BPCL ਨੂੰ 744.6 ਕਰੋੜ ਦਾ ਮੁਨਾਫਾ

Saturday, Aug 12, 2017 - 08:31 AM (IST)

BPCL ਨੂੰ 744.6 ਕਰੋੜ ਦਾ ਮੁਨਾਫਾ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਬੀ. ਪੀ. ਸੀ. ਐੱਲ ਦਾ ਸਟੈਂਡਅਲੋਨ ਮੁਨਾਫਾ 744.6 ਕਰੋੜ ਰੁਪਏ ਹੋ ਗਿਆ, ਜਦਕਿ ਇਸ ਤਿਮਾਹੀ 'ਚ ਬੀ. ਪੀ. ਸੀ. ਐੱਲ. ਦਾ ਸਟੈਂਡਅਲੋਨ ਮੁਨਾਫਾ 1,346 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਸੀ।
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਬੀ. ਪੀ. ਸੀ. ਐੱਲ. ਦੀ ਸਟੈਂਡਅਲੋਨ ਆਮਦਨ 17.1 ਫੀਸਦੀ ਵਧ ਕੇ 66,766 ਕਰੋੜ ਰੁਪਏ ਰਹੀ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਬੀ. ਪੀ. ਸੀ. ਐੱਲ. ਦੀ ਸਟੈਂਡਅਲੋਨ ਆਮਦਨ 57,015.8 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਬੀ. ਪੀ. ਸੀ. ਐੱਲ ਦਾ ਸਟੈਂਡਅਲੋਨ ਐਬਿਟਡਾ 3918.5 ਕਰੋੜ ਰੁਪਏ ਤੋਂ ਘੱਟ ਕੇ 1225.4 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਬੀ. ਪੀ. ਸੀ. ਐੱਲ. ਦਾ ਸਟੈਂਡਅਲੋਨ ਐਬਿਟਡਾ ਮਾਰਜਨ 8.35 ਤੋਂ ਘੱਟ ਕੇ 2.15 ਫੀਸਦੀ ਰਿਹਾ।


Related News