BMW ਨੇ ਭਾਰਤ ''ਚ ਲਾਂਚ ਕੀਤੀ 330i ਗ੍ਰੈਨ ਟੂਰੀਜਮੋ M ਸਪੋਰਟ

Wednesday, Oct 18, 2017 - 02:03 AM (IST)

ਜਲੰਧਰ— ਜਰਮਨੀ ਦਾ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਨੇ ਨਵੀਂ 330i ਗ੍ਰੈਨ ਟੂਰੀਜਮੋ ਐੱਮ ਸਪੋਰਟ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਕੀਮਤ 49.40 ਲੱਖ ਰੁਪਏ (ਐਕਸ ਸ਼ੁਅਰੂਮ) ਰੱਖੀ ਗਈ ਹੈ। BMW ਨੇ ਦੱਸਿਆ ਕਿ ਇਸ ਮਾਡਲ ਨੂੰ ਕੰਪਨੀ ਦੇ ਚੇਨਈ 'ਚ ਲੱਗੇ ਪਲਾਂਟ 'ਚ ਤਿਆਰ ਕੀਤਾ ਗਿਆ ਹੈ। ਇਸ ਨੂੰ ਅੱਜ ਤੋਂ ਹੀ ਡੀਲਰਸ਼ਿਪਸ 'ਤੇ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ।
ਲਾਂਚ ਇਵੈਂਟ
ਇਸ ਕਾਰ ਦੇ ਲਾਂਚ ਦੇ ਮੌਕੇ 'ਤੇ BMW ਗਰੁੱਪ ਦੇ President ਵਿਕਰਮ ਪਾਹਵਾ ਨੇ ਕਿਹਾ ਕਿ BMW 3 ਗ੍ਰੈਨ ਟੂਰੀਜਮੋ ਨੂੰ ਆਪਣੇ ਯੂਨੀਕ ਅਤੇ ਮਾਡਰਨ ਡਿਜਾਈਨ ਦੇ ਕਾਰਨ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਕਾਰ ਨੂੰ ਲੰਬੇ ਸਮੇਂ ਦੀ ਯਾਤਰਾ ਕਰਦੇ ਸਮੇਂ ਕਮਫਰਟ ਦੇਣ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ। 

PunjabKesari

330i ਗ੍ਰੈਨ ਟੂਰੀਜਮੋ ਐੱਮ ਸਪੋਰਟ 'ਚ 2 ਲੀਟਰ ਦਾ 4 ਸਿਲੰਡਰ ਪੈਰਟੋਲ ਇੰਜਣ ਲੱਗਿਆ ਹੈ ਜੋ 252 ਐੱਚ.ਪੀ. ਦੀ ਪਾਵਰ ਅਤੇ 350 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਨਵੇਂ ਇੰਜਣ ਨਾਲ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ 'ਚ ਸਿਰਫ 6.1 ਸੈਕਿੰਡ ਦਾ ਸਮਾਂ ਲੈਂਦੀ ਹੈ। 

PunjabKesari
ਕਾਰ 'ਚ ਕੀਤੇ ਗਏ ਹਨ ਅਹਿਮ ਬਦਲਾਅ
ਇਸ ਕਾਰ 'ਚ 18 ਇੰਚ ਸਾਈਜ਼ ਦੇ ਐੱਮ ਸਟਾਰ ਸਪੋਕ Alloy Wheel ਲੱਗੇ ਹਨ ਜੋ ਇਸ ਦੀ ਲੁੱਕ ਨੂੰ ਹੋਰ ਵੀ ਨਿਖਾਰ ਰਹੇ ਹਨ। ਫੀਚਰਸ ਦੀ ਗੱਲ ਕਰੀਏ ਤਾਂ ਇਸ ਕਾਰ 'ਚ ਕਰੂਜ਼ ਕੰਟੋਰਲ, 6 ਏਅਰਬੈਗਸ, ਐਂਟੀਲਾਕ ਬ੍ਰੈਕਿੰਗ ਸਿਸਟਮ ਅਤੇ ਡਾਇਨੈਮਿਕ ਸਟੈਬੀਲਿਟੀ ਕੰਟਰੋਲ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਟੱਚ ਫੰਕਸ਼ਨ ਨਾਲ BMW ਨੈਵੀਗੇਸ਼ਨ ਸਿਸਟਮ ਲੱਗਿਆ ਹੈ ਜੋ USB/AUX in ਅਤੇ ਬਲੂਟੁੱਥ ਨੂੰ ਸਪੋਰਟ ਕਰਦਾ ਹੈ।


Related News