ਸੈਂਸੇਕਸ ’ਚ ਉਛਾਲ, ਨਿਫਟੀ 25,114 ’ਤੇ ਪੁੱਜਾ

Wednesday, Aug 28, 2024 - 04:07 PM (IST)

ਸੈਂਸੇਕਸ ’ਚ ਉਛਾਲ, ਨਿਫਟੀ 25,114 ’ਤੇ ਪੁੱਜਾ

ਮੁੰਬਈ - ਸ਼ੇਅਰ ਬਜ਼ਾਰ ’ਚ ਅੱਜ (28 ਅਗਸਤ) ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਨੇ ਅੱਜ 25,114 ਦਾ ਨਵਾਂ ਆਲਟਾਈਮ ਹਾਈ ਬਣਾਇਆ ਹੈ। ਇਸ ਸਮੇਂ ਨਿਫਟੀ 90 ਅੰਕਾਂ ਦੀ ਤੇਜ਼ੀ ਨਾਲ ਆਪਣੇ ਹਾਈ ਦੇ ਨੇੜੇ ਹੀ ਵਪਾਰ ਕਰ ਰਿਹਾ ਹੈ। ਜਿਵੇਂ ਕਿ ਸੈਂਸੈਕਸ ’ਚ ਵੀ 230 ਅੰਕਾਂ ਤੋਂ ਵੱਧ ਦੀ ਬੜ੍ਹਤ ਹੈ, ਜੋ ਕਿ 81,950 ਦੇ ਪੱਧਰ 'ਤੇ ਵਪਾਰ ਕਰ ਰਿਹਾ ਹੈ। ਅੱਜ ਬਜ਼ਾਰ ’ਚ ਲਗਾਤਾਰ 10ਵੇਂ ਦਿਨ ਤੇਜ਼ੀ ਹੈ। ਐੱਨ.ਐੱਸ.ਈ. ਦੇ ਆਈ.ਟੀ. ਖੇਤਰ ’ਚ ਸਭ ਤੋਂ ਜ਼ਿਆਦਾ 2.32% ਦੀ ਤੇਜ਼ੀ ਹੈ। ਇਸ ਦੇ ਨਾਲ ਸਿਹਤ ਖੇਤਰ ’ਚ 0.62%, ਫਾਰਮਾ ’ਚ 0.49% ਅਤੇ ਆਟੋ ਖੇਤਰ ’ਚ 0.17% ਦੀ ਤੇਜ਼ੀ ਹੈ। ਜਦ ਕਿ ਬੈਂਕਿੰਗ, ਐੱਫ.ਐੱਮ.ਸੀ.ਜੀ., ਮੈਟਲ ਅਤੇ ਰੀਐਲਿਟੀ ਸ਼ੇਅਰਾਂ ’ਚ ਗਿਰਾਵਟ ਹੈ।

ਏਸ਼ੀਆਈ ਬਜ਼ਾਰ ’ਚ ਗਿਰਾਵਟ

ਏਸ਼ੀਆਈ ਬਜ਼ਾਰ ’ਚ, ਜਾਪਾਨ ਦੇ ਨਿੱਕੇਈ ’ਚ 0.23% ਅਤੇ ਹੌਂਗਕੌਂਗ ਦੇ ਹੈਂਗਸੇਂਗ ’ਚ 0.98% ਦੀ ਗਿਰਾਵਟ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.12% ਅਤੇ ਕੋਰੀਆ ਦੇ ਕੋਸਪੀ 0.48% ਘਟਿਆ ਹੋਇਆ ਹੈ। ਐੱਨ.ਐੱਸ.ਈ. ਦੇ ਡੇਟਾ ਅਨੁਸਾਰ, ਵਿਦੇਸ਼ੀ ਨਿਵੇਸ਼ਕ (ਐੱਫ.ਆਈ.ਆਈ.) ਨੇ 27 ਅਗਸਤ ਨੂੰ ₹1,503.76 ਕਰੋੜ ਦੇ ਸ਼ੇਅਰ ਖਰੀਦੇ। ਇਸ ਦੌਰਾਨ, ਘਰੇਲੂ ਨਿਵੇਸ਼ਕ (ਡੀ.ਆਈ.ਆਈ.) ਨੇ ₹604.08 ਕਰੋੜ ਦੇ ਸ਼ੇਅਰ ਵੇਚੇ। 27 ਅਗਸਤ ਨੂੰ ਅਮਰੀਕੀ ਬਜ਼ਾਰ ਦਾ ਡਾਓ ਜੋਨਸ 0.024% ਵਧ ਕੇ 41,250 ਦੇ ਪੱਧਰ  'ਤੇ ਬੰਦ ਹੋਇਆ। ਨੈਸਡੈਕ 0.16% ਵਧਿਆ, ਜੋ 17,754 ਦੇ ਪੱਧਰ 'ਤੇ ਬੰਦ ਹੋਇਆ। S&P500 0.16%  ਦੀ ਗਿਰਾਵਟ ਦੇ ਨਾਲ 5,625 ਦੇ ਪੱਧਰ 'ਤੇ ਬੰਦ ਹੋਇਆ।

ਕਲ ਬਾਜਾਰ ਵਿਚ ਫਲੈਟ ਕਾਰੋਬਾਰ  ਸੀ

ਇਸ ਤੋਂ ਪਹਿਲਾਂ, ਕੱਲ 27 ਅਗਸਤ ਨੂੰ ਸੈਂਸੇਕਸ 13 ਅੰਕਾਂ ਦੀ ਤੇਜੀ ਨਾਲ 81,711 ਦੇ  ਪੱਧਰ 'ਤੇ ਬੰਦ ਹੋਇਆ ਸੀ। ਵਧੇਰੇ, ਨਿਫਟੀ ’ਚ ਵੀ 7 ਅੰਕਾਂ ਦੀ ਤੇਜ਼ੀ ਰਹੀ, ਜੋ 25,017 ਦੇ ਪੱਧਰ  'ਤੇ ਬੰਦ ਹੋਇਆ ਸੀ। ਸੈਂਸੇਕਸ ਦੇ 30 ਸੇਅਰਾਂ ’ਚੋਂ 19 ’ਚ ਘਟਾਵਟ ਅਤੇ 11 ’ਚ ਤੇਜੀ ਸੀ। ਨਿਫਟੀ ਦੇ 50 ਸ਼ੇਅਰਾਂ ’ਚੋਂ 31 ’ਚ ਘਟਾਵਟ ਅਤੇ 18 ’ਚ ਤੇਜੀ ਸੀ।
 


 


author

Sunaina

Content Editor

Related News