ਬਜਟ 2022 : ਜਾਣੋ ਕੀ ਹੋਇਆ ਮਹਿੰਗਾ-ਸਸਤਾ, ਕਿਸ ਨੂੰ ਮਿਲੀ ਰਾਹਤ ਤੇ ਕਿਸ 'ਤੇ ਵਧਿਆ ਬੋਝ

Tuesday, Feb 01, 2022 - 06:52 PM (IST)

ਨਵੀਂ ਦਿੱਲੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕੀਤਾ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਚੌਥਾ ਬਜਟ ਹੈ। ਇਹ ਬਜਟ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰ 'ਚ ਪੇਸ਼ ਕੀਤਾ ਗਿਆ ਹੈ। ਇਸ ਲਈ ਇਸ ਦੀ ਮਹੱਤਤਾ ਵਧ ਜਾਂਦੀ ਹੈ। ਵਿੱਤ ਮੰਤਰੀ ਸੀਤਾਰਮਨ ਦਾ ਵੀ ਇਹ ਚੌਥਾ ਬਜਟ ਹੈ। ਬਜਟ ਤੋਂ ਬਾਅਦ ਹਰ ਕਿਸੇ ਦੇ ਮਨ 'ਚ ਇਹ ਸਵਾਲ ਹੈ ਕਿ ਬਜਟ ਵਿਚ ਵਿੱਤ ਮੰਤਰੀ ਦੇ ਐਲਾਨ ਤੋਂ ਬਾਅਦ ਕੀ ਸਸਤਾ ਤੇ  ਕੀ ਹੋਵੇਗਾ ਹੋਰ ਮਹਿੰਗਾ। 

ਇਹ ਚੀਜ਼ਾਂ ਹੋਈਆਂ ਸਸਤੀਆਂ 

ਖੇਤੀਬਾੜੀ ਸਾਜ਼ੋ ਸਮਾਨ

ਮੋਬਾਈਲ ਚਾਰਜਰ

ਮੋਬਾਈਲ

ਕੱਪੜੇ

ਚਮੜੇ ਦੀਆਂ ਚੀਜਾਂ

ਜੁੱਤੀ-ਚੱਪਲਾਂ

ਗਹਿਣੇ

ਇਲੈਕਟ੍ਰਿਕ ਸਾਮਾਨ

ਵਿਦੇਸ਼ੀ ਮਸ਼ੀਨ

ਇਹ ਵੀ ਪੜ੍ਹੋ : Budget 2022: 60 ਲੱਖ ਨਵੀਆਂ ਨੌਕਰੀਆਂ, ਗਰੀਬਾਂ ਲਈ 80 ਲੱਖ ਘਰ, ਜਾਣੋ ਹਰ ਵੱਡੀ ਅਪਡੇਟ

ਇਹ ਚੀਜ਼ਾਂ ਹੋਈਆਂ ਮਹਿੰਗੀਆਂ

ਸ਼ਰਾਬ

ਰੂੰ

ਖ਼ੁਰਾਕੀ ਤੇਲ

ਐੱਲ.ਈ.ਡੀ. ਲਾਈਟਾਂ

ਛੱਤਰੀ

ਇਸ ਕਾਰਨ ਸਸਤੀਆਂ ਹੋਈਆਂ ਚੀਜ਼ਾਂ

  • ਬਜਟ 'ਚ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ 'ਤੇ ਕਸਟਮ ਡਿਊਟੀ 'ਚ ਕਟੌਤੀ ਕੀਤੀ ਗਈ ਹੈ। ਜਿਸ ਕਾਰਨ ਇਹ ਸਸਤੇ ਹੋ ਜਾਣਗੇ। 
  • ਮੋਬਾਈਲ ਫੋਨ ਚਾਰਜਰਾਂ ਦੇ ਟ੍ਰਾਂਸਫਾਰਮਰਾਂ ਅਤੇ ਕੈਮਰੇ ਦੇ ਲੈਂਸਾਂ 'ਤੇ ਦਰਾਮਦ ਡਿਊਟੀ ਘਟਾ ਦਿੱਤੀ ਗਈ ਹੈ। ਘਰੇਲੂ ਮੋਬਾਈਲ ਫੋਨ ਚਾਰਜਰ ਸਸਤੇ ਹੋਣਗੇ। ਦੇਸ਼ ਵਿੱਚ ਅਸੈਂਬਲ ਕੀਤੇ ਮੋਬਾਈਲ ਵੀ ਸਸਤੇ ਹੋ ਸਕਦੇ ਹਨ। ਘਰੇਲੂ ਪੱਧਰ 'ਤੇ ਮੋਬਾਈਲ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
  • ਇਸ ਤੋਂ ਇਲਾਵਾ ਵਿੱਤ ਮੰਤਰੀ ਸੀਤਾਰਮਨ ਨੇ ਕੁਝ ਰਸਾਇਣਾਂ 'ਤੇ ਕਸਟਮ ਡਿਊਟੀ ਘਟਾਉਣ ਦਾ ਪ੍ਰਸਤਾਵ ਵੀ ਰੱਖਿਆ ਹੈ। ਇਨ੍ਹਾਂ ਵਿੱਚ ਮੀਥੇਨੌਲ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਜਿਹਾ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ। 
  • ਵਿੱਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਸਟੀਲ ਸਕਰੈਪ 'ਤੇ ਕਸਟਮ ਡਿਊਟੀ ਤੋਂ ਹੋਰ ਛੋਟ ਦਿੱਤੀ ਜਾਵੇਗੀ

ਇਸ ਦੇ ਨਾਲ ਹੀ ਛਤਰੀਆਂ ਖਰੀਦਣੀਆਂ ਮਹਿੰਗੀਆਂ ਹੋ ਜਾਣਗੀਆਂ। ਛਤਰੀਆਂ 'ਤੇ ਕਸਟਮ ਡਿਊਟੀ ਵਧਾਉਣ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਦੋਂ ਬਜਟ ਪੜ੍ਹਦਿਆਂ ਅਚਾਨਕ ਬਿਮਾਰ ਹੋ ਗਈ ਸੀ ਸੀਤਾਰਮਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News