀ

7.5 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨ ਲਈ ਆਦਰਸ਼ ਸਕਿੱਲ ਲੋਨ ਯੋਜਨਾ ਨੂੰ ਸੋਧਿਆ ਜਾਵੇਗਾ

ਇਹ ਵੀ ਪੜ੍ਹੋ : Union Budget 2024: ਇਹ ਛੇ ਚਿਹਰੇ ਤੈਅ ਕਰਨਗੇ ਕਿ ਤੁਹਾਡੀ ਜੇਬ 'ਤੇ ਬੋਝ ਵਧੇਗਾ ਜਾਂ ਘਟੇਗਾ

100 ਸ਼ਹਿਰਾਂ ਵਿੱਚ ਉਦਯੋਗਿਕ ਪਾਰਕ ਬਣਾਏ ਜਾਣਗੇ, ਪੰਜ ਸਾਲਾਂ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ

ਸਰਕਾਰ MSME ਖਰੀਦਦਾਰਾਂ ਲਈ ਲਾਜ਼ਮੀ ਤੌਰ 'ਤੇ TReDS ਪਲੇਟਫਾਰਮ ਵਿੱਚ ਸ਼ਾਮਲ ਹੋਣ ਲਈ ਟਰਨਓਵਰ ਸੀਮਾ ਨੂੰ 500 ਕਰੋੜ ਰੁਪਏ ਤੋਂ ਘਟਾ ਕੇ 250 ਕਰੋੜ ਰੁਪਏ ਕਰੇਗੀ।

ਦੇਸ਼ ਭਰ ਵਿੱਚ 100 NABL ਮਾਨਤਾ ਪ੍ਰਾਪਤ ਭੋਜਨ ਜਾਂਚ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾਣਗੀਆਂ

ਆਂਧਰਾ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਨੂੰ ਪਛੜੇ ਖੇਤਰ ਦੀ ਗ੍ਰਾਂਟ ਦਿੱਤੀ ਜਾਵੇਗੀ

ਸਰਕਾਰ ਪਹਿਲੇ ਆਫਸ਼ੋਰ ਮਾਈਨਿੰਗ ਬਲਾਕਾਂ ਦੀ ਨਿਲਾਮੀ ਸ਼ੁਰੂ ਕਰੇਗੀ

ਵਿੱਤ ਮੰਤਰੀ ਨੇ ਦੀਵਾਲੀਆਪਨ ਅਤੇ ਦਿਵਾਲੀਆ ਕੋਡ ਦੇ ਤਹਿਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਏਕੀਕ੍ਰਿਤ ਤਕਨਾਲੋਜੀ ਪਲੇਟਫਾਰਮ ਦਾ ਪ੍ਰਸਤਾਵ ਕੀਤਾ।

ਔਰਤਾਂ ਅਤੇ ਲੜਕੀਆਂ ਲਈ 3 ਲੱਖ ਕਰੋੜ ਰੁਪਏ

ਔਰਤਾਂ ਅਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ 3 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇੰਡੀਆ ਪੋਸਟ ਪੇਮੈਂਟ ਬੈਂਕ ਦੀਆਂ 100 ਤੋਂ ਵੱਧ ਸ਼ਾਖਾਵਾਂ ਉੱਤਰ-ਪੂਰਬੀ ਖੇਤਰ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ। ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੋਲਾਵਰਮ ਸਿੰਚਾਈ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇਗਾ। ਵਿਸ਼ਾਖਾਪਟਨਮ-ਚੇਨਈ ਉਦਯੋਗਿਕ ਕੋਰੀਡੋਰ ਵਿੱਚ ਕੋਪਰਥੀ ਖੇਤਰ ਅਤੇ ਹੈਦਰਾਬਾਦ-ਬੈਂਗਲੁਰੂ ਉਦਯੋਗਿਕ ਕਾਰੀਡੋਰ ਵਿੱਚ ਓਰਵਾਕਲ ਖੇਤਰ ਵਿੱਚ ਵਿਕਾਸ ਲਈ ਫੰਡ ਦਿੱਤੇ ਜਾਣਗੇ।

==============================================================================================

ਬਜਟ ਪੇਸ਼ ਕਰਨ ਤੋਂ ਪਹਿਲਾਂ ਮੋਦੀ ਕੈਬਨਿਟ ਨੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਭਗ 11 ਵਜੇ ਬਜਟ ਪੇਸ਼ ਕਰਨਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਰਾਹੁਲ ਗਾਂਧੀ ਵੀ ਬਜਟ ਲਈ ਸੰਸਦ ਭਵਨ ਪਹੁੰਚ ਚੁੱਕੇ ਹਨ।

FM ਸੀਤਾਰਮਨ ਸੰਸਦ ਭਵਨ ਪਹੁੰਚ ਗਏ ਹਨ। ਇਸ ਤੋਂ ਬਾਅਦ ਮੋਦੀ ਕੈਬਨਿਟ ਦੀ ਮੀਟਿੰਗ ਹੋਵੇਗੀ ਅਤੇ ਬਜਟ ਲਈ ਮਨਜ਼ੂਰੀ ਲਈ ਜਾਵੇਗੀ।

ਬਜਟ ਦਾ ਅਸਰ ਅੱਜ ਸ਼ੇਅਰ ਬਾਜ਼ਾਰ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ 'ਚ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗ੍ਰੀਨ ਜ਼ੋਨ 'ਚ ਹੋਈ । ਹਾਲਾਂਕਿ ਇਹ ਰਫ਼ਤਾਰ ਜ਼ਿਆਦਾ ਦੇਰ ਨਹੀਂ ਚੱਲ ਸਕੀ।  ਸੈਂਸੈਕਸ ਲਗਭਗ 50 ਅੰਕ ਫਿਸਲ ਗਿਆ, ਨਿਫਟੀ ਵੀ ਰੈੱਡ ਜ਼ੋਨ ਵਿੱਚ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ :  ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਤੇਜ਼ੀ: ਸੈਂਸੈਕਸ 100 ਅੰਕ ਅਤੇ ਨਿਫਟੀ 'ਚ 20 ਅੰਕ ਦੀ ਤੇਜ਼ੀ

ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਸ਼ਟਰਪਤੀ ਭਵਨ ਪਹੁੰਚੀ। ਇੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਦਹੀਂ-ਖੰਡ ਖੁਆ ਕੇ ਮੂੰਹ ਮਿੱਠਾ ਕਰਵਾਇਆ। ਇਸ ਦੇ ਨਾਲ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਟਵੀਟ ਕੀਤਾ। ਰਾਸ਼ਟਰਪਤੀ ਨੇ ਕੇਂਦਰੀ ਵਿੱਤ ਮੰਤਰੀ ਨੂੰ ਬਜਟ ਲਈ ਵਧਾਈ ਦਿੱਤੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰਾਲੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਬਜਟ ਕਵਰ ਦਿਖਾਉਂਦੀ ਹੋਈ ਰਾਸ਼ਟਰਪਤੀ ਨੂੰ ਮਿਲਣ ਲਈ ਰਵਾਨਾ ਹੋਈ। ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਉਹ ਸੰਸਦ ਜਾਵੇਗੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣੇ ਬਜਟ ਟੈਬਲੇਟ ਨਾਲ ਵਿੱਤ ਮੰਤਰਾਲੇ ਬਾਹਰ ਆ ਗਏ । ਇਸ ਤੋਂ ਪਹਿਲਾਂ ਉਹ ਦਿੱਲੀ ਸਥਿਤ ਆਪਣੀ ਰਿਹਾਇਸ਼ ਤੋਂ ਵਿੱਤ ਮੰਤਰਾਲੇ ਲਈ ਰਵਾਨਾ ਹੋਈ ਸੀ। ਅੱਜ ਖੁਦ ਵਿੱਤ ਮੰਤਰੀ ਮੋਦੀ ਸਰਕਾਰ ਦਾ ਪਹਿਲਾ ਬਜਟ 3.0 ਸੰਸਦ 'ਚ ਪੇਸ਼ ਕਰਨ ਜਾ ਰਹੇ ਹਨ।


 


author

Harinder Kaur

Content Editor

Related News