Iran Israel war ਤੋਂ ਬਾਅਦ ਸੋਨੇ ''ਚ ਉਛਾਲ, ਦਸੰਬਰ ਤੱਕ ਹੋ ਸਕਦੈ ਕੀਮਤਾਂ ''ਚ ਵੱਡਾ ਬਦਲਾਅ

Friday, Oct 04, 2024 - 12:22 PM (IST)

ਨਵੀਂ ਦਿੱਲੀ - ਈਰਾਨ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਅਤੇ ਸੰਭਾਵਨਾ ਹੈ ਕਿ ਭਾਰਤ 'ਚ ਸੋਨਾ ਇਸ ਸਾਲ ਦਸੰਬਰ ਤੱਕ 85,000 ਰੁਪਏ ਤੱਕ ਪਹੁੰਚ ਸਕਦਾ ਹੈ। ਵੀਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 75,762 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ 'ਤੇ ਰਹੀ। 2024 ਵਿੱਚ ਹੁਣ ਤੱਕ ਸੋਨਾ ਲਗਭਗ 19.80% ਮਹਿੰਗਾ ਹੋ ਗਿਆ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸਦੀ ਕੀਮਤ 2,659 ਡਾਲਰ ਪ੍ਰਤੀ ਔਂਸ ਰਹੀ।

ਇਹ ਵੀ ਪੜ੍ਹੋ :    ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼

ਫਿਚ ਸਲਿਊਸ਼ਨਜ਼ ਦੀ ਖੋਜ ਇਕਾਈ BMI, ਸਿਟੀਗਰੁੱਪ ਅਤੇ ਗੋਲਡਮੈਨ ਸਾਕਸ ਦਾ ਅਨੁਮਾਨ ਹੈ ਕਿ ਭਾਰਤ ਵਿੱਚ ਸੋਨਾ 2024 ਦੇ ਅੰਤ ਤੱਕ 3,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ, ਭਾਰਤ ਵਿੱਚ ਇਸਦੀ ਕੀਮਤ 85,600 ਰੁਪਏ ਪ੍ਰਤੀ 10 ਗ੍ਰਾਮ ਤੋਂ ਉਪਰ ਹੋ ਸਕਦੀ ਹੈ।

ਮਾਹਰਾਂ ਦਾ ਮੁਲਾਂਕਣ

BMI ਦਾ ਕਹਿਣਾ ਹੈ ਕਿ ਅਮਰੀਕਾ 'ਚ ਵਿਆਜ ਦਰਾਂ 'ਚ ਕਟੌਤੀ ਅਤੇ ਮੱਧ ਪੂਰਬ 'ਚ ਵਧਦੇ ਤਣਾਅ ਨਾਲ ਸੋਨੇ ਦੀ ਮੰਗ ਹੋਰ ਵਧ ਸਕਦੀ ਹੈ, ਜਿਸ ਕਾਰਨ ਦਸੰਬਰ ਤੱਕ ਇਹ 3,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ :     iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart  ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!

ਸਿਟੀਗਰੁੱਪ ਦਾ ਮੰਨਣਾ ਹੈ ਕਿ ਡਾਲਰ ਦੀ ਕਮਜ਼ੋਰੀ, ਬਾਂਡ ਯੀਲਡ ਵਿੱਚ ਗਿਰਾਵਟ ਅਤੇ ਫੈਡਰਲ ਰਿਜ਼ਰਵ ਦੁਆਰਾ ਦਰਾਂ ਵਿੱਚ ਕਟੌਤੀ ਸੋਨੇ ਨੂੰ 3,000 ਡਾਲਰ ਪ੍ਰਤੀ ਔਂਸ ਤੋਂ ਉੱਪਰ ਲੈ ਜਾ ਸਕਦੀ ਹੈ।

ਗੋਲਡਮੈਨ ਸਾਕਸ ਦਾ ਅੰਦਾਜ਼ਾ ਹੈ ਕਿ ਦਸੰਬਰ ਤੱਕ ਸੋਨੇ ਦੀ ਕੀਮਤ 2,900 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ ਪਰ 2025 ਦੀ ਸ਼ੁਰੂਆਤ ਤੱਕ ਡਿੱਗ ਕੇ 2,700 ਡਾਲਰ ਪ੍ਰਤੀ ਔਂਸ ਰਹਿ ਸਕਦੀ ਹੈ।

ਹਾਲਾਂਕਿ ਮਾਹਰ ਇਹ ਵੀ ਚੇਤਾਵਨੀ ਦੇ ਰਹੇ ਹਨ ਕਿ ਜਨਵਰੀ 2025 ਤੋਂ ਬਾਅਦ ਸੋਨੇ ਦੀਆਂ ਕੀਮਤਾਂ ਡਿੱਗ ਸਕਦੀਆਂ ਹਨ।

ਇਹ ਵੀ ਪੜ੍ਹੋ :     ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ 

ਯੂਕਰੇਨ ਯੁੱਧ ਦੇ 2 ਹਫਤਿਆਂ ਵਿੱਚ ਸੋਨਾ 8% ਮਹਿੰਗਾ ਹੋ ਗਿਆ

ਜੰਗ ਦੇ ਸਮੇਂ ਸੋਨੇ ਦੀ ਕੀਮਤ ਵਧ ਜਾਂਦੀ ਹੈ। ਰੂਸ ਨੇ 24 ਫਰਵਰੀ 2022 ਨੂੰ ਯੂਕਰੇਨ 'ਤੇ ਹਮਲਾ ਕੀਤਾ ਸੀ। ਇਸ ਕਾਰਨ ਦੋ ਹਫਤਿਆਂ 'ਚ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀ ਕੀਮਤ 4.55 ਫੀਸਦੀ ਵਧੀ ਪਰ ਦੇਸ਼ 'ਚ 8.40 ਫੀਸਦੀ ਵਧੀ।

ਇਹ ਵੀ ਪੜ੍ਹੋ :    ਈਰਾਨ-ਇਜ਼ਰਾਈਲ ਦੀ ਅੱਗ 'ਚ ਸੜਿਆ ਭਾਰਤੀ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਦੇ 10 ਲੱਖ ਕਰੋੜ ਹੋਏ ਸੁਆਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News