BOB ਨੇ ਲਾਂਚ ਕੀਤਾ AI-ਸੰਚਾਲਿਤ ਬਹੁਭਾਸ਼ੀ ਪਲੇਟਫਾਰਮ ‘ਬਾਬ ਸੰਵਾਦ’
Friday, Apr 10, 2026 - 06:58 PM (IST)
ਬਿਜ਼ਨੈੱਸ ਡੈਸਕ - ਬੈਂਕ ਆਫ ਬੜੌਦਾ ਨੇ ਮੁੰਬਈ ’ਚ ਏ. ਆਈ.-ਸੰਚਾਲਿਤ ਬਹੁਭਾਸ਼ੀ ਪਲੇਟਫਾਰਮ ‘ਬਾਬ ਸੰਵਾਦ’ ਲਾਂਚ ਕੀਤਾ ਹੈ, ਜਿਸ ਦਾ ਉਦੇਸ਼ ਸ਼ਾਖਾਵਾਂ ’ਚ ਗਾਹਕਾਂ ਅਤੇ ਕਰਮਚਾਰੀਆਂ ਵਿਚਾਲੇ ਗੱਲਬਾਤ ਨੂੰ ਵਧੇਰੇ ਸਹਿਜ ਅਤੇ ਰੁਕਾਵਟ ਰਹਿਤ ਬਣਾਉਣਾ ਹੈ। ਇਸ ਪਲੇਟਫਾਰਮ ਦਾ ਰਸਮੀ ਉਦਘਾਟਨ 28 ਮਾਰਚ 2026 ਨੂੰ ਵਿੱਤ ਮੰਤਰਾਲਾ ਦੇ ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਐੱਮ. ਨਾਗਰਾਜੂ ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਇਹ ਵੀ ਪੜ੍ਹੋ : 100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
‘ਬਾਬ ਸੰਵਾਦ’ ਬੈਂਕਿੰਗ ਖੇਤਰ ਦਾ ਅਜਿਹਾ ਪਹਿਲਾ ਪਲੇਟਫਾਰਮ ਹੈ, ਜੋ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਖਤਮ ਕਰ ਕੇ ਗਾਹਕਾਂ ਨੂੰ ਉਨ੍ਹਾਂ ਦੀ ਪਸੰਦੀਦਾ ਭਾਸ਼ਾ ’ਚ ਸੇਵਾ ਪ੍ਰਾਪਤ ਕਰਨ ਦੀ ਸਹੂਲਤ ਦਿੰਦਾ ਹੈ। ਇਹ 22 ਭਾਰਤੀ ਭਾਸ਼ਾਵਾਂ ’ਚ ਰੀਅਲ-ਟਾਈਮ, ਲੋ-ਲੇਟੈਂਸੀ ਸੰਵਾਦ ਨੂੰ ਸੰਭਵ ਬਣਾਉਂਦਾ ਹੈ, ਜਿਸ ਨਾਲ ਗਾਹਕ ਅਤੇ ਬੈਂਕ ਕਰਮਚਾਰੀ ਵੱਖ-ਵੱਖ ਭਾਸ਼ਾਵਾਂ ਬੋਲਣ ਦੇ ਬਾਵਜੂਦ ਆਸਾਨੀ ਨਾਲ ਗੱਲਬਾਤ ਕਰ ਸਕਦੇ ਹਨ। ਗਾਹਕ ਆਪਣੀ ਭਾਸ਼ਾ ’ਚ ਬੋਲ ਜਾਂ ਲਿਖ ਸਕਦੇ ਹਨ ਅਤੇ ਸਿਸਟਮ ਤੁਰੰਤ ਅਨੁਵਾਦ ਕਰ ਕੇ ਸਾਹਮਣੇ ਵਾਲੇ ਨੂੰ ਸਮਝਾ ਦਿੰਦਾ ਹੈ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਇਸ ਮੌਕੇ ਐੱਮ. ਨਾਗਰਾਜੂ ਨੇ ਇਸ ਨੂੰ ਵਧੇਰੇ ਸਮਾਵੇਸ਼ੀ ਅਤੇ ਸੁਲਭ ਬੈਂਕਿੰਗ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਦੱਸਿਆ। ਬੈਂਕ ਦੇ ਐੱਮ. ਡੀ. ਅਤੇ ਸੀ. ਈ. ਓ. ਡਾ. ਦੇਬਦੱਤ ਚਾਂਦ ਨੇ ਕਿਹਾ ਕਿ ਇਹ ਪਹਿਲ ਏ. ਆਈ. ਤਕਨੀਕ ਰਾਹੀਂ ਗਾਹਕ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਸੰਚਾਲਨ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੀ ਇਕ ਉਦਾਹਰਨ ਹੈ। ਇਹ ਇਨ-ਹਾਊਸ ਵਿਕਸਤ ਪਲੇਟਫਾਰਮ ਭਾਰਤ ਦੀ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਕਰਦੇ ਹੋਏ ਬਿਹਤਰ ਗਾਹਕ ਸੇਵਾ ਯਕੀਨੀ ਬਣਾਏਗਾ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਇਹ ਵੀ ਪੜ੍ਹੋ : Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
