ਬਜਟ 2023 : ਬਜ਼ੁਰਗਾਂ ਨੂੰ ਇਸ ਵਾਰ ਦੇ ਬਜਟ ਤੋਂ ਵੱਡੀਆਂ ਆਸਾਂ, ਸਰਕਾਰ ਨੂੰ ਕੀਤੀ ਇਹ ਮੰਗ

01/12/2023 1:59:03 PM

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣਾ ਬਜਟ 1 ਫਰਵਰੀ 2023 ਨੂੰ ਪੇਸ਼ ਕਰਨ ਵਾਲੇ ਹਨ। ਇਸ ਵਾਰ ਦਾ ਬਜਟ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖ਼ਰੀ ਬਜਟ ਹੈ। ਇਸ ਲਈ ਆਮ ਲੋਕਾਂ ਨੂੰ ਇਸ ਬਜਟ ਤੋਂ ਵਧੇਰੇ ਆਸਾਂ ਹਨ। ਇਸ ਵਾਰ ਦੇ ਬਜਟ ਵਿਚ ਸਰਕਾਰ ਬਜ਼ੁਰਗਾਂ ਲਈ ਖ਼ਾਸ ਤੋਹਫ਼ਾ ਲਿਆ ਸਕਦੀ ਹੈ। ਕੇਂਦਰ ਸਰਕਾਰ ਔਰਤਾਂ, ਕਿਸਾਨਾਂ , ਗ਼ਰੀਬਾਂ ਅਤੇ ਬਜ਼ੁਰਗਾਂ ਸਮੇਤ ਕਈ ਵਰਗਾਂ ਨੂੰ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬਜ਼ੁਰਗਾਂ ਦੀ ਪੈਨਸ਼ਨ ਸਕੀਮ ਵਿਚ ਵਾਧਾ ਹੋ ਸਕਦਾ ਹੈ। 

ਇਹ ਵੀ ਪੜ੍ਹੋ : 9 ਸਾਲਾਂ ਬਾਅਦ ਮਿਡਲ ਕਲਾਸ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ, ਬਜਟ ’ਚ ਹੋ ਸਕਦੈ ਐਲਾਨ

ਹਾਲਾਂਕਿ ਵਿੱਤ ਮੰਤਰੀ ਨੇ ਉਨ੍ਹਾਂ ਬਜ਼ੁਰਗਾਂ ਨੂੰ ਪਹਿਲਾਂ ਹੀ ਵੱਡਾ ਤੋਹਫ਼ਾ ਦੇ ਦਿੱਤਾ ਹੈ ਜਿਨ੍ਹਾਂ ਦੀ ਉਮਰ 75 ਸਾਲ ਤੋਂ ਵਧ ਹੈ ਅਤੇ ਉਨ੍ਹਾਂ ਦੀ ਆਮਦਨ ਦਾ ਸਰੋਤ ਸਿਰਫ਼ ਪੈਨਸ਼ਨ ਅਤੇ ਬੈਂਕ ਵਿਆਜ ਹੈ। ਅਜਿਹੇ 75 ਸਾਲ ਤੋਂ ਵਧ ਸੀਨੀਅਰ ਸਿਟੀਜ਼ਨ ਨੂੰ ਹੁਣ ਇਨਕਮ ਟੈਕਸ ਭਰਨ ਦੀ ਲੋੜ ਨਹੀਂ ਹੋਵੇਗੀ।

ਆਮ ਬਜਟ ਤੋਂ ਪਹਿਲਾਂ ਕੁਝ ਗੈਰ-ਸਰਕਾਰੀ ਸੰਗਠਨਾਂ (NGOs) ਨੇ ਦੇਸ਼ ਦੀ ਬਜ਼ੁਰਗ ਆਬਾਦੀ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸੁਝਾਅ ਦਿੱਤਾ ਹੈ ਬੁਢਾਪਾ ਪੈਨਸ਼ਨ ਵਿੱਚ ਵਾਧਾ, ਵਾਧੂ ਆਮਦਨ ਟੈਕਸ ਰਾਹਤ ਅਤੇ ਬਜ਼ੁਰਗਾਂ ਦੁਆਰਾ ਵਾਰ-ਵਾਰ ਵਰਤੇ ਜਾਣ ਵਾਲੇ ਉਤਪਾਦਾਂ 'ਤੇ ਜੀਐਸਟੀ ਛੋਟ ਵਰਗੀਆਂ ਰਿਆਇਤਾਂ ਦਿੱਤੀਆਂ ਜਾਣ।

  • ਮੌਜੂਦਾ ਮਹਿੰਗਾਈ ਦੇ ਹਿਸਾਬ ਨਾਲ ਬੁਢਾਪਾ ਪੈਨਸ਼ਨ ਨੂੰ ਸੋਧਿਆ ਜਾਣਾ ਚਾਹੀਦਾ ਹੈ।
  • ਹਰੇਕ ਬਜ਼ੁਰਗ ਵਿਅਕਤੀ ਲਈ 3,000 ਰੁਪਏ ਪ੍ਰਤੀ ਮਹੀਨਾ ਕੀਤਾ ਜਾਣਾ ਚਾਹੀਦਾ ਹੈ। 
  • ਬਜ਼ੁਰਗਾਂ ਲਈ ਬੈਂਕ, ਡਾਕਘਰ ਅਤੇ ਹੋਰ ਜਮ੍ਹਾਂ ਅਤੇ ਨਿਵੇਸ਼ ਯੋਜਨਾਵਾਂ 'ਤੇ ਵਿਆਜ ਦਰ ਵਧਾਉਣ ਦੀ ਮੰਗ ਕੀਤੀ ਹੈ। 
  • ਬਜ਼ੁਰਗਾਂ ਨੂੰ ਆਮਦਨ ਕਰ 'ਚ ਜ਼ਿਆਦਾ ਰਾਹਤ ਦਿੱਤੀ ਜਾਵੇ।
  • ਬਜ਼ੁਰਗਾਂ ਦੁਆਰਾ ਵਰਤੇ ਜਾਣ ਵਾਲੇ ਉਤਪਾਦ ਜਿਵੇਂ ਅਡਲਟ ਡਾਇਪਰ, ਦਵਾਈਆਂ, ਵ੍ਹੀਲਚੇਅਰ ਅਤੇ ਵਾਕਰ ਵਰਗੇ ਸਿਹਤ ਸੰਭਾਲ ਉਪਕਰਣ ਸਸਤੇ ਕੀਤੇ ਜਾਣ। 
  • ਬਜ਼ੁਰਗ ਮਰੀਜ਼ਾਂ ਦੇ ਹਸਪਤਾਲ ਵਿੱਚ ਭਰਤੀ, ਮੈਡੀਕਲੇਮ ਨੀਤੀਆਂ ਅਤੇ ਡਾਕਟਰੀ ਸਲਾਹ ਫੀਸਾਂ 'ਤੇ ਜੀਐਸਟੀ ਛੋਟ ਵਧਾਈ ਜਾਵੇ।

ਇਹ ਵੀ ਪੜ੍ਹੋ : Budget ਤੋਂ ਪਹਿਲਾਂ ਵਿੱਤ ਮੰਤਰੀ ਨੇ ਦਿੱਤੀ ਖੁਸ਼ਖ਼ਬਰੀ, ਇਨ੍ਹਾਂ ਲੋਕਾਂ ਨੂੰ ਨਹੀਂ ਦੇਣਾ ਪਵੇਗਾ ਇਨਕਮ ਟੈਕਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News